ਪਾਕਿਸਤਾਨ ’ਚ ਮਰਦਾਂ ਨਾਲ ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਦੀ ਫਿਰੌਤੀ ਵਸੂਲਣ ਵਾਲਾ ਮਹਿਲਾ ਗਿਰੋਹ ਕਾਬੂ

Saturday, Mar 25, 2023 - 11:41 PM (IST)

ਪਾਕਿਸਤਾਨ ’ਚ ਮਰਦਾਂ ਨਾਲ ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਦੀ ਫਿਰੌਤੀ ਵਸੂਲਣ ਵਾਲਾ ਮਹਿਲਾ ਗਿਰੋਹ ਕਾਬੂ

ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਵਰਗੇ ਮੁਸਲਿਮ ਦੇਸ਼ ਵਿੱਚ ਮਰਦਾਂ ਨੂੰ ਅਗਵਾ ਕਰ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਦੇ ਵੀਡੀਓ ਬਣਾ ਕੇ ਫਿਰੌਤੀਆਂ ਲੈਣ ਵਾਲੇ 13 ਮੈਂਬਰੀ ਮਹਿਲਾ ਗੈਂਗ ਦਾ ਪਰਦਾਫਾਸ਼ ਹੋਇਆ ਹੈ। ਪੁਲਸ ਨੇ ਇਸ ਗੈਂਗ ਦੀ ਸਰਗਨਾ ਸਮੇਤ ਇਕ ਹੋਰ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਤੋਂ ਕਈ ਅਸ਼ਲੀਲ ਵੀਡੀਓ, ਲੁੱਟੀ ਰਕਮ ਸਮੇਤ ਹੋਰ ਇਤਰਾਜ਼ਯੋਗ ਸਾਮਾਨ ਮਿਲਿਆ ਹੈ।

ਇਹ ਵੀ ਪੜ੍ਹੋ : ਨੀਤੂ ਘੰਘਾਸ ਤੋਂ ਬਾਅਦ ਸਵੀਟੀ ਬੂਰਾ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਦੂਜਾ ਸੋਨ ਤਮਗਾ

ਪੁਲਸ ਨੇ ਇਸ ਸਬੰਧੀ ਦਾਅਵਾ ਕੀਤਾ ਹੈ ਕਿ ਇਸ ਮਹਿਲਾ ਗੈਂਗ ਨੇ ਫਰਵਰੀ ਮਹੀਨੇ ਵਿੱਚ ਡਿਜਕੋਟ ਨਿਵਾਸੀ ਡਾ. ਅਸੀਮ ਜਫਰ ਨੂੰ ਅਗਵਾ ਕੀਤਾ ਸੀ ਅਤੇ ਉਸਨੂੰ ਇਕ ਕਮਰੇ ਵਿਚ ਲਿਜਾਕੇ ਉਸ ਨਾਲ ਜਬਰਦਸਤੀ ਇਕ ਔਰਤ ਵਲੋਂ ਸਰੀਰਕ ਸਬੰਧ ਬਣਵਾਏ ਗਏ ਜਿਸਦਾ ਵੀਡੀਓ ਬਣਾ ਕੇ ਡਾਕਟਰ ਨੂੰ ਬਲੈਕਮੇਲ ਕਰ ਕੇ ਉਸ ਤੋਂ 50 ਲੱਖ ਰੁਪਏ ਵਸੂਲੇ ਗਏ। ਉਸ ਤੋਂ ਬਾਅਦ ਹੀ ਡਾਕਟਰ ਨੂੰ ਮੁਕਤ ਕੀਤਾ ਗਿਆ।

ਇਹ ਵੀ ਪੜ੍ਹੋ : ਮੋਦੀ ਸਰਨੇਮ ਮਾਮਲਾ: ਰਾਹੁਲ ਗਾਂਧੀ ਦੇ ਹੱਕ 'ਚ ਦੇਸ਼ ਪੱਧਰੀ ਸੱਤਿਆਗ੍ਰਹਿ ਕਰੇਗੀ ਕਾਂਗਰਸ

ਡਾਕਟਰ ਵੱਲੋਂ ਪੁਲਸ ਨੂੰ ਇਸ ਸਬੰਧੀ ਗੁਪਤ ਸੂਚਨਾ ਦੇਣ ਤੋਂ ਬਾਅਦ ਪੁਲਸ ਨੇ ਇਸ ਗਿਰੋਹ ਦਾ ਸਰਗਨਾ ਫਾਖਰਾ ਬੀਬੀ ਨੂੰ ਫੈਸਲਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਉਸਦੇ ਪਤੀ ਸਰਫਰਾਜ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਘਰ 'ਚ ਬੈਠੀ ਇਕ ਹੋਰ ਔਰਤ ਆਸ਼ੀਆ ਨੂੰ ਵੀ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਸ ਵੱਲੋਂ ਘਰ ਦੀ ਤਲਾਸ਼ੀ ਲੈਣ ’ਤੇ ਉਥੋਂ 2 ਕਰੋੜ, 80 ਲੱਖ ਰੁਪਏ ਨਕਦ, ਵੱਡੀ ਮਾਤਰਾ ਵਿਚ ਪੈਨ ਡਰਾਈਵਸ, ਜਿਨ੍ਹਾਂ ਵਿੱਚ ਅਗਵਾ ਕੀਤੇ ਲੋਕਾਂ ਨਾਲ ਔਰਤਾਂ ਵਲੋਂ ਬਣਾਏ ਅਸ਼ਲੀਲ ਵੀਡੀਓ ਹਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਪੁਲਸ ਨੇ ਫਾਖਰਾ ਬੀਬੀ ਤੋਂ ਪੁੱਛਗਿੱਛ ਅਤੇ ਕੁਝ ਬਰਾਮਦ ਸਾਮਾਨ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ 6 ਹੋਰ ਔਰਤਾਂ ਨੂੰ ਹਿਰਾਸਤ ਵਿਚ ਲਿਆ ਹੈ, ਪਰ ਉਸ ਸਬੰਧੀ ਪੁਲਸ ਨੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।
 


author

Mandeep Singh

Content Editor

Related News