ਪਰਵਾਸੀ ਭਾਰਤੀ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੱਖਾਂ ਰੁਪਏ ਦੇ ਕਨੇਡੀਅਨ ਡਾਲਰ ਕੀਤੇ ਚੋਰੀ

Tuesday, Aug 02, 2022 - 12:01 PM (IST)

ਪਰਵਾਸੀ ਭਾਰਤੀ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੱਖਾਂ ਰੁਪਏ ਦੇ ਕਨੇਡੀਅਨ ਡਾਲਰ ਕੀਤੇ ਚੋਰੀ

ਟਾਂਡਾ ਉੜਮੁੜ (ਵਰਿੰਦਰ ਪੰਡਿਤਪਰਮਜੀਤ ਸਿੰਘ ਮੋਮੀ) - ਬੀਤੇ ਦਿਨ ਚੋਰਾਂ ਨੇ ਇਕ ਪਰਵਾਸੀ ਭਾਰਤੀ ਦੇ ਘਰ ਨੂੰ ਚੋਰੀ ਦਾ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਕਨੇਡੀਅਨ ਡਾਲਰ ਚੋਰੀ ਕਰ ਲਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਅਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਗੋਬਿੰਦ ਨਗਰ ਵਾਰਡ ਨੰਬਰ 4 ਦਾਰਾਪੁਰ ਬਾਈਪਾਸ ਟਾਂਡਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਸੀ। ਬੀਤੇ ਦਿਨ ਸਵੇਰੇ ਕਰੀਬ 10 ਵਜੇ ਉਹ ਟਾਂਡਾ ਸ਼ਹਿਰ ਵਿਚ ਆਪਣੇ ਕਿਤੇ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਸੀ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

ਸ਼ਾਮੀਂ ਕਰੀਬ 6 ਵਜੇ ਜਦੋਂ ਉਹ ਵਾਪਿਸ ਆਇਆ ਤਾਂ ਵੇਖਿਆ ਕਿ ਚੋਰਾਂ ਨੇ ਘਰ ਦੀਆਂ ਕੰਧਾਂ ਟੱਪ ਕੇ ਦਰਵਾਜ਼ਿਆਂ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੁੰਦਿਆਂ 6 ਹਜ਼ਾਰ ਕੈਨੇਡੀਅਨ ਡਾਲਰ (ਕਰੀਬ ਸਾਢੇ ਤਿੰਨ ਲੱਖ ਰੁਪਏ) ਚੋਰੀ ਕਰ ਲਏ। ਚੋਰਾਂ ਨੇ ਹੋਰਨਾਂ ਕਮਰਿਆਂ ਦੀ ਭੰਨ-ਤੋੜ ਕਰਦਿਆਂ ਫਰੋਲਾ-ਫਰਾਲੀ ਕੀਤੀ। ਬਾਕੀ ਸਾਰਾ ਪਰਿਵਾਰ ਵਿਦੇਸ਼ ਰਹਿੰਦਾ ਹੋਣ ਕਰਕੇ ਚੋਰ ਉਥੋਂ ਹੋਰ ਕੁਝ ਵੀ ਲਿਜਾਣ ਵਿੱਚ ਨਾਕਾਮ ਰਹੇ। ਦਿਨ ਦੇ ਸਮੇਂ ਹੋਈ ਚੋਰੀ ਦੀ ਇਸ ਵਾਰਦਾਤ ਕਾਰਨ ਨੇੜਲੇ ਘਰਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਚੋਰੀ ਦੀ ਸੂਚਨਾ ਮਿਲਣ ’ਤੇ ਟਾਂਡਾ ਪੁਲਸ ਦੇ ਅਧਿਕਾਰੀਆਂ ਨੇ ਪਹੁੰਚ ਕੇ ਚੋਰੀ ਸਬੰਧੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।


author

rajwinder kaur

Content Editor

Related News