ਰੇਤਾ ਦੀ ਨਾਜਾਇਜ਼ ਨਿਕਾਸੀ ਕਰਨ ਦੇ ਦੋਸ਼ ’ਚ 10 ਨਾਮਜ਼ਦ

Saturday, Dec 07, 2024 - 04:58 PM (IST)

ਜ਼ੀਰਾ (ਰਾਜੇਸ਼ ਢੰਡ) : ਮੱਖੂ ਦੇ ਅਧੀਨ ਆਉਂਦੇ ਪਿੰਡ ਨਿਜ਼ਾਮਦੀਨ ਵਾਲਾ ਵਿਖੇ ਰੇਤਾ ਦੀ ਨਾਜਾਇਜ਼ ਨਿਕਾਸੀ ਕਰਨ ਦੇ ਦੋਸ਼ ਵਿਚ ਥਾਣਾ ਮਖੂ ਪੁਲਸ ਨੇ 10 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਝਿਰਮਲ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਜੇ. ਈ. ਕਮ ਮਾਈਨਿੰਗ ਇੰਸਪੈਕਟਰ ਸਮੇਤ ਹਲਕਾ ਪਟਵਾਰੀ ਸਮੇਤ ਕਾਨੂੰਗੋ ਸਮੇਤ ਜਲ ਨਿਕਾਸ ਉਸਾਰੀ ਉਪ ਮੰਡਲ ਮਖੂ ਨੇ ਇਹ ਮਾਮਲਾ ਦਰਜ ਕੀਤਾ ਹੈ।  

ਪਿੰਡ ਨਿਜ਼ਾਮਦੀਨ ਵਾਲਾ ਵਿਖੇ ਨਾਜਾਇਜ਼ ਮਾਈਨਿੰਗ ਸਬੰਧੀ ਚਰਨ ਕੌਰ ਪਤਨੀ ਦਰਬਾਰਾ ਸਿੰਘ, ਕੁਲਵਿੰਦਰ ਕੌਰ ਪਤਨੀ ਨਿਸ਼ਾਨ ਸਿੰਘ, ਮਨਬੀਰ ਕੌਰ ਪਤਨੀ ਗੁਰਬੰਤ ਸਿੰਘ, ਗੁਰਚਰਨ ਕੌਰ ਪੁੱਤਰੀ ਗੁਰਦੀਪ ਸਿੰਘ, ਜੀਤ ਕੌਰ ਪੁੱਤਰੀ ਗੁਰਦੀਪ ਕੌਰ, ਅਮਰਜੀਤ ਕੌਰ ਪੁੱਤਰੀ ਗੁਰਦੀਪ ਕੌਰ, ਨਵਨੀਤ ਕੌਰ ਪਤਨੀ ਹਰਭਿੰਦਰ ਸਿੰਘ, ਰਵਿੰਦਰ ਕੌਰ ਪਤਨੀ ਸਾਹਿਬ ਸਿੰਘ, ਸਤਨਾਮ ਸਿੰਘ ਪੁੱਤਰ ਗੁਰਦੀਪ ਕੌਰ ਅਤੇ ਗੁਰਚਰਨ ਸਿੰਘ ਪੁੱਤਰ ਗੁਰਦੀਪ ਕੌਰ ਵਾਸੀਅਨ ਨਿਜ਼ਾਮਦੀਨ ਵਾਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
 


Babita

Content Editor

Related News