ਇਕ ਹਫ਼ਤੇ ਦੀ ਜਮ੍ਹਾਖੋਰੀ ਤੋਂ ਬਾਅਦ ਪੈਟਰੋਲ ਪੰਪਾਂ ’ਤੇ ਵਿਕਰੀ 60 ਫ਼ੀਸਦੀ ਤੱਕ ਘਟੀ

Friday, Apr 03, 2026 - 04:46 PM (IST)

ਇਕ ਹਫ਼ਤੇ ਦੀ ਜਮ੍ਹਾਖੋਰੀ ਤੋਂ ਬਾਅਦ ਪੈਟਰੋਲ ਪੰਪਾਂ ’ਤੇ ਵਿਕਰੀ 60 ਫ਼ੀਸਦੀ ਤੱਕ ਘਟੀ

ਅੰਮ੍ਰਿਤਸਰ (ਨੀਰਜ)- ਲਾਕਡਾਊਨ ਅਤੇ ਪੈਟਰੋਲ-ਡੀਜ਼ਲ ਦੀ ਸਪਲਾਈ ਬੰਦ ਹੋਣ ਦੀਆਂ ਅਫ਼ਵਾਹਾਂ ਕਾਰਨ ਪਿਛਲੇ ਇਕ ਹਫ਼ਤੇ ਦੌਰਾਨ ਲੋਕਾਂ ਵੱਲੋਂ ਰੱਜ ਕੇ ਜਮ੍ਹਾਖੋਰੀ ਕੀਤੀ ਗਈ। ਇਸ ਕਾਰਨ ਪੈਟਰੋਲ ਪੰਪਾਂ ’ਤੇ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ, ਪਰ ਹੁਣ ਹਾਲਾਤ ਬਦਲ ਗਏ ਹਨ ਅਤੇ ਜ਼ਿਆਦਾਤਰ ਪੈਟਰੋਲ ਪੰਪਾਂ ’ਤੇ ਵਿਕਰੀ ਲਗਭਗ 60 ਤੋਂ 70 ਫ਼ੀਸਦੀ ਤੱਕ ਘੱਟ ਗਈ ਹੈ। ਕਈ ਪੰਪਾਂ ’ਤੇ ਗਾਹਕਾਂ ਦੀ ਆਮਦ ਬਹੁਤ ਘੱਟ ਰਹਿ ਗਈ ਹੈ।

ਇਹ ਵੀ ਪੜ੍ਹੋ- ਇਕ ਲੱਖ ਦੇ ਲਾਲਚ ਪਿੱਛੇ 2 ਨੌਜਵਾਨਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਪੁਲਸ ਹਿਰਾਸਤ 'ਚ ਹੋ ਸਕਦੇ ਵੱਡੇ ਖੁਲਾਸੇ

ਇਸ ਦਾ ਮੁੱਖ ਕਾਰਨ ਇਹ ਹੈ ਕਿ ਲੋਕ ਪਹਿਲਾਂ ਹੀ ਆਪਣੇ ਸਕੂਟਰਾਂ, ਕਾਰਾਂ ਅਤੇ ਹੋਰ ਵਾਹਨਾਂ ਦੇ ਟੈਂਕ ਫੁੱਲ ਕਰਵਾ ਚੁੱਕੇ ਹਨ ਅਤੇ ਕੈਨਾਂ ਵਿਚ ਵੀ ਪੈਟਰੋਲ-ਡੀਜ਼ਲ ਸਟੋਰ ਕਰ ਲਿਆ ਸੀ। ਪੈਟਰੋਲ ਪੰਪ ਐਸੋਸੀਏਸ਼ਨ ਅਤੇ ਡਿਪਟੀ ਕਮਿਸ਼ਨਰ ਵੱਲੋਂ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਜ਼ਿਲ੍ਹੇ ਵਿਚ ਸਪਲਾਈ ਵਿਚ ਕੋਈ ਘਾਟ ਨਹੀਂ ਹੈ, ਪਰ ਇਸ ਦੇ ਬਾਵਜੂਦ ਅਫ਼ਵਾਹਾਂ ਚੱਲਦੀਆਂ ਰਹੀਆਂ। ਇਸ ਵੇਲੇ ਬਹੁਤੇ ਪੈਟਰੋਲ ਪੰਪਾਂ ’ਤੇ ਗਿਣਤੀ ਦੇ ਗਾਹਕ ਹੀ ਨਜ਼ਰ ਆ ਰਹੇ ਹਨ, ਜਿਸ ਨਾਲ ਪੰਪ ਮਾਲਕ ਚਿੰਤਤ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਪੈਣ ਲੱਗੇ ਗੜ੍ਹੇ, ਅਚਾਨਕ ਬਦਲਿਆ ਮੌਸਮ ਦਾ ਮਿਜਾਜ਼

ਦੂਜੇ ਪਾਸੇ ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਇਸ ਸਮੇਂ ਸਿਖਰਾਂ ’ਤੇ ਹੈ। ਜੋ ਸਿਲੰਡਰ ਗੈਸ ਏਜੰਸੀ ’ਤੇ ਲੰਬੀਆਂ ਲਾਈਨਾਂ ਦੇ ਬਾਵਜੂਦ ਨਹੀਂ ਮਿਲ ਰਹੇ, ਉਹੀ ਦਲਾਲਾਂ ਰਾਹੀਂ ਬਲੈਕ ਵਿਚ ਵੇਚੇ ਜਾ ਰਹੇ ਹਨ। ਆਮ ਉਪਭੋਗਤਾਵਾਂ ਨੂੰ ਇਹ ਸਿਲੰਡਰ 2000 ਤੋਂ 2500 ਰੁਪਏ ਤੱਕ ਅਤੇ ਹੋਟਲ ਮਾਲਕਾਂ ਨੂੰ 3500 ਤੋਂ 4000 ਰੁਪਏ ਤੱਕ ਵੇਚੇ ਜਾ ਰਹੇ ਹਨ। ਡੀ.ਸੀ. ਵੱਲੋਂ ਫੂਡ ਸਪਲਾਈ ਵਿਭਾਗ ਨੂੰ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ, ਪਰ ਅਜੇ ਤੱਕ ਜ਼ਰੂਰੀ ਵਸਤੂਆਂ ਦੇ ਐਕਟ ਤਹਿਤ ਕਿਸੇ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ, ਜੋ ਅਧਿਕਾਰੀਆਂ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ।

ਇਹ ਵੀ ਪੜ੍ਹੋ- ਸਿਵਲ ਹਸਪਤਾਲ 'ਚ ਖੂਨੀ ਜੰਗ, ਚੱਲੇ ਤੇਜ਼ਧਾਰ ਹਥਿਆਰ, ਐਮਰਜੈਂਸੀ ਵਾਰਡ 'ਚ ਹੋਇਆ ਖੂਨ ਨਾਲ ਲੱਥ-ਪੱਥ

ਡੀ. ਸੀ. ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਆਮ ਲੋਕਾਂ ਲਈ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਵਿਚ ਕੋਈ ਘਾਟ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News