ਸ਼ਰਮਨਾਕ ਕਾਰਾ: ਡੇਢ ਸਾਲ ਦੇ ਪੋਤੇ ਤੇ ਵੀ ਨਹੀਂ ਆਇਆ ਤਰਸ, ਨੂੰਹ ਨੂੰ ਦਿੱਤੀ ਦਰਦਨਾਕ ਮੌਤ

Friday, Sep 18, 2020 - 06:00 PM (IST)

ਸ਼ਰਮਨਾਕ ਕਾਰਾ: ਡੇਢ ਸਾਲ ਦੇ ਪੋਤੇ ਤੇ ਵੀ ਨਹੀਂ ਆਇਆ ਤਰਸ, ਨੂੰਹ ਨੂੰ ਦਿੱਤੀ ਦਰਦਨਾਕ ਮੌਤ

ਸ੍ਰੀ ਮੁਕਤਸਰ ਸਾਹਿਬ/ਅਬੋਹਰ (ਪਵਨ ਤਨੇਜਾ, ਖ਼ੁਰਾਣਾ, ਸੁਖਪਾਲ,ਸੁਨੀਲ): ਜ਼ਿਲ੍ਹੇ ਦੇ ਪਿੰਡ ਕੋਟਲੀ ਸੰਘਰ ਦੀ ਕਰੀਬ ਢਾਈ ਸਾਲ ਪਹਿਲਾਂ ਅਬੋਹਰ ਵਿਖੇ ਵਿਆਹੀ ਪਰਮਜੀਤ ਕੌਰ (25) ਦੀ ਸਹੁਰੇ ਪਰਿਵਾਰ ਵਲੋਂ ਕੀਤੀ ਕਥਿਤ ਕੁੱਟਮਾਰ ਕਾਰਣ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਕੁੜੀ ਦੀ ਮਾਤਾ ਗੁਰਦੇਵ ਕੌਰ, ਪਿਤਾ ਮੰਦਰ ਸਿੰਘ ਅਤੇ ਭਰਾ ਜੱਜ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਦਾ ਵਿਆਹ ਸੰਜੇ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਅਜ਼ੀਮਗੜ੍ਹ ਬਸਤੀ ਅਬੋਹਰ ਨਾਲ ਹੋਇਆ ਸੀ, ਉਸਦੇ ਡੇਢ ਸਾਲ ਦਾ ਇਕ ਬੱਚਾ ਵੀ ਹੈ।

ਇਹ ਵੀ ਪੜ੍ਹੋ: ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਬੋਲੇ ਸੁਖਬੀਰ ਬਾਦਲ, ਗਠਜੋੜ 'ਤੇ ਦਿੱਤਾ ਵੱਡਾ ਬਿਆਨ

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਵਿਆਹ ਤੋਂ ਕੁੱਝ ਦਿਨਾਂ ਬਾਅਦ ਹੀ ਸਹੁਰਾ ਪਰਿਵਾਰ ਉਨ੍ਹਾਂ ਦੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ ਅਤੇ ਅਕਸਰ ਹੀ ਸੱਸ, ਸਹੁਰਾ ਅਤੇ ਪਤੀ ਕੁੜੀ ਦੀ ਕਥਿਤ ਕੁੱਟਮਾਰ ਕਰਦੇ ਰਹਿੰਦੇ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਲੋਂ ਵੋਮੈਨ ਸੈੱਲ 'ਚ ਵੀ ਸ਼ਿਕਾਇਤ ਦਿੱਤੀ ਗਈ ਸੀ, ਜਿੱਥੇ ਰਾਜੀਨਾਮੇ ਤੋਂ ਬਾਅਦ ਕੁੜੀ ਸਹੁਰੇ ਘਰ ਚਲੀ ਗਈ ਸੀ, ਪਰ ਸਹੁਰਾ ਪਰਿਵਾਰ ਫਿਰ ਉਸਦੀ ਕੁੱਟਮਾਰ ਕਰਨ ਲੱਗਾ ਅਤੇ ਕੁੱਝ ਦਿਨ ਪਹਿਲਾਂ ਪਰਮਜੀਤ ਕੌਰ ਨੂੰ ਉਸਦੀ ਸੱਸ, ਸਹੁਰਾ ਅਤੇ ਹੋਰ ਜੀਆਂ ਨੇ ਕੁੱਟਮਾਰ ਕਰਦਿਆਂ ਛੱਤ ਉਪਰੋਂ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ। ਇਸ ਗੱਲ ਦਾ ਜਦ ਗੁਰਦੇਵ ਕੌਰ ਹੋਰਾਂ ਨੂੰ ਪਤਾ ਲੱਗਿਆ ਤਾਂ ਉਹ ਪਰਮਜੀਤ ਕੌਰ ਨੂੰ ਪਿੰਡ ਕੋਟਲੀ ਸੰਘਰ ਵਿਖੇ ਲੈ ਆਏ ਅਤੇ ਉਸਦਾ ਫਰੀਦਕੋਟ ਅਤੇ ਬਠਿੰਡਾ ਹਸਪਤਾਲ 'ਚੋਂ ਇਲਾਜ ਕਰਵਾਇਆ, ਪਰ ਸ਼ੁੱਕਰਵਾਰ ਸਵੇਰੇ ਜਖ਼ਮਾਂ ਦੀ ਤਾਬ ਨਾ ਸਹਿੰਦਿਆਂ ਪਰਮਜੀਤ ਕੌਰ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਅਬੋਹਰ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਹੁਰਾ ਪਰਿਵਾਰ ਦੇ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਕਤਲ ਦਾ ਮਾਮਲਾ ਦਰਜ਼ ਕੀਤਾ ਜਾਵੇ।

ਇਹ ਵੀ ਪੜ੍ਹੋ: ਰਾਜਨੀਤਿਕ ਆਗੂਆਂ ਦੀ ਸੋਸ਼ਲ ਮੀਡੀਆ ਮੁਹਿੰਮ, ਜਨਾਨੀਆਂ ਦੀਆਂ ਜਾਅਲੀ ਆਈ.ਡੀ.ਬਣਾ ਕੇ ਸਿਆਸਤ ਚਮਕਾਉਣ 'ਚ ਲੱਗੇ

ਕੀ ਕਹਿਣੈ ਪੁਲਸ ਦਾ
ਇਸ ਸਬੰਧ ਵਿੱਚ ਜਦੋਂ ਥਾਣਾ ਅਬੋਹਰ ਪੁਲਸ ਦੇ ਏਐਸਆਈ ਮਨਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ, ਜਿਸ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Shyna

Content Editor

Related News