ਮੁਹੱਲਾ ਗੋਬਿੰਦਗੜ੍ਹ ਦੇ ਘਰਾਂ ''ਚ ਪੀਣ ਵਾਲਾ ਗੰਦਾ ਪਾਣੀ ਆਉਣ ਨਾਲ ਲੋਕਾਂ ''ਚ ਮਚੀ ਹਾਹਾਕਾਰ

Monday, Aug 21, 2017 - 12:21 AM (IST)

ਮੁਹੱਲਾ ਗੋਬਿੰਦਗੜ੍ਹ ਦੇ ਘਰਾਂ ''ਚ ਪੀਣ ਵਾਲਾ ਗੰਦਾ ਪਾਣੀ ਆਉਣ ਨਾਲ ਲੋਕਾਂ ''ਚ ਮਚੀ ਹਾਹਾਕਾਰ

ਬਟਾਲਾ,   (ਗੋਰਾਇਆ)-  ਨਗਰ ਕੌਂਸਲ ਬਟਾਲਾ ਦੇ ਵਾਰਡ ਨੰ. 19 ਦੇ ਮੁਹੱਲਾ ਗੋਬਿੰਦਗੜ੍ਹ ਬਾਹਰਵਾਰ ਖਜੂਰੀ ਗੇਟ ਬਟਾਲਾ ਵਿਖੇ ਘਰਾਂ 'ਚ ਵਾਟਰ ਸਪਲਾਈ ਦਾ ਆ ਰਿਹਾ ਪੀਣ ਵਾਲਾ ਪਾਣੀ ਗੰਦਾ ਹੋਣ ਕਰਕੇ ਮੁਹੱਲੇ ਦੇ ਲੋਕਾਂ 'ਚ ਹਾਹਾਕਾਰ ਮਚ ਗਈ ਹੈ। ਗੰਦਾ ਪਾਣੀ ਪੀਣ ਨਾਲ ਲੋਕ ਪੇਟ ਦੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਮੁਹੱਲਾ ਵਸਨੀਕ ਨਰਿੰਦਰ ਸ਼ਰਮਾ, ਵਿਨੇ ਕੁਮਾਰ, ਰਾਕੇਸ਼ ਕੁਮਾਰ, ਵਿਜੇ ਕੁਮਾਰ, ਵਰਿੰਦਰਪਾਲ ਭੀਮਾ, ਪੱਪੂ ਨਿੱਕਾ, ਰੂਪ ਲਾਲ, ਬਿੱਲਾ, ਰਾਜੂ ਬੱਬੀ, ਕਨੱ੍ਹਈਆ ਲਾਲ, ਰੂਪ ਲਾਲ, ਵਿਜੇ ਕੁਮਾਰ, ਅਸ਼ਵਨੀ ਸ਼ਰਮਾ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਜੂਰੀ ਗੇਟ ਨੇੜੇ ਬਣੀ ਵਾਟਰ ਸਪਲਾਈ ਦੀ ਟੈਂਕੀ ਤੋਂ ਪਿਛਲੇ 15 ਦਿਨਾਂ ਤੋਂ ਗੰਦਾ ਪਾਣੀ, ਜੋ ਕਿ ਕਾਲੇ ਤੇ ਭੂਰੇ ਰੰਗ 'ਚ ਆ ਰਿਹਾ, ਇਸ 'ਚ ਸੀਵਰੇਜ ਦੀ ਬਦਬੂ ਆ ਰਹੀ ਹੈ। ਇਸ ਸਬੰਧੀ ਵਾਰਡ 19 ਦੇ ਐੱਮ. ਸੀ. ਨੂੰ ਜਾਣੂ ਕਰਵਾਉਣ ਦੇ ਬਾਵਜੂਦ ਵੀ ਉਨ੍ਹਾਂ ਇਥੇ ਆਉਣਾ ਜ਼ਰੂਰੀ ਨਹੀਂ ਸਮਝਿਆ। ਮੁਹੱਲਾ ਵਾਸੀਆਂ ਨੇ ਦੋਸ਼ ਲਾਇਆ ਕਿ ਵਾਟਰ ਸਪਲਾਈ ਦੇ ਪਾਈਪ ਜੋ ਕਿ ਸੀਵਰੇਜ ਦੇ ਨਾਲਿਆਂ 'ਚੋਂ ਲੰਘਦੇ ਹਨ, ਉਸ 'ਚ ਵਾਟਰ ਸਪਲਾਈ ਦੇ ਪਾਈਪ ਲੀਕ ਹੋਣ ਕਰ ਕੇ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। 
ਇਸ ਸਬੰਧੀ ਵਾਟਰ ਸਪਲਾਈ ਦੇ ਮਹਿਕਮੇ ਨੂੰ ਵੀ ਸੂਚਿਤ ਕੀਤਾ ਗਿਆ ਹੈ ਪਰ ਇਸ ਸਬੰਧੀ ਮਹਿਕਮੇ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਗੰਦਾ ਪਾਣੀ ਪੀਣ ਕਰਕੇ ਕਿਸੇ ਵੀ ਵਿਅਕਤੀ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਵਾਟਰ ਸਪਲਾਈ ਵਿਭਾਗ ਤੇ ਨਗਰ ਕੌਂਸਲ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ। ਇਸ ਮੌਕੇ ਮੁਹੱਲਾ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਨਗਰ ਕੌਂਸਲ ਵਾਟਰ ਸਪਲਾਈ ਦੇ ਦਫ਼ਤਰਾਂ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ। 


Related News