ਪੈਟਰੋਲ ਪੰਪ ''ਤੇ ਹੋਈ ਲੁੱਟ ਤੇ ਦੋਹਰੇ ਕਤਲ ਦੇ ਮਾਮਲੇ ''ਚ ਲੌੜੀਂਦੇ 2 ਦੋਸ਼ੀ ਗ੍ਰਿਫਤਾਰ

06/22/2018 4:37:36 PM

ਪਟਿਆਲਾ (ਬਰਜਿੰਦਰ) — ਪਟਿਆਲਾ ਦੇ ਨਜ਼ਦੀਕੀ ਬਹਾਦੁਰਗੜ੍ਹ 'ਚ ਪੈਟਰੋਲ ਪੰਪ 'ਤੇ ਹੋਈ ਲੁੱਟ ਤੇ ਦੋਹਰੇ ਕਤਲ ਦੇ ਮਾਮਲੇ 'ਚ ਪਟਿਆਲਾ ਪੁਲਸ ਵਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪਟਿਆਲਾ ਪੁਲਸ ਵਲੋਂ ਇਹ ਜਾਣਕਾਰੀ ਇਕ ਪ੍ਰੈਸ ਕਾਨਫਰੰਸ ਰਾਹੀਂ ਸਾਂਝੀ ਕੀਤੀ ਗਈ। ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਦੋਸ਼ੀਆਂ ਕੋਲੋਂ ਦੋ ਹਥਿਆਰ 315 ਬੋਰ ਤੇ 32 ਬੋਰ ਬਰਾਮਦ ਹੋਏ ਹਨ ਤੇ ਜਿਹੜੇ ਮੋਟਰਸਾਈਕਲ 'ਤੇ ਵਾਰਦਾਤ ਕੀਤੀ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ 'ਚੋਂ ਇਕ ਦੀ ਪਛਾਣ ਸਿੰਕਦਰ ਸਿੰਘ ਵਜੋਂ ਹੋਈ ਹੈ, ਜੋ ਐੱਮ.ਏ. ਦਾ ਵਿਦਿਆਰਥੀ ਹੈ ਤੇ ਉਸ 'ਤੇ ਪਹਿਲਾਂ ਵੀ ਅਸਲਾ ਏਕਟ ਦੇ ਕਈ ਮਾਮਲੇ ਦਰਜ ਹਨ। ਫਿਲਹਾਲ ਇਨ੍ਹਾਂ ਦਾ ਇਕ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ।


Related News