ਰੁੱਸ ਕੇ ਆਈ ਧੀ ਨੂੰ ਸਹੁਰੇ ਛੱਡਣ ਗਿਆ ਪਰਿਵਾਰ, ਅੱਗਿਓਂ ਜਵਾਈ ਨੇ ਜੋ ਕੀਤਾ ਉਹ ਸੋਚਿਆ ਨਾ ਸੀ
Thursday, Oct 17, 2024 - 11:23 AM (IST)
ਤਲਵੰਡੀ ਸਾਬੋ (ਮੁਨੀਸ਼)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਪਤੀ-ਪਤਨੀ ਦਰਮਿਆਨ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਵਿਵਾਦ ਕਾਰਨ ਅੱਜ ਪਤਨੀ ਨੂੰ ਛੱਡਣ ਆਏ ਸਹੁਰੇ ਪਰਿਵਾਰ ਉੱਪਰ ਪਤੀ ਵੱਲੋਂ ਕਥਿਤ ਤੌਰ ’ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਗੋਲੀ ਲੱਗਣ ਨਾਲ ਪਤਨੀ ਦੀ ਮੌਤ ਹੋ ਗਈ, ਜਦੋਂਕਿ ਦੋ ਰਿਸ਼ਤੇਦਾਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਪੁਲਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਥਰਾਜ ਦੀ ਸੁਖਵੀਰ ਕੌਰ ਦਾ ਪਿੰਡ ਜੀਵਨ ਸਿੰਘ ਵਾਲਾ ਦੇ ਜਗਤਾਰ ਸਿੰਘ ਨਾਲ ਬੀਤੇ ਸਮੇਂ ’ਚ ਵਿਆਹ ਹੋਇਆ ਸੀ ਪਰ ਪਿਛਲੇ ਕੁਝ ਸਮੇਂ ਤੋਂ ਦੋਵਾਂ ’ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ, ਜਿਸ ਕਰ ਕੇ ਕਈ ਵਾਰ ਮਾਮਲਾ ਪੰਚਾਇਤ ਅਤੇ ਪੁਲਸ ਕੋਲ ਵੀ ਪੁੱਜਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੀਡਰ ਦੇ ਘਰ ਪੈਟਰੋਲ ਬੰਬ ਨਾਲ ਹਮਲਾ! ਆਪ ਹੀ ਵੇਖ ਲਓ ਵੀਡੀਓ
ਝਗੜੇ ਦੇ ਚੱਲਦਿਆਂ ਸੁਖਵੀਰ ਕੌਰ ਪਿਛਲੇ ਸਮੇਂ ਤੋਂ ਆਪਣੇ ਭਰਾ ਸੁਖਪ੍ਰੀਤ ਸਿੰਘ ਫੌਜੀ ਕੋਲ ਰਹਿ ਰਹੀ ਸੀ ਅਤੇ ਅੱਜ ਜਦੋਂ ਸੁਖਵੀਰ ਦੇ ਪੇਕੇ ਪਰਿਵਾਰ ਦੇ ਕੁਝ ਮੈਂਬਰ ਉਸਨੂੰ ਪਿੰਡ ਜੀਵਨ ਸਿੰਘ ਵਾਲਾ ਛੱਡਣ ਆਏ ਤਾਂ ਉਨ੍ਹਾਂ ਦੀ ਜਗਤਾਰ ਸਿੰਘ ਨਾਲ ਕਿਸੇ ਮਸਲੇ ’ਤੇ ਤਕਰਾਰ ਹੋ ਗਈ। ਇਸ ਦੌਰਾਨ ਜਗਤਾਰ ਸਿੰਘ ਨੇ ਕਥਿਤ ਤੌਰ ’ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਉਸ ਦੀ ਪਤਨੀ ਸੁਖਵੀਰ ਕੌਰ, ਸਾਲੇਹਾਰ (ਪਤਨੀ ਦੀ ਭਰਜਾਈ) ਮਨਜੀਤ ਕੌਰ ਅਤੇ ਮਨਜੀਤ ਕੌਰ ਦੇ ਭਰਾ ਸੁਖਜੀਵਨ ਸਿੰਘ ਦੇ ਗੋਲੀਆਂ ਲੱਗ ਗਈਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ 2 ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਬੈਂਕ
ਰੌਲਾ ਪੈਣ ’ਤੇ ਇਕੱਤਰ ਲੋਕਾਂ ਨੇ ਤਿੰਨਾਂ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ’ਚ ਇਲਾਜ ਲਈ ਲਿਆਂਦਾ, ਜਿੱਥੇ ਡਾਕਟਰਾਂ ਨੇ ਸੁਖਵੀਰ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਬਾਕੀ ਦੋਵੇਂ ਗੰਭੀਰ ਜ਼ਖਮੀ ਜ਼ੇਰੇ ਇਲਾਜ ਹਨ। ਪਤਾ ਲੱਗਦਿਆਂ ਹੀ ਥਾਣਾ ਮੁਖੀ ਸਰਬਜੀਤ ਕੌਰ ਅਤੇ ਰਾਜੇਸ਼ ਸਨੇਹੀ ਡੀ. ਐੱਸ. ਪੀ. ਤਲਵੰਡੀ ਸਾਬੋ ਘਟਨਾ ਸਥਾਨ ’ਤੇ ਪੁੱਜੇ। ਡੀ. ਐੱਸ. ਪੀ. ਰਾਜੇਸ਼ ਸਨੇਹੀ ਨੇ ਦੱਸਿਆ ਕਿ ਉਕਤ ਘਰੇਲੂ ਝਗੜੇ ’ਚ ਪਤਨੀ ਨੂੰ ਸ਼ੱਕ ਸੀ ਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹਨ। ਅੱਜ ਜਦੋਂ ਸੁਖਵੀਰ ਕੌਰ ਦੇ ਪਰਿਵਾਰਕ ਮੈਂਬਰ ਉਸ ਨੂੰ ਛੱਡਣ ਆਏ ਤਾਂ ਝਗੜਾ ਵਧ ਗਿਆ ਅਤੇ ਉਕਤ ਘਟਨਾ ਵਾਪਰ ਗਈ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਸਰਬਜੀਤ ਕੌਰ ਪੀੜਤਾਂ ਦੇ ਬਿਆਨ ਦਰਜ ਕਰ ਰਹੇ ਹਨ, ਜਿਸ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜਲਦ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8