6 ਧੀਆਂ ਦੇ ਪਿਓ ਨੇ ਕੀਤਾ ਪਤਨੀ ਦਾ ਬੇਰਹਿਮੀ ਨਾਲ ਕਤਲ

Tuesday, Jul 30, 2019 - 01:05 AM (IST)

6 ਧੀਆਂ ਦੇ ਪਿਓ ਨੇ ਕੀਤਾ ਪਤਨੀ ਦਾ ਬੇਰਹਿਮੀ ਨਾਲ ਕਤਲ

ਫਗਵਾੜਾ (ਹਰਜੋਤ)-ਪਿੰਡ ਡੁਮੇਲੀ ਵਿਖੇ ਇਕ ਪ੍ਰਵਾਸੀ ਮਜ਼ਦੂਰ ਨੇ ਸ਼ਰਾਬੀ ਹਾਲਤ 'ਚ ਬੇਰਹਮੀ ਨਾਲ ਆਪਣੀ ਪਤਨੀ ਦਾ ਸਿਰ 'ਚ ਰਾਡ ਅਤੇ ਸਿਰ ਕੰਧ 'ਚ ਮਾਰ-ਮਾਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਲਕਸ਼ਮੀ (33) ਪਤਨੀ ਬੰਧੂ ਉਰਫ਼ ਰਾਜੂ ਵਾਸੀ ਝਾਰਖੰਡ ਬਿਹਾਰ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਰਾਵਲਪਿੰਡੀ ਊਸ਼ਾ ਰਾਣੀ ਨੇ ਦੱਸਿਆ ਕਿ ਉਕਤ ਪਰਿਵਾਰ ਪਿਛਲੇ 7-8 ਸਾਲਾਂ ਤੋਂ ਡੁਮੇਲੀ ਵਿਖੇ ਇਕ ਕਿਸਾਨ ਮਨਿੰਦਰ ਸਿੰਘ ਦੇ ਘਰ ਰਹਿ ਰਿਹਾ ਹੈ। ਉਕਤ ਮਜ਼ਦੂਰ 5 ਲੜਕੀਆਂ ਦਾ ਬਾਪ ਸੀ ਅਤੇ ਇਕ ਲੜਕੀ ਦਾ ਜਨਮ ਅਜੇ 15 ਕੁ ਦਿਨ ਪਹਿਲਾਂ ਹੀ ਹੋਇਆ ਸੀ, ਉਸ ਦਾ ਨਾਮ ਰੱਖਣ ਦੇ ਲਈ ਰਾਤ ਆਪਣੇ ਘਰ 'ਚ ਹੀ ਪਾਰਟੀ ਰੱਖੀ ਹੋਈ ਸੀ।

PunjabKesari

ਪਾਰਟੀ ਦੌਰਾਨ ਹੀ ਪਤੀ-ਪਤਨੀ ਦਾ ਆਪਸ 'ਚ ਝਗੜਾ ਹੋ ਗਿਆ। ਜਿਸ ਦੌਰਾਨ ਪਤੀ ਨੇ ਪਤਨੀ ਦੇ ਸਿਰ 'ਚ ਪਹਿਲਾ ਰਾਡ ਮਾਰੀ ਫਿਰ ਉਸਦਾ ਸਿਰ ਵਾਰ-ਵਾਰ ਕੰਧਾਂ 'ਚ ਮਾਰ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਕਿਹਾ ਘਟਨਾ ਦਾ ਪਤਾ ਲੱਗਣ 'ਤੇ ਪੁਲਸ ਮੌਕੇ 'ਤੇ ਪੁਜ ਗਈ। ਇਸ ਦੌਰਾਨ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਂਦੀ ਹੈ ਅਤੇ ਮੁਲਜ਼ਮ ਖਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਨੇ ਦਾਅਵਾ ਕੀਤਾ ਕਿ ਜਲਦ ਹੀ ਫ਼ਰਾਰ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।


author

Karan Kumar

Content Editor

Related News