ਬਹੁਮੰਜ਼ਿਲਾਂ ਹੋਟਲ ਤੋਂ ਡਿੱਗਣ ਕਰਕੇ ਹੋਟਲ ਮੈਨੇਜਰ ਦੀ ਸ਼ੱਕੀ ਹਾਲਾਤ ’ਚ ਮੌਤ

Wednesday, Jul 08, 2020 - 03:50 PM (IST)

ਬਹੁਮੰਜ਼ਿਲਾਂ ਹੋਟਲ ਤੋਂ ਡਿੱਗਣ ਕਰਕੇ ਹੋਟਲ ਮੈਨੇਜਰ ਦੀ ਸ਼ੱਕੀ ਹਾਲਾਤ ’ਚ ਮੌਤ

ਰੂਪਨਗਰ (ਸੱਜਣ ਸੈਣੀ)— ਰੂਪਨਗਰ ਵਿਖੇ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬਹੁਮੰਜ਼ਿਲਾਂ ਹੋਟਲ ਤੋਂ ਡਿੱਗਣ ਕਰਕੇ ਹੋਟਲ ਮੈਨੇਜਰ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਹੋਟਲ ਮਾਲਕ ਅਨੁਸਾਰ ਮ੍ਰਿਤਕ ਮੈਨੇਜਰ ਕਈ ਸਾਲਾਂ ਤੋਂ ਉਨ੍ਹਾਂ ਦੇ ਹੋਟਲ ’ਚ ਨੋਕਰੀ ਕਰ ਰਿਹਾ ਸੀ ਅਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਸੀ। ਦੂਜੇ ਪਾਸੇ ਪੁਲਸ ਵੱਲੋਂ ਮਾਮਲੇ ਦੀ ਜ਼ਾਚ ਸ਼ੁਰੂ ਕਰ ਦਿੱਤੀ ਹੈ।

PunjabKesari

ਇਹ ਮਾਮਲਾ ਆਤਮ ਹੱਤਿਆ ਦਾ ਹੈ  ਜਾਂ ਫਿਰ ਕੁਝ ਹੋਰ ਫਿਲਹਾਲ ਇਹ ਰਹੱਸ ਬਣਿਆ ਹੈ, ਜੋ ਪੁਲਸ ਜਾਂਚ ਦੇ ਬਾਅਦ ਸਾਫ ਹੋਵੇਗਾ। ਇਹ ਸਾਰੀ ਘਟਨਾ ਰੂਪਨਗਰ ’ਚੋਂ ਲੰਘਦੇ ਨੈਸ਼ਨਲ ਹਾਈਵੇਅ 205 ’ਤੇ ਸਥਿਤ ਹੋਟਲ ਆਸ਼ਿਰਵਾਦ ‘ਚ ਵਾਪਰੀ। ਹੋਟਲ ਮਾਲਕ ਅਨੁਸਾਰ ਮਰਨ ਵਾਲੇ ਹੋਟਲ ਮੈਨੇਜਰ ਦਾ ਨਾਮ ਅਜੈ ਠਾਕੁਰ ਹੈ ਅਤੇ ਇਹ ਕਰੀਬ 5 ਸਾਲਾਂ ਤੋਂ ਉਨ੍ਹਾਂ ਦੇ ਹੋਟਲ ’ਤੇ ਨੌਕਰੀ ਕਰ ਰਿਹਾ ਸੀ। 

PunjabKesari

ਹੋਟਲ ਮਾਲਕ ਹਮੇਸ਼ਵਰ ਸ਼ਰਮਾ ਨੇ ਦੱਸਿਆ ਕਿ ਇਹ ਡਿਪਰੈਸ਼ਨ ਦਾ ਮਰੀਜ ਸੀ, ਜਿਸ ਦੀ ਦਵਾਈ ਵੀ ਚੱਲ ਰਹੀ ਸੀ। ਉਨ੍ਹਾਂ ਦੱਸਿਆ ਇਹ ਹਿਮਾਚਲ ਦੇ ਹਮੀਰਪੁਰ ਦਾ ਰਹਿਣ ਵਾਲਾ ਸੀ ਅਤੇ ਬੀਤੀ ਰਾਤ ਹੀ ਪਿੰਡ ਤੋਂ ਵਾਪਸ ਪਰਤਿਆ ਸੀ। ਮਰਨ ਵਾਲੇ ਹੋਟਲ ਮੈਨੇਜਰ ਦੀ ਉਮਰ ਕਰੀਬ 35-40 ਸਾਲ ਦੀ ਅਤੇ ਇਹ ਵਿਆਹੁਤਾ ਸੀ ਅਤੇ ਇਸ ਦੇ ਦੋ ਬੱਚੇ ਵੀ ਹਨ। 

PunjabKesari

ਮਰਨ ਵੇਲੇ ਵੀ ਅਜੇ ਠਾਕੁਰ ਦੇ ਹੱਥ ’ਚ ਪੈੱਨ ਫੜਿਆ ਸੀ ਜਿਵੇ ਕਿ ਮੌਤ ਤੋਂ ਪਹਿਲਾਂ ਉਸ ਵੱਲੋਂ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਮ੍ਰਿਤਕ ਮੈਨੇਜਰ ਦੇ ਭਰਾ ਪਵਨ ਨੇ ਗੱਲ ਕਰਦੇ ਦੱਸਿਆ ਕਿ ਉਨ੍ਹਾਂ ਨੂੰ ਹੋਟਲ ਮਾਲਕਾਂ ਨੇ ਫੋਨ ਕੀਤਾ ਸੀ ਕਿ ਅਜੇ ਨੂੰ ਕਰੰਟ ਲੱਗ ਗਿਆ ਹੈ ਬਾਕੀ ਹੋਰ ਮੌਤ ਸਬੰਧੀ ਮੈਨੂੰ ਕੋਈ ਜਾਣਕਾਰੀ ਨਹੀਂ। ਮੌਕੇ ’ਤੇ ਪਹੁੰਚੀ ਸਿਟੀ ਪੁਲਸ ਵੱਲੋਂ ਘਟਨਾ ਦੀ ਜ਼ਾਚ ਸ਼ੁਰੂ ਕੀਤੀ ਗਈ ਹੈ। ਮੌਕੇ ’ਤੇ ਪਹੁੰਚੇ ਥਾਣਾ ਸਿਟੀ ਦੇ ਐੱਸ. ਐੱਚ. ਓ. ਹਰਕਿਰਤ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਸਬੰਧੀ ਉਨ੍ਹਾਂ ਨੂੰ ਹੋਟਲ ਤੋਂ ਫੋਨ ਆਇਆ ਸੀ, ਜਿਸ ਦੇ ਬਾਅਦ ਉਨ੍ਹਾਂ ਵੱਲੋਂ ਮੌਕੇ ’ਤੇ ਜਾਂਚ ਕੀਤੀ ਜਾ ਰਹੀ ਹੈ।

PunjabKesari

ਜ਼ਿਕਰਯੋਗ ਹੈ ਕਿ ਫਿਲਹਾਲ ਹੋਟਲ ਮੈਨੇਜਰ ਦੀ ਮੌਤ ਇਕ ਰਾਜ਼ ਬਣਿਆ ਹੈ। ਹੁਣ ਇਹ ਪੁਲਸ ਦੀ ਜਾਂਚ ਦੇ ਬਾਅਦ ਸਾਫ ਹੋਵੇਗਾ ਕਿ ਹੋਟਲ ਮੈਨੇਜਰ ਨੇ ਖ਼ੁਦਕੁਸ਼ੀ ਕੀਤੀ ਹੈ ਜਾਂ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਹੈ। ਹੋਟਲ ਮੈਨੇਜਰ ਦੀ ਮੌਤ ਨਾਲ ਜੁੜੇ ਅਜਿਹੇ ਕਈ ਸਵਾਲ ਹਨ, ਜੋ ਫਿਲਹਾਲ ਇਕ ਦਬਿਆ ਰਾਜ਼ ਬਣੇ ਹੋਏ ਹਨ। 


author

shivani attri

Content Editor

Related News