ਪਤਨੀ ਨਾਲ ਝਗੜਾ ਕਰਦੇ ਹੋਏ ਘਰ ਦੇ ਸਮਾਨ ਨੂੰ ਲਾਈ ਅੱਗ, ਪਤੀ ਖ਼ਿਲਾਫ਼ ਪਰਚਾ ਦਰਜ
Monday, May 08, 2023 - 04:26 PM (IST)

ਫਿਰੋਜ਼ਪੁਰ (ਮਲਹੋਤਰਾ) : ਆਪਣੀ ਪਤਨੀ ਦੇ ਨਾਲ ਝਗੜਾ ਕਰਦੇ ਹੋਏ ਗੁੱਸੇ 'ਚ ਘਰ ਦੇ ਸਮਾਨ ਨੂੰ ਅੱਗ ਲਗਾਉਣ ਵਾਲੇ ਪਤੀ ਦੇ ਖ਼ਿਲਾਫ਼ ਥਾਣਾ ਲੱਖੋਕੇ ਬਹਿਰਾਮ ਪੁਲਸ ਨੇ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਨਿਸ਼ਾ ਰਾਣੀ ਪਿੰਡ ਦੋਨਾ ਮੱਤੜ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਸਦਾ ਪਤੀ ਅੰਗਰੇਜ਼ ਸਿੰਘ ਬਾਹਰੋਂ ਵਾਪਸ ਆਇਆ ਤਾਂ ਆਉਣ ਸਾਰ ਹੀ ਉਸ ਦੇ ਨਾਲ ਝਗੜਾ ਸ਼ੁਰੂ ਕਰ ਦਿੱਤਾ।
ਉਹ ਕਹਿਣ ਲੱਗਾ ਕਿ ਉਹ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਅਤੇ ਉਸ ਨੂੰ ਤਲਾਕ ਦੇਣਾ ਚਾਹੁੰਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅੰਗਰੇਜ਼ ਸਿੰਘ ਨੇ ਗੁੱਸੇ 'ਚ ਘਰ ਦੇ ਸਮਾਨ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਕਾਫ਼ੀ ਸਮਾਨ ਸੜ ਕੇ ਸੁਆਹ ਹੋ ਗਿਆ। ਏ. ਐੱਸ. ਆਈ. ਸਤਿੰਦਰਪਾਲ ਸਿੰਘ ਦੇ ਅਨੁਸਾਰ ਅੰਗਰੇਜ਼ ਸਿੰਘ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ।