ਇੰਫਲੂਐਂਸਰ ਨੈਂਸੀ ਗਰੇਵਾਲ ਦੇ ਕਤਲ ਮਾਮਲੇ 'ਚ ਨਵਾਂ ਮੋੜ! ਆਖਰੀ ਵੀਡੀਓ ਆਈ ਸਾਹਮਣੇ

Thursday, Apr 02, 2026 - 12:28 PM (IST)

ਇੰਫਲੂਐਂਸਰ ਨੈਂਸੀ ਗਰੇਵਾਲ ਦੇ ਕਤਲ ਮਾਮਲੇ 'ਚ ਨਵਾਂ ਮੋੜ! ਆਖਰੀ ਵੀਡੀਓ ਆਈ ਸਾਹਮਣੇ

ਜਲੰਧਰ- ਕੈਨੇਡਾ 'ਚ ਕਤਲ ਕੀਤੀ ਪੰਜਾਬੀ ਇੰਫਲੂਐਂਸਰ ਨੈਂਸੀ ਗਰੇਵਾਲ ਦੇ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਦਰਅਸਲ ਨੈਂਸੀ ਗਰੇਵਾਲ ਦੇ ਕਤਲ ਤੋਂ ਪਹਿਲਾਂ ਉਸ ਦੀ ਆਖਰੀ ਵੀਡੀਓ ਸਾਹਮਣੇ ਆਈ ਹੈ। ਇਸ ਵਿਚ ਉਹ ਘਰੋਂ ਲਾਲ ਬੈਗ ਲੈ ਕੇ ਗੱਡੀ ਵਿਚ ਬੈਠਦੇ ਦਿੱਸ ਰਹੀ ਹੈ । ਇਸ ਵੀਡੀਓ ਨੂੰ ਨੈਂਸੀ ਦੀ ਭੈਣ ਅਲੀਸ਼ਾ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅਲੀਸ਼ਾ ਨੇ ਲਿਖਿਆ, ''ਆਈ ਮਿਸ ਯੂ ਸਿਸਟਰ, ਐਵਰੀ ਸਿੰਗਲ ਡੇਅ।'' ਇਸ ਦੇ ਨਾਲ ਹੀ ਅਲੀਸ਼ਾ ਨੇ ਕਿਹਾ ਕਿ ਇਹ ਨੈਂਸੀ ਦੀ ਆਖਰੀ ਵੀਡੀਓ ਹੈ। 

PunjabKesari

ਜ਼ਿਕਰਯੋਗ ਹੈ ਕਿ 4 ਮਾਰਚ ਨੂੰ ਚਾਕੂ ਮਾਰ ਕੇ ਨੈਂਸੀ ਦਾ ਕੈਨੇਡਾ ਦੇ ਲਾਸਾਲੇ ਖੇਤਰ  ਵਿਚ ਕਤਲ ਕਰ ਦਿੱਤਾ ਗਿਆ ਸੀ। ਕੈਨੇਡੀਅਨ ਪੁਲਸ ਮੁਤਾਬਕ ਰਾਤ ਕਰੀਬ 9 ਵਜੇ ਹਮਲਾਵਰ ਘਰ ਵਿਚ ਦਾਖ਼ਲ ਹੋਏ। ਉਸ ਸਮੇਂ ਨੈਂਸੀ ਆਪਣੀ ਕਿਸੇ ਬਜ਼ੁਰਗ ਮਰੀਜ਼ ਨੂੰ ਵੇਖਣ ਲਈ ਗਈ ਸੀ। ਜਦੋਂ ਹਮਲਾ ਹੋਇਆ ਤਾਂ ਉਹ ਜੰਗਲ ਵੱਲ ਭੱਜੀ। ਜਿੱਥੇ ਦੋ ਹਮਲਾਵਰਾਂ ਨੇ ਉਸ ਦੇ ਪੇਟ ਵਿਚ ਕਈ ਵਾਰ ਚਾਕੂ ਮਾਰੇ। ਘਟਨਾ ਦੀ ਜਾਣਕਾਰੀ ਪਾ ਕੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਨੈਂਸੀ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਨੈਂਸੀ ਨੂੰ ਮ੍ਰਿਤਕ ਐਲਾਨ ਦਿੱਤਾ। ਨੈਂਸੀ ਦਾ ਜਨਮ ਹਰਿਆਣਾ ਵਿਚ ਹੋਇਆ ਸੀ ਪਰ ਬਾਅਦ ਵਿਚ ਉਸ ਦਾ ਪਰਿਵਾਰ ਲੁਧਿਆਣਾ ਅਤੇ ਫਿਰ ਜਲੰਧਰ ਸ਼ਿਫ਼ਟ ਹੋ ਗਿਆ। ਨੈਂਸੀ ਜਲੰਧਰ ਦੇ ਦਿਓਲ ਨਗਰ ਦੀ ਰਹਿਣ ਵਾਲੀ ਸੀ। ਬਾਅਦ ਵਿਚ ਉਹ ਕੈਨੇਡਾ ਚਲੀ ਗਈ ਸੀ ਅਤੇ ਵਿੰਡਸਰ ਇਲਾਕੇ ਵਿਚ ਰਹਿੰਦੀ ਸੀ। 

PunjabKesari

ਇਹ ਵੀ ਪੜ੍ਹੋ: ਸ਼ਰਾਬ ਠੇਕੇਦਾਰਾਂ ਲਈ ਅਹਿਮ ਖ਼ਬਰ! ਐਕਸਾਈਜ਼ ਵਿਭਾਗ ਨੇ ਲਾਇਸੈਂਸ ਫ਼ੀਸ 'ਚ ਕੀਤੀ ਕਟੌਤੀ

ਅਲੀਸ਼ਾ ਦੁਆਰਾ ਅਪਲੋਡ ਕੀਤੀ ਗਈ ਵੀਡੀਓ 'ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਨੈਂਸੀ 4 ਮਾਰਚ ਨੂੰ ਸਵੇਰੇ 3:02 ਵਜੇ ਆਪਣੇ ਕੰਮ 'ਤੇ ਜਾ ਰਹੀ ਸੀ। ਨੈਂਸੀ ਨੇ ਕਾਲਾ ਟੌਪ ਪਾਇਆ ਹੋਇਆ ਹੈ ਅਤੇ ਹੱਥ 'ਚ ਇਕ ਬੈਗ ਲੈ ਕੇ ਘਰੋਂ ਨਿਕਲੀ। ਫਿਰ ਉਹ ਲਾਅਨ 'ਚ ਪਾਰਕ ਕੀਤੀ ਆਪਣੀ ਲਾਲ ਕਾਰ ਬੈਠਦੀ ਹੈ ਅਤੇ ਚਲੀ ਜਾਂਦੀ ਹੈ। ਇਸ ਦੇ ਬਾਅਦ ਨੈਂਸੀ ਕਦੇ ਘਰ ਵਾਪਸ ਨਹੀਂ ਆਈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ 3, 4 ਨੂੰ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ ਲਈ Alert,ਪੜ੍ਹੋ 5 ਦਿਨਾਂ ਦੀ ਅਪਡੇਟ

ਭੈਣ ਬੋਲੀ, ਹਰ ਰੋਜ਼ ਤੈਨੂੰ ਕਰਦੀ ਹਾਂ ਮਿਸ 
ਨੈਂਸੀ ਗਰੇਵਾਲ ਦੀ ਭੈਣ ਅਲੀਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਦੇ ਲਿਖਿਆ ਕਿ ਨੈਂਸੀ ਮੈਂ ਤੈਨੂੰ ਹਰ ਰੋਜ਼ ਮਿਸ ਕਰਦੀ ਹਾਂ। ਇਹ ਉਸ ਦਿਨ ਦੀ ਆਖਰੀ ਵੀਡੀਓ ਹੈ, ਜਦੋਂ ਰਾਤ ਨੂੰ ਨੈਂਸੀ  ਦਾ ਕਤਲ ਕਰ ਦਿੱਤਾ ਗਿਆ ਸੀ। ਕੰਮ 'ਤੇ ਜਾਣ ਤੋਂ ਪਹਿਲਾਂ ਉਹ ਆਪਣੇ ਘਰ ਵਿਚ ਟਹਿਲ ਰਹੀ ਹੈ। ਉਸ ਨੂੰ ਨਹੀਂ ਪਤਾ ਸੀ ਕਿ ਅੱਜ ਤੋਂ ਬਾਅਦ ਉਹ ਕਦੇ ਵੀ ਇਸ ਘਰ ਵਿਚ ਵਾਪਸ ਨਹੀਂ ਆਵੇਗੀ। 

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News