ਪ੍ਰੇਮਿਕਾ ਦੇ ਇਸ਼ਕ ''ਚ ਅੰਨ੍ਹੇ ਪਤੀ ਨੂੰ ਜ਼ਹਿਰ ਦਿਖਦੀ ਸੀ ਪਤਨੀ, ਰਾਹ ''ਚੋਂ ਹਟਾਉਣ ਲਈ ਕੀਤਾ ਖ਼ੌਫਨਾਕ ਕਾਰਾ
Monday, Aug 03, 2020 - 09:42 AM (IST)
ਅਮਲੋਹ (ਗਰਗ) : ਪ੍ਰੇਮਿਕਾ ਦੇ ਇਸ਼ਕ 'ਚ ਅੰਨ੍ਹੇ ਇਕ ਪਤੀ ਨੂੰ ਆਪਣੀ ਪਤਨੀ ਜ਼ਹਿਰ ਦਿਖਾਈ ਦਿੰਦੀ ਸੀ। ਇਸ ਲਈ ਇਕ ਦਿਨ ਉਸ ਨੇ ਪਤਨੀ ਨੂੰ ਰਾਹ 'ਚੋਂ ਹਟਾਉਣ ਲਈ ਖ਼ੌਫਨਾਕ ਕਾਰਾ ਕਰਦੇ ਹੋਏ ਉਸ ਦਾ ਕਤਲ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕਿਆ। ਫਿਲਹਾਲ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਰਨੈਲ ਸਿੰਘ ਵਾਸੀ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ ਦਾ ਵਿਆਹ ਹਰਜਿੰਦਰ ਕੌਰ ਵਾਸੀ ਬੜੈਚਾਂ ਨਾਲ ਹੋਇਆ ਸੀ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਭੜਕੇ ਰਵਨੀਤ ਬਿੱਟੂ, ਕੈਪਟਨ ਨੂੰ ਕੀਤੀ ਖ਼ਾਸ ਅਪੀਲ
ਉਨ੍ਹਾਂ ਦੇ 2 ਸਾਲ ਦਾ ਇਕ ਬੇਟਾ ਵੀ ਹੈ। ਜਰਨੈਲ ਸਿੰਘ ਦੇ ਪ੍ਰੇਮ ਸਬੰਧ ਇਕ ਹੋਰ ਲੜਕੀ ਨਾਲ ਸਨ, ਜਿਸ ਦਾ ਉਸ ਦੀ ਪਤਨੀ ਵਿਰੋਧ ਕਰਦੀ ਸੀ। ਇਸ ਲਈ ਜਰਨੈਲ ਸਿੰਘ ਨੇ ਉਸ ਨੂੰ ਰਸਤੇ 'ਚੋਂ ਹਟਾਉਣ ਦੀ ਯੋਜਨਾ ਬਣਾਈ। ਜਰਨੈਲ ਸਿੰਘ ਵੱਲੋਂ ਆਪਣੇ ਪਿਆਰ ’ਚ ਅੜਿੱਕਾ ਬਣ ਰਹੀ ਆਪਣੀ ਪਤਨੀ ਨੂੰ ਮਾਰਨ ਦੀ ਨੀਅਤ ਨਾਲ ਪਿੰਡ ਦੇ ਹੀ ਨੌਜਵਾਨ ਗੁਰਜੀਤ ਨਾਲ ਸੰਪਰਕ ਕੀਤਾ ਗਿਆ ਤੇ ਉਸ ਨਾਲ 30 ਹਜ਼ਾਰ ਰੁਪਏ ਦਾ ਸੌਦਾ ਵੀ ਕਰ ਲਿਆ। ਗੁਰਜੀਤ ਸਿੰਘ ਨੇ ਇਸ ਕੰਮ ਲਈ ਪਿੰਡ ਦੇ ਹੀ 2 ਹੋਰ ਨੋਜਵਾਨ, ਜੋ ਨਾਬਾਲਗ ਹਨ, ਨਾਲ ਗੱਲ ਕਰ ਲਈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀਆਂ ਤੱਕ 'ਰੱਖੜੀ' ਪਹੁੰਚਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ
ਜਰਨੈਲ ਸਿੰਘ ਵੱਲੋਂ ਬਣਾਈ ਸਕੀਮ ਅਨੁਸਾਰ ਇਹ ਨੌਜਵਾਨ 29-30 ਜੁਲਾਈ ਦੀ ਅੱਧੀ ਰਾਤ ਜਰਨੈਲ ਸਿੰਘ ਦੇ ਘਰ ਦਾਖ਼ਲ ਹੋ ਗਏ। ਜਰਨੈਲ ਸਿੰਘ ਵੱਲੋਂ ਘਰ ਦਾ ਮੁੱਖ ਗੇਟ ਪਹਿਲਾਂ ਹੀ ਖੁੱਲ੍ਹਾ ਛੱਡਿਆ ਹੋਇਆ ਸੀ। ਇਹ ਤਿੰਨੇ ਨੌਜਵਾਨ ਸਿੱਧਾ ਜਰਨੈਲ ਸਿੰਘ ਦੇ ਕਮਰੇ ’ਚ ਗਏ, ਜਿੱਥੇ ਜਰਨੈਲ ਅਤੇ ਉਸ ਦੀ ਪਤਨੀ ਸੁੱਤੇ ਪਏ ਸਨ। ਇਨ੍ਹਾਂ ਵੱਲੋਂ ਜਰਨੈਲ ਦੀ ਪਤਨੀ ਦੇ ਮੂੰਹ ’ਤੇ ਸਿਰਾਹਣਾ ਰੱਖ ਕੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਚ ਜਰਨੈਲ ਵੱਲੋਂ ਵੀ ਸਾਥ ਦਿੱਤਾ ਗਿਆ।
ਇਹ ਵੀ ਪੜ੍ਹੋ : ਮੁਰਦਾਘਰ 'ਚ ਚੂਹਿਆਂ ਵੱਲੋਂ ਲਾਸ਼ ਕੁਤਰਨ ਦਾ ਮਾਮਲਾ, ਪੋਸਟਮਾਰਟਮ ਰਿਪੋਰਟ 'ਚ ਅਹਿਮ ਖ਼ੁਲਾਸਾ
ਹਰਜਿੰਦਰ ਵੱਲੋਂ ਰੌਲਾ ਪਾਉਣ ’ਤੇ ਉਸ ਦਾ ਸਹੁਰਾ ਅਤੇ ਹੋਰ ਪਰਿਵਾਰਕ ਮੈਂਬਰ ਉੱਠ ਗਏ, ਜਿਸ ਨੂੰ ਦੇਖ ਕੇ ਇਹ ਤਿੰਨੇ ਨੌਜਵਾਨ ਭੱਜਣ ’ਚ ਕਾਮਯਾਬ ਹੋ ਗਏ। ਇਹ ਸਾਰੀ ਘਟਨਾ ਪਿੰਡ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ, ਜਿਸ ਦੇ ਆਧਾਰ ’ਤੇ ਪੁਲਸ ਨੇ ਇਕ ਨੌਜਵਾਨ ਨੂੰ ਹਿਰਾਸਤ ’ਚ ਲੈ ਲਿਆ ਸੀ। ਥਾਣਾ ਅਮਲੋਹ ਦੇ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਲੜਕੀ ਨਾਲ ਜਰਨੈਲ ਦੇ ਸਬੰਧ ਸਨ, ਉਸ ਦਾ ਵੀ ਪਤਾ ਕੀਤਾ ਜਾ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੀੜਤਾ ਹਰਜਿੰਦਰ ਕੌਰ ਦੇ ਬਿਆਨ ’ਤੇ ਉਸ ਦੇ ਪਤੀ ਜਰਨੈਲ ਸਿੰਘ, ਗੁਰਜੀਤ ਸਿੰਘ ਤੇ ਉਸ ਦੇ ਹੋਰ ਸਾਥੀਆ ’ਤੇ ਆਈ ਪੀ. ਸੀ. ਧਾਰਾ 307, 323, 120ਬੀ ਅਤੇ 34 ਆਈ. ਪੀ. ਸੀ. ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਗਿਆ ਹੈ।
ਪੀੜਤਾ ਰਾਜਿੰਦਰ ਕੌਰ ਹਸਪਤਾਲ ’ਚ ਇਲਾਜ ਅਧੀਨ ਹੈ। ਜ਼ਿਕਰਯੋਗ ਹੈ ਕਿ ਪੁਲਸ ਵੱਲੋਂ 2 ਹੋਰ ਮੁਲਜ਼ਮਾਂ ਤੇਜਵੀਰ ਸਿੰਘ ਤੇ ਜਸਪ੍ਰੀਤ ਸਿੰਘ, ਜੋ ਨਾਬਾਲਗ ਹਨ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਡਿਊਟੀ ਮੈਜਿਸਟ੍ਰੇਟ ਫ਼ਤਿਹਗੜ੍ਹ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਦੋਵਾਂ ਨੂੰ ਬਾਲ ਸੁਧਾਰ ਜੇਲ ਲੁਧਿਆਣਾ ਭੇਜ ਦਿੱਤਾ ਗਿਆ ਹੈ।