ਮੌਸਮ ਵਿਭਾਗ ਦੀ ਭਵਿੱਖਬਾਣੀ: ਗਰਮੀ ਦੇ ਕਹਿਰ ਮਗਰੋਂ ਸਤਾਵੇਗੀ ਹੱਢ ਚੀਰਵੀਂ ਠੰਢ
Wednesday, Sep 04, 2024 - 10:59 AM (IST)

ਚੰਡੀਗੜ੍ਹ: ਇਸ ਸਾਲ ਭਾਰਤ ਵਿਚ ਲਾ ਨੀਨਾ ਕਾਰਨ ਕੜਾਕੇ ਦੀ ਠੰਢ ਪੈ ਸਕਦੀ ਹੈ। ਸਤੰਬਰ ਦੇ ਅੱਧ ਵਿਚ ਲਾ ਨੀਨਾ ਐਕਟਿਵ ਹੋਣ ਦੀ ਸੰਭਾਵਨਾ ਹੈ। ਇਸ ਨਾਲ ਬਾਰਿਸ਼ ਦਾ ਦੌਰ ਅਕਤੂਬਰ ਤਕ ਚੱਲ ਸਕਦਾ ਹੈ। ਕੜਾਕੇ ਦੀ ਠੰਡ ਵੀ ਦੇਸ਼ ਦੇ ਕਈ ਹਿੱਸਿਆਂ ਵਿਚ ਪਰੇਸ਼ਾਨ ਕਰੇਗੀ।
ਇਹ ਖ਼ਬਰ ਵੀ ਪੜ੍ਹੋ - ਵਿਧਾਨ ਸਭਾ ਸਪੀਕਰ ਵੱਲੋਂ DGP ਪੰਜਾਬ ਨੂੰ ਤਲਬ ਕਰਨ ਦੇ ਮਾਮਲੇ 'ਚ ਨਵਾਂ ਮੋੜ
ਇਸ ਸਾਲ ਪਹਿਲਾਂ ਤਪਦੀ ਗਰਮੀ, ਫ਼ਿਰ ਮਾਨਸੂਨ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ। ਹੁਣ ਸਰਦੀ ਨੂੰ ਲੈ ਕੇ ਵੀ ਅਜਿਹੇ ਦਾਅਵੇ ਸਾਹਮਣੇ ਆ ਰਹੇ ਹਨ। ਮੌਸਮ ਵਿਭਾਗ ਮੁਤਾਬਕ ਸਤੰਬਰ ਵਿਚ ਲਾ ਨੀਨਾ ਐਕਟਿਵ ਹੋਣ ਦੀ ਉਮੀਦ ਹੈ। ਇਸ ਕਾਰਨ ਦਸੰਬਰ ਦੇ ਮੱਧ ਤੋਂ ਜਨਵਰੀ ਤਕ ਕੜਾਕੇ ਦੀ ਠੰਡ ਪੈ ਸਕਦੀ ਹੈ। ਲਾ ਨੀਨਾ ਕਾਰਨ ਆਮ ਤੌਰ 'ਤੇ ਤਾਪਮਾਨ ਵਿਚ ਗਿਰਾਵਟ ਆਉਂਦੀ ਹੈ। ਭਾਰਤ ਵਿਚ ਮਾਨਸੂਨ 15 ਅਕਤੂਬਰ ਤਕ ਖ਼ਤਮ ਹੋ ਜਾਂਦਾ ਹੈ, ਪਰ ਇਸ ਵਾਰ ਮਾਨਸੂਨ ਦਾ ਵਤੀਰਾ ਵੀ ਆਮ ਨਹੀਂ ਰਿਹਾ। ਇਸ ਸਾਲ ਮਾਨਸੂਨ ਸਮੇਂ ਸਿਰ ਆਇਆ, ਪਰ ਜੂਨ ਵੀ ਘੱਟ ਬਾਰਿਸ਼ ਹੋਈ। ਜੁਲਾਈ-ਅਗਸਤ ਵਿਚ ਬਿਹਤਰ ਬਾਰਿਸ਼ ਹੋਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8