ਚਿੱਟਾ ਹਾਥੀ ਸਾਬਿਤ ਹੋ ਰਿਹਾ ਸਰਕਾਰੀ ਹਸਪਤਾਲ ਦਾ ICU, ਲੱਗੇ ਕਰੋੜਾਂ ਰੁਪਏ ਪਰ ਚਲਾਉਣ ਵਾਲਾ ਸਟਾਫ਼ ਨਹੀਂ

Saturday, Dec 10, 2022 - 02:01 AM (IST)

ਚਿੱਟਾ ਹਾਥੀ ਸਾਬਿਤ ਹੋ ਰਿਹਾ ਸਰਕਾਰੀ ਹਸਪਤਾਲ ਦਾ ICU, ਲੱਗੇ ਕਰੋੜਾਂ ਰੁਪਏ ਪਰ ਚਲਾਉਣ ਵਾਲਾ ਸਟਾਫ਼ ਨਹੀਂ

ਸੁਲਤਾਨਪੁਰ ਲੋਧੀ (ਚੰਦਰ ਮੜੀਆ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ 2.44 ਕਰੋੜ ਦੀ ਲਾਗਤ ਨਾਲ ਆਈ.ਸੀ.ਯੂ., ਟਰੋਮਾ ਸੈਂਟਰ ਤੇ ਐਮਰਜੈਂਸੀ ਵਾਰਡ ਦੀ ਸ਼ੁਰੂਆਤ ਸਾਲ 2019 ਵਿੱਚ ਕੀਤੀ ਗਈ ਸੀ, ਜੋ ਅੱਜ ਚਿੱਟੇ ਹਾਥੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਕਰੀਬ 3 ਸਾਲ ਦਾ ਸਮਾਂ ਬੀਤ ਚੁੱਕਾ ਹੈ ਇਸ ਆਈਸੀਯੂ ਦੇ ਸਥਾਪਿਤ ਕੀਤੇ ਨੂੰ ਲੈ ਕੇ ਪਰ ਸਟਾਫ਼ ਦੇ ਨਾਂ 'ਤੇ ਆਈਸੀਯੂ ਦੇ ਬਾਹਰ ਹਰ ਸਮੇਂ ਤਾਲਾ ਲੱਗਾ ਰਹਿੰਦਾ ਹੈ।

ਇਹ ਵੀ ਪੜ੍ਹੋ : 'ਸੇਬ ਚੋਰੀ' ਵਾਲੀ ਥਾਂ ’ਤੇ ਹੁਣ ਪਲਟ ਗਿਆ ਆਲੂਆਂ ਦਾ ਟਰੱਕ, ਜਾਣੋ ਫਿਰ ਕੀ ਹੋਇਆ

ਇਸ ਦੌਰਾਨ ਸੁਲਤਾਨਪੁਰ ਲੋਧੀ ਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਤ੍ਰਾਸਦੀ ਹੈ ਕਿ ਸੁਲਤਾਨਪੁਰ ਲੋਧੀ ਵਰਗੀ ਇਤਿਹਾਸਕ ਨਗਰੀ ਨੂੰ ਜੋ ਇੱਥੋਂ ਦੇ ਲੋਕਾਂ ਦੀ ਸਿਹਤ ਸਬੰਧੀ ਇੰਨੀ ਵੱਡੀ ਸਹੂਲਤ ਮੁਹੱਈਆ ਕਾਰਵਾਈ ਜਾਣੀ ਸੀ, ਦੀ ਸ਼ੁਰੂਆਤ ਅਜੇ ਤੱਕ ਹੋ ਹੀ ਨਹੀਂ ਸਕੀ। ਇਸ ਦੇ ਉਲਟ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਤੋਂ ਕਿਤੇ ਦੂਰ ਨਿੱਜੀ ਹਸਪਤਾਲਾਂ 'ਚ ਜਾ ਕੇ ਲੱਖਾਂ ਰੁਪਏ ਇਲਾਜ ਲਈ ਖਰਚ ਕਰਨੇ ਪੈਂਦੇ ਹਨ, ਜੋ ਉਨ੍ਹਾਂ ਨਾਲ ਹੋ ਰਹੀ ਵੱਡੀ ਲੁੱਟ ਹੈ। ਉਨ੍ਹਾਂ ਕਿਹਾ ਕਿ ਜੋ ਸਹੂਲਤ ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਸਰਕਾਰ ਦੁਆਰਾ ਮੁਹੱਈਆ ਕਰਵਾਈ ਜਾਣੀ ਸੀ, ਉਹ ਸਿਰਫ ਚੰਗੇ ਡਾਕਟਰਾਂ ਦੀ ਕਮੀ ਕਾਰਨ ਨਹੀਂ ਮਿਲ ਪਾ ਰਹੀ। ਕਈ ਵਾਰ ਸਮੇਂ ਸਿਰ ਇਲਾਜ ਨਾ ਮਿਲਣ 'ਤੇ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਆਈਸੀਯੂ ਨੂੰ ਸ਼ੁਰੂ ਕਰਵਾ ਕੇ ਹਲਕੇ ਦੇ ਲੋਕਾਂ ਨੂੰ ਸਿਹਤ ਸਹੂਲਤ ਮਿਲ ਸਕੇ।

ਇਹ ਵੀ ਪੜ੍ਹੋ : ਪਿਆਰ ਨਹੀਂ ਦੇਖਦਾ ਸਰਹੱਦਾਂ; 2 ਵਾਰ ਮਿਲੀ Refusal, ਵੀਜ਼ਾ ਲਵਾ ਕੇ ਪਾਕਿਸਤਾਨ ਤੋਂ ਵਿਆਹ ਕੇ ਲਿਆਏਗਾ ਲਾੜੀ

ਦੂਜੇ ਪਾਸੇ ਜਦੋਂ ਇਸ ਬਾਰੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਿੰਦਰਪਾਲ ਸ਼ੁਭ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਈਸੀਯੂ ਨੂੰ ਅਜੇ ਤੱਕ ਸ਼ੁਰੂ ਨਾ ਕਰ ਪਾਉਣਾ ਹਸਪਤਾਲ ਵਿੱਚ 2 ਡਾਕਟਰਾਂ ਦੀ ਇਕ ਕਮੀ ਦਾ ਹੋਣਾ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਹੋਰ ਵੀ ਬਹੁਤ ਕੁਝ ਚੀਜ਼ਾਂ ਦੀ ਕਮੀ ਹੈ, ਜਿਸ ਦੀ ਕਿ ਉਹ ਸਰਕਾਰ ਪਾਸੋਂ ਵਿਸ਼ੇਸ਼ ਮੰਗ ਕਰਦੇ ਹਨ ਕਿ ਉਨ੍ਹਾਂ ਤੇ ਹਲਕੇ ਦੇ ਲੋਕਾਂ ਦੀ ਇਸ ਵਿਸ਼ੇਸ਼ ਲੋੜ ਵੱਲ ਖ਼ਾਸ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਬਾਹਰੀ ਲੁੱਟ ਤੋਂ ਨਿਜਾਤ ਦਿਵਾਈ ਜਾ ਸਕੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News