ਲੁੱਟ ਦੇ ਮਾਮਲੇ ''ਚ ਦੋਸ਼ੀ ਨੂੰ 10 ਸਾਲ ਦੀ ਕੈਦ ਤੇ ਜੁਰਮਾਨਾ

Tuesday, Aug 01, 2017 - 01:09 AM (IST)

ਮੋਗਾ,  (ਸੰਦੀਪ)-  ਜ਼ਿਲਾ ਅਤੇ ਐਡੀਸ਼ਨਲ ਸੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਅਦਾਲਤ ਨੇ ਦੋ ਦਿਨ ਪਹਿਲਾਂ ਕੋ-ਆਪ੍ਰੇਟਿਵ ਸੁਸਾਇਟੀ ਦੇ ਸੇਲਜ਼ਮੈਨ ਨੂੰ ਲੁੱਟਣ ਦੇ ਦੋਸ਼ 'ਚ ਪੁਲਸ ਵੱਲੋਂ ਨਾਮਜ਼ਦ 3 ਦੋਸ਼ੀਆਂ 'ਚੋਂ 2 ਨੂੰ ਬਰੀ ਕਰਨ ਦਾ ਹੁਕਮ ਦਿੱਤਾ ਸੀ, ਜਦਕਿ ਇਸ ਦੌਰਾਨ ਅਦਾਲਤ ਨੇ ਇਕ ਦੋਸ਼ੀ ਮੰਗਾ ਸਿੰਘ ਨਿਵਾਸੀ ਰਾਊਕੇ ਕਲਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ 'ਚ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ ਦੋਸ਼ੀ ਕਰਾਰ ਦਿੱਤੇ ਗਏ ਮੰਗਾ ਸਿੰਘ ਨੂੰ 10 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। 
ਪੁਲਸ ਸੂਤਰਾਂ ਅਨੁਸਾਰ ਥਾਣਾ ਮਹਿਣਾ ਪੁਲਸ ਵੱਲੋਂ 25 ਅਗਸਤ, 2013 ਨੂੰ ਪਿੰਡ ਕੜਿਆਲ ਦੀ ਕੋ-ਆਪ੍ਰੇਟਿਵ ਸੁਸਾਇਟੀ ਦੇ ਸੇਲਜ਼ਮੈਨ ਸਤਪਾਲ ਸਿੰਘ ਦੇ ਦੋਸ਼ਾਂ ਅਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮਨਪ੍ਰੀਤ ਸਿੰਘ, ਸਤਨਾਮ ਸਿੰਘ ਅਤੇ ਮੰਗਾ ਸਿੰਘ 'ਤੇ ਵੱਖ-ਵੱਖ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਮਨਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਨੂੰ ਬਰੀ ਕਰ ਦਿੱਤਾ ਹੈ।


Related News