ਹੈਵਾਨੀਅਤ ਦੀ ਹੱਦ ਪਾਰ : ਸੁਹਾਗਰਾਤ ’ਤੇ ਪਤੀ ਦੇ ਸਾਹਮਣੇ ਲੁਟੇਰਿਆਂ ਨੇ ਨਵ-ਵਿਆਹੁਤਾ ਨਾਲ ਕੀਤਾ ਗੈਂਗਰੇਪ

Friday, May 28, 2021 - 01:47 PM (IST)

ਹੈਵਾਨੀਅਤ ਦੀ ਹੱਦ ਪਾਰ : ਸੁਹਾਗਰਾਤ ’ਤੇ ਪਤੀ ਦੇ ਸਾਹਮਣੇ ਲੁਟੇਰਿਆਂ ਨੇ ਨਵ-ਵਿਆਹੁਤਾ ਨਾਲ ਕੀਤਾ ਗੈਂਗਰੇਪ

ਗੁਰਦਾਸਪੁਰ/ਪਾਕਿਸਤਾਨ (ਜ. ਬ.) - ਪਾਕਿਸਤਾਨ ਦੇ ਪਿੰਡ ਮੋਚੀਪੁਰਾ ਜ਼ਿਲ੍ਹਾ ਮੁਲਤਾਨ ’ਚ 4 ਦੋਸ਼ੀ, ਜਿਨ੍ਹਾਂ ’ਚੋਂ 3 ਪੁਲਸ ਦੀ ਵਰਦੀ ’ਚ ਸੀ, ਨੇ ਇਕ ਨਵ-ਵਿਆਹੁਤਾ ਦੀ ਸੁਹਾਗਰਾਤ ਦੀ ਰਾਤ ਨੂੰ ਘਰ ’ਚ ਦਾਖ਼ਲ ਹੋ ਕੇ ਵਿਆਹੁਤਾ ਨਾਲ ਬੰਦੂਕ ਦੀ ਨੋਕ ’ਤੇ ਪਤੀ ਦੇ ਸਾਹਮਣੇ ਸਮੂਹਿਕ ਜਬਰ-ਜ਼ਨਾਹ ਕੀਤਾ।

ਪੜ੍ਹੋ ਇਹ ਵੀ ਖਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)

ਸਰਹੱਦ ਪਾਰ ਸੂਤਰਾਂ ਅਨੁਸਾਰ ਮੁਹੰਮਦ ਲਤੀਫ ਵਾਸੀ ਮੋਚੀਪੁਰਾਂ ਦੀ ਬਰਾਤ ਬੁੱਧਵਾਰ ਸ਼ਾਮ ਨੂੰ ਦੁਲਹਣ ਨੂੰ ਲੈ ਕੇ ਵਾਪਸ ਮੋਚੀਪੁਰਾ ਆ ਗਈ। ਅੱਜ ਤੜਕਸਾਰ ਲਗਭਗ 3 ਵਜੇ ਘਰ ਦਾ ਦਰਵਾਜ਼ਾਂ ਖਟਕਾਏ ਜਾਣ ’ਤੇ ਜਦ ਘਰ ਦੇ ਲੋਕਾਂ ਨੇ ਗੇਟ ਖੋਲ੍ਹਿਆ ਤਾਂ ਸਾਹਮਣੇ 4 ਲੋਕ ਖੜ੍ਹੇ ਸੀ, ਜਿਨ੍ਹਾਂ ’ਚੋਂ 3 ਪੁਲਸ ਦੀ ਵਰਦੀ ’ਚ ਸੀ। ਵਰਦੀਧਾਰੀ ਦੋਸ਼ੀਆਂ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਤੁਹਾਡੇ ਘਰ ’ਚ ਨਾਜਾਇਜ਼ ਸ਼ਰਾਬ ਦਾ ਭੰਡਾਰ ਹੈ। ਇਸ ਲਈ ਤਾਲਾਸ਼ੀ ਲੈਣੀ ਹੈ।

ਪੜ੍ਹੋ ਇਹ ਵੀ ਖਬਰ - Breaking: ਤਰਨਤਾਰਨ ’ਚ ਗੈਂਗਵਾਰ, 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁਨ੍ਹਿਆ, ਇਕ ਹੋਰ ਦੀ ਹਾਲਤ ਗੰਭੀਰ (ਤਸਵੀਰਾਂ)

ਇਸ ਤੋਂ ਬਾਅਦ ਉਹ ਘਰ ਦੇ ਅੰਦਰ ਆਏ ਤਾਂ ਬੰਦੂਕ ਦੀ ਨੋਕ ’ਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਅਤੇ ਨਵੀਂ ਜੋੜੀ ਦੇ ਕਮਰੇ ’ਚ ਚੱਲ ਗਏ। ਇਕ ਦੋਸ਼ੀ ਕਮਰੇ ਦੇ ਬਾਹਰ ਨਿਗਰਾਨੀ ਕਰਦਾ ਰਿਹਾ, ਜਦਕਿ 3 ਨੇ ਬੰਦੂਕ ਦੀ ਨੋਕ ’ਤੇ ਮੁਹੰਮਦ ਲਤੀਫ ਦੇ ਸਾਹਮਣੇ ਉਸ ਦੀ ਪਤਨੀ ਨਾਲ ਜਬਰ-ਜ਼ਨਾਹ ਕੀਤਾ। ਉਸ ਦੇ ਬਾਅਦ ਤਿੰਨੇ ਕਮਰੇ ਦੇ ਬਾਹਰ ਚੱਲ ਗਏ ਅਤੇ ਚੌਥਾਂ ਦੋਸ਼ੀ, ਜੋ ਕਮਰੇ ਦੇ ਬਾਹਰ ਖੜ੍ਹਾ ਸੀ, ਨੇ ਵੀ ਵਿਆਹੁਤਾ ਨਾਲ ਜਬਰ-ਜ਼ਨਾਹ ਕੀਤਾ।

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਜਾਂਦੇ ਹੋਏ ਦੋਸ਼ੀ ਘਰ ’ਚ ਪਏ ਹੋਏ ਲਗਭਗ 5 ਤੋਲੇ ਸੋਨੇ ਦੇ ਗਹਿਣੇ ਅਤੇ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ ਵੀ ਆਪਣੇ ਨਾਲ ਲੈ ਗਏ। ਇਸ ਘਟਨਾ ਦੀ ਸੂਚਨਾ ਸਵੇਰੇ ਪਰਿਵਾਰ ਦੇ ਮੈਂਬਰਾਂ ਨੇ ਮੁਲਤਾਨ ਪੁਲਸ ਨੂੰ ਦਿੱਤਾ ਤਾਂ ਮੌਕੇ ’ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਵਿਆਹੁਤਾ ਨੂੰ ਹਸਪਤਾਲ ਪਹੁੰਚਾਇਆ।

ਪੜ੍ਹੋ ਇਹ ਵੀ ਖਬਰ - ਇਸ਼ਕ ’ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਜਵਾਨ ਪੁੱਤਰ, ਲਾਸ਼ ਸਾੜ ਕੇ ਡਰੇਨ ’ਚ ਸੁੱਟੀ


author

rajwinder kaur

Content Editor

Related News