ਆਸਟ੍ਰੇਲੀਆ ਗਈ ਪਤਨੀ ਨੇ ਦਿਖਾ ਦਿੱਤਾ ਅਸਲੀ ਰੰਗ, Block List 'ਚ ਪਾਇਆ ਪਤੀ ਦਾ ਨੰਬਰ ਤੇ...
Friday, Jun 30, 2023 - 10:59 AM (IST)
 
            
            ਹਲਵਾਰਾ (ਮਨਦੀਪ) : ਹਲਵਾਰਾ ਦੇ ਨੇੜਲੇ ਪਿੰਡ ਰਾਜੋਆਣਾ ਖੁਰਦ ਦੇ ਮਨਜਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਪੁਲਸ ਜ਼ਿਲ੍ਹਾ ਲੁਧਿਆਣਾ ਦੇ ਮੁਖੀ ਨੂੰ ਆਪਣੀ ਪਤਨੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਪੁਲਸ ਕਪਤਾਨ ਸਥਾਨਕ ਵੱਲੋਂ ਕੀਤੀ ਪੜਤਾਲ ਉਪਰੰਤ ਪੁਲਸ ਜ਼ਿਲ੍ਹਾ ਮੁਖੀ ਦੇ ਹੁਕਮ 'ਤੇ ਥਾਣਾ ਸੁਧਾਰ 'ਚ ਮਨਜਿੰਦਰ ਸਿੰਘ ਦੀ ਪਤਨੀ ਅਕਾਸ਼ਦੀਪ ਕੌਰ, ਸੱਸ ਨਛੱਤਰ ਕੌਰ, ਸਹੁਰੇ ਭੁਪਿੰਦਰ ਸਿੰਘ ਪਿੰਡ ਗੋਂਦਵਾਲ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਨਜਿੰਦਰ ਨੇ ਪਤਨੀ ਸਮੇਤ ਬਾਕੀ ਸਹੁਰੇ ਪਰਿਵਾਰ 'ਤੇ ਮਿਲੀ-ਭੁਗਤ ਕਰ ਕੇ ਧੋਖਾਧੜੀ ਕਰਨ ਤੇ ਪਤਨੀ ਵੱਲੋਂ ਉਸ ਨੂੰ ਆਸਟ੍ਰੇਲੀਆ ਨਾ ਸੱਦਣ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ : ਘਰ 'ਚ ਰਾਤ ਭਰ ਬੇਹੋਸ਼ ਪਿਆ ਰਿਹਾ ਮੁੰਡਾ, ਸਵੇਰ ਤੱਕ ਨੀਲਾ ਪੈ ਗਿਆ ਪੂਰਾ ਸਰੀਰ, ਪੈ ਗਿਆ ਚੀਕ-ਚਿਹਾੜਾ
ਥਾਣੇਦਾਰ ਜਸਵਿੰਦਰ ਸਿੰਘ ਤੂਰ ਥਾਣਾ ਸੁਧਾਰ ਨੇ ਦੱਸਿਆ ਪੀੜਤ ਮਨਜਿੰਦਰ ਸਿੰਘ ਦਾ ਅਕਾਸ਼ਦੀਪ ਕੌਰ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਆਕਾਸ਼ਦੀਪ ਆਸਟ੍ਰੇਲੀਆ ਚਲੀ ਗਈ ਪਰ ਉਸ ਨੇ ਆਪਣੇ ਪਤੀ ਨੂੰ ਨਹੀਂ ਸੱਦਿਆ। ਉਪਰੰਤ ਮੁੰਡੇ ਦੇ ਪਰਿਵਾਰ ਵੱਲੋ ਦਿੱਤੀ ਦਰਖ਼ਾਸਤ ’ਤੇ ਉੱਚ ਅਧਿਕਾਰੀਆ ਵੱਲੋਂ ਪੜਤਾਲ ਕੀਤੀ ਕੀਤੀ ਗਈ। ਇਸ 'ਚ ਸਾਹਮਣੇ ਆਇਆ ਮੁਲਜ਼ਮ ਅਕਾਸ਼ਦੀਪ ਕੌਰ, ਨਛੱਤਰ ਕੌਰ ਅਤੇ ਭੁਪਿੰਦਰ ਸਿੰਘ ਵੱਲੋਂ ਮਿਲੀ-ਭੁਗਤ ਕਰ ਕੇ 70 ਲੱਖ ਰੁਪਏ ਦੀ ਠੱਗੀ ਪੀੜਤ ਨਾਲ ਮਾਰੀ ਗਈ ਅਤੇ ਪੀੜਤ ਦਾ ਫੋਨ ਨੰਬਰ ਵੀ ਪਤਨੀ ਨੇ ਬਲਾਕ ਕਰ ਦਿੱਤਾ ਅਤੇ ਗੱਲ ਕਰਨੀ ਬੰਦ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਅਹਿਮ ਖ਼ਬਰ, ਰੱਦ ਹੋ ਗਈਆਂ ਇਹ ਪ੍ਰੀਖਿਆਵਾਂ
ਉਸ ਨੇ ਆਪਣੇ ਪਤੀ ਨੂੰ ਆਸਟ੍ਰੇਲੀਆ ਵੀ ਨਹੀਂ ਸੱਦਿਆ। ਵੱਖ-ਵੱਖ ਸਮੇਂ ਮੁੰਡੇ ਦੇ ਪਰਿਵਾਰ ਵੱਲੋਂ 70 ਲੱਖ ਰੁਪਏ ਆਸਟ੍ਰੇਲੀਆ ਭੇਜੇ ਗਏ। ਆਕਾਸ਼ਦੀਪ ਕੌਰ ਵਾਰ-ਵਾਰ ਆਪਣੇ ਕੀਤੇ ਵਾਆਦਿਆਂ ਤੋਂ ਮੁੱਕਰ ਗਈ। ਜਿਸ ਤੋਂ ਬਾਅਦ ਪੁਲਸ ਨੇ ਮੁਕੱਦਮਾ ਦਰਜ ਕਰਨ ਉਪਰੰਤ ਮੁਲਜ਼ਮਾਂ ’ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            