ਪੰਜਾਬ: 10ਵੀਂ ਦੀ ਵਿਦਿਆਰਥਣ ਨਾਲ ਗੈਂਗਰੇਪ
Monday, Aug 10, 2026 - 01:07 PM (IST)
ਜ਼ੀਰਕਪੁਰ (ਧੀਮਾਨ)- ਬਲਟਾਣਾ ’ਚ 10ਵੀਂ ਦੀ 16 ਸਾਲਾ ਵਿਦਿਆਰਥਣ ਨਾਲ ਸਕੂਲ ਜਾਂਦੇ ਸਮੇਂ ਦੋ ਦਿਨ ਲਗਾਤਾਰ ਅਗਵਾ ਕਰ ਕੇ ਸਮੂਹਿਕ ਜ਼ਬਰ-ਜ਼ਨਾਹ ਕੀਤਾ ਗਿਆ। ਪੁਲਸ ਕੋਲ ਦਰਜ ਬਿਆਨ ਮੁਤਾਬਕ ਪਹਿਲੇ ਦਿਨ ਵਾਪਰੀ ਘਟਨਾ ਤੋਂ ਬਾਅਦ ਨਾਬਾਲਗਾ ਨੂੰ ਕਿਸੇ ਕੋਲ ਜ਼ਿਕਰ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਕਾਰਨ ਉਹ ਡਰਦੇ ਮਾਰੇ ਪਰਿਵਾਰ ਨੂੰ ਕੁਝ ਨਹੀਂ ਦੱਸ ਸਕੀ।
ਅਗਲੀ ਸਵੇਰ ਸਕੂਲ ਲਈ ਨਿਕਲਣ ’ਤੇ ਉਸ ਨੂੰ ਮੁੜ ਅਗਵਾ ਕਰ ਲਿਆ ਗਿਆ ਤੇ ਸ਼ਾਮ ਨੂੰ ਅਰਧ-ਬੇਹੋਸ਼ੀ ਦੀ ਹਾਲਤ ’ਚ ਬਲਟਾਣਾ ਖੇਤਰ ’ਚ ਛੱਡ ਦਿੱਤਾ ਗਿਆ। ਰਾਹਗੀਰਾਂ ਦੀ ਮਦਦ ਨਾਲ ਹੋਸ਼ ’ਚ ਆਉਣ ਮਗਰੋਂ ਉਸ ਨੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਮਾਮਲਾ ਪੁਲਸ ਤੱਕ ਪਹੁੰਚਿਆ। ਪੁਲਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
