ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਨੇ 3 ਰੋਜ਼ਾ ਭੁੱਖ ਹਡ਼ਤਾਲ ਕੀਤੀ ਸ਼ੁਰੂ ਭਖਦੀਆਂ ਮੰਗਾਂ ਨੂੰ ਲੈ ਕੇ ਭਾਰਤ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

07/25/2018 6:25:40 AM

ਅੰਮ੍ਰਿਤਸਰ,   (ਛੀਨਾ)-  ਬੀ. ਐੱਸ. ਐੱਨ. ਐੱਲ. ਦੀ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੂਰੇ ਭਾਰਤ ’ਚ ਬੀ. ਐੱਸ. ਐੱਨ. ਐੱਲ. ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ 3 ਰੋਜ਼ਾ ਭੁੱਖ ਹਡ਼ਤਾਲ ਸ਼ੁਰੂ ਕੀਤੀ ਗਈ ਹੈ। ਇਸੇ ਲਡ਼ੀ ਤਹਿਤ ਨੈਸ਼ਨਲ ਫੈਡਰੇਸ਼ਨ ਆਫ ਟੈਲੀਕਾਮ ਇੰਪਲਾਈਜ਼ ਬੀ. ਐੱਸ. ਐੱਨ. ਐੱਲ. ਦੇ ਝੰਡੇ ਹੇਠ ਅੱਜ ਅਲਬਰਟ ਰੋਡ ਸਥਿਤ ਦਫਤਰ ਦੇ ਬਾਹਰ ਸਰਕਲ ਪੰਜਾਬ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਢਿੱਲੋਂ, ਸਹਾਇਕ ਜ਼ਿਲਾ ਸਕੱਤਰ ਵਿਪਨ ਕੁਮਾਰ ਜੇ. ਈ., ਬ੍ਰਾਂਚ ਸਕੱਤਰ ਓਮ ਪ੍ਰਕਾਸ਼, ਰਮੇਸ਼ ਗੁਪਤਾ, ਅਸ਼ਵਨੀ ਕੁਮਾਰ, ਬ੍ਰਿਜ ਮੋਹਨ ਤੇ ਰਾਮ ਕ੍ਰਿਸ਼ਨ ਆਦਿ ਆਗੂ ਭੁੱਖ ਹਡ਼ਤਾਲ ’ਤੇ ਬੈਠੇ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਸ਼ਿੰਗਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਦੀ ਤੀਸਰੀ ਪੇ ਰਵੀਜ਼ਨ ਜੋ ਕਿ 1 ਜਨਵਰੀ 2017 ਤੋਂ ਹੋਣੀ ਸੀ ਅੱਜ ਤੱਕ ਨਹੀ ਹੋਈ ਇਹ ਪੇ ਰਵੀਜਨ ਜਲਦ ਕੀਤੀ ਜਾਵੇ, ਬੀ. ਐੱਸ. ਐੱਨ. ਐੱਲ. ਵੱਲੋਂ 4 ਜੀ.ਸਪੈਕਟਰਮ ਸਮੁੱਚੇ ਭਾਰਤ ’ਚ ਲਾਗੂ ਕੀਤਾ ਜਾਵੇ ਤੇ ਪੈਨਸ਼ਨਰਾ ਦੀ ਤੁਰੰਤ ਪੈਨਸ਼ਨ ਰਵੀਜ਼ਨ ਕਰਨ ਸਮੇਤ ਹੋਰ ਵੀ ਬਹੁਤ ਸਾਰੀਆਂ ਮੰਗਾ ਲਾਗੂ ਕਰਨ ਦੀ ਮੰਗ ਰੱਖੀ। ਇਸ ਮੌਕੇ ਸਮੂਹ ਆਗੂਆਂ ਨੇ ਭਾਰਤ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਕਰਡ਼ੇ ਸ਼ਬਦਾਂ ’ਚ ਨਿੰਦਾਂ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇਕਰ ਇਨਾਂ ਮੰਗਾਂ ਨੂੰ ਤੁਰੰਤ ਨਾ ਮੰਨਿਆ ਗਿਆ ਤਾਂ ਇਹ ਸੰਘਰਸ਼ ਆਉਣ ਵਾਲੇ ਦਿਨਾ ’ਚ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਰੋਸ ਪ੍ਰਦਰਸ਼ਨ ਕਰਨ ਵਾਲਿਆਂ ’ਚ ਜ਼ਿਲਾ ਪ੍ਰਧਾਨ ਪਵਨ ਵਿੱਗ, ਚੇਅਰਮੈਨ ਕੇ. ਆਰ. ਬਾਵਾ, ਜ਼ਿਲਾ ਸਕੱਤਰ ਦੀਪਕ ਮਿਸ਼ਰਾ, ਜਥੇਬੰਧਕ ਸਕੱਤਰ ਵਰਿੰਦਰ ਸੈਣੀ ਤੇ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ।


Related News