ਮਾਮਲਾ ਹੋਟਲ ’ਤੇ ਰੇਡ ਦਾ: ਆਖਿਰਕਾਰ ਹੋਟਲ ਮੈਨੇਜਰਾਂ ਅਤੇ ਮਾਲਕਾਂ ’ਤੇ ਡਿੱਗੀ ਗਾਜ, ਦੇਰ ਰਾਤ ਹਿਰਾਸਤ ’ਚ ਲਏ ਛੱਡੇ ਜੋੜੇ

10/08/2021 12:17:26 PM

ਮੋਗਾ ( ਗੋਪੀ ਰਾਊਕੇ, ਆਜ਼ਾਦ): ਮੋਗਾ ਜ਼ਿਲ੍ਹੇ ਦੇ ਹੋਟਲਾਂ ’ਤੇ ਕਥਿਤ ਤੌਰ ’ਤੇ ਬਿਨਾਂ ਅਧਿਕਾਰਤ ਪਛਾਣ ਪੱਤਰ ਲਏ ਮੁੰਡੇ-ਕੁੜੀਆਂ ਨੂੰ ਕਮਰੇ ਦੇਣ ਅਤੇ ਕਥਿਤ ਤੌਰ ’ਤੇ ਇਨ੍ਹਾਂ ਵਿਚੋਂ ਕੁਝ ਹੋਟਲਾਂ ਵਿਚ ਚੱਲਦੇ ਦੇਹ ਵਪਾਰ ਦੇ ਧੰਦੇ ਨੂੰ ਰੋਕਣ ਲਈ ਜ਼ਿਲ੍ਹਾ ਪੁਲਸ ਧਰੂਮਨ ਐਚ ਨਿੰਬਲੇ ਵੱਲੋਂ ਪੁਲਸ ਪਾਰਟੀਆਂ ਨਾਲ ਇੱਕੋ ਵੇਲੇ ਤਿੰਨ ਡੀ. ਐੱਸ. ਪੀਜ਼ ਦੀ ਅਗਵਾਈ ਹੇਠ ਮਰਵਾਏ ਗਏ ਛਾਪਿਆਂ ਮਗਰੋਂ ਜਿਥੇ ਸ਼ਹਿਰ ਵਿਚ ਇਸ ਮਾਮਲੇ ਨੂੰ ਲੈ ਕੇ ਬੀਤੇ ਕੱਲ ਤੋਂ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ, ਉੱਥੇ ਇਸ ਮਾਮਲੇ ਸਬੰਧੀ ਵੱਖ-ਵੱਖ ਹੋਟਲਾਂ ਵਿਚ ਛਾਪੇਮਾਰੀ ਕਰਕੇ ਹਿਰਾਸਤ ਵਿਚ ਲਏ ਗਏ ਜੋੜਿਆ ਦੇ ਮਾਮਲੇ ਨੂੰ ਲੈ ਕੇ ਲੰਘੀ ਦੇਰ ਰਾਤ ਤੱਕ ਥਾਣਾ ਮੁਖੀ ਤੋਂ ਲੈ ਕੇ ਡੀ.ਐੱਸ.ਪੀ. ਅਤੇ ਐੱਸ.ਪੀਜ਼ ਤੱਕ ਦੇ ਉੱਚ ਅਧਿਕਾਰੀ ਵੀ ‘ਪੈਰ-ਪੈਰ’ ’ਤੇ ਬਿਆਨ ਬਦਲਦੇ ਰਹੇ।

ਇਹ ਵੀ ਪੜ੍ਹੋ : ਅਨੋਖਾ ਪ੍ਰਦਰਸ਼ਨ: ਸਾਬਕਾ ਕੌਂਸਲਰ ਨੇ ਕ੍ਰੇਨ ’ਤੇ ਚੜ੍ਹ ਕੇ ਦੂਰਬੀਨ ਨਾਲ ਲੱਭੇ, ‘ਅੱਛੇ ਦਿਨ’

ਇਸ ਤਰ੍ਹਾਂ ਦੀ ਸਥਿਤੀ ਬਣਨ ਮਗਰੋਂ ਇਹ ਮਾਮਲਾ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ ਅਤੇ ਪੁਲਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਬਾਲਗ ਨੌਜਵਾਨ ਆਪਸੀ ਸਹਿਮਤੀ ਨਾਲ ਹੋਟਲਾਂ ਵਿਚ ਅਧਿਕਾਰਿਤ ਪਛਾਣ ਪੱਤਰਾਂ ਦੇ ਕੇ ਕਮਰਿਆਂ ਵਿਚ ਠਹਿਰੇ ਸਨ ਤਾਂ ਫ਼ਿਰ ਇਨ੍ਹਾਂ ਨੂੰ ਪੁਲਸ ਵੱਲੋਂ ਹਿਰਾਸਤ ਵਿਚ ਕਿਉਂ ਲਿਆ ਗਿਆ ਅਤੇ ਜੇਕਰ ਇਨ੍ਹਾਂ ਵਿਚ ਕੁਝ ਕਮੀਆਂ ਸਨ ਤਾਂ ਫਿਰ ਪੁਲਸ ਦੀ ਇਹ ਕਿਹੜੀ ਮਜ਼ਬੂਰੀ ਸੀ ਕਿ ਦੇਰ ਰਾਤ ਇਨ੍ਹਾਂ ਨੌਜਵਾਨਾਂ ਨੂੰ ਛੱਡ ਦਿੱਤਾ।ਹੈਰਾਨੀਜਨਕ ਤੱਥ ਇਹ ਉੱਭਰਦਾ ਹੈ ਕਿ ਪੁਲਸ ਦੇ ਥਾਣਾ ਸਿਟੀ ਮੋਗਾ-1 ਦੇ ਮੁਖੀ ਗੁਰਪ੍ਰੀਤ ਸਿੰਘ, ਥਾਣਾ ਸਿਟੀ ਸਾਊਥ ਦੇ ਮੁਖੀ ਲਛਮਣ ਸਿੰਘ ਸਮੇਤ ਤਿੰਨ ਡੀ.ਐੱਸ.ਪੀਜ਼ ਗੁਰਦੀਪ ਸਿੰਘ, ਜਸਤਿੰਦਰ ਸਿੰਘ ਅਤੇ ਮਨਜੀਤ ਸਿੰਘ ਨੇ ਲੰਘੀ ਦੇਰ ਸ਼ਾਮ ਤੱਕ ਇਸ ਮਾਮਲੇ ਸਬੰਧੀ ਕੁਝ ਵੀ ਕਹਿਣ ਤੋਂ ਟਾਲਾ ਵੱਟਦੇ ਰਹੇ ਅਤੇ ਉਨ੍ਹਾਂ ਮੀਡੀਆਂ ਕਰਮੀਆਂ ਨੂੰ ਇਹ ਆਖ ਕੇ ਪੱਲਾ ਝਾੜ ਦਿੱਤਾ ਕਿ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਇਸ ਮਗਰੋਂ ਦੇਰ ਰਾਤ ਐੱਸ.ਪੀ. ਜਗਤਪ੍ਰੀਤ ਸਿੰਘ ਨੇ ਆਪਣੇ ਬਿਆਨ ਰਾਹੀਂ ਇਹ ਪੁਸ਼ਟੀ ਕਰ ਦਿੱਤੀ ਕਿ ਹੋਟਲਾਂ ਵਿਚੋਂ ਹਿਰਾਸਤ ਵਿਚ ਲਏ ਗਏ 14-15 ਜੋੜਿਆਂ ਵਿਰੁੱਧ ਥਾਣਾ ਸਿਟੀ-1, ਥਾਣਾ ਸਿਟੀ-2 ਅਤੇ ਮਹਿਣਾ ਵਿਖੇ ਮਾਮਲੇ ਦਰਜ ਕੀਤੇ ਹਨ, ਪਰ ਇਸ ਮਗਰੋਂ ਇਕ-ਇਕ ਕਰਕੇ ਇਨ੍ਹਾਂ ਜੋੜਿਆਂ ਨੂੰ ਛੱਡ ਦਿੱਤਾ ਅਤੇ ਪੁਲਸ ਵੱਲੋਂ ਹੋਟਲਾਂ ਦੇ ਮੈਨੇਜਰਾਂ ਅਤੇ ਮਾਲਕਾਂ ਵਿਰੁੱਧ ਹੀ ਮਾਮਲੇ ਦਰਜ ਕੀਤੇ ਹਨ।

ਇਹ ਵੀ ਪੜ੍ਹੋ :  ਬਠਿੰਡਾ ਦੇ ਹਸਪਤਾਲ ’ਚੋਂ 2 ਦਿਨ ਦਾ ਨਵ-ਜੰਮਿਆ ਬੱਚਾ ਚੋਰੀ, ਜਾਣੋ ਪੂਰਾ ਮਾਮਲਾ

ਹੋਟਲ ਮਾਲਕ ਭੜਕੇ ਕਿਹਾ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਪੁਲਸ ਕਰਮਚਾਰੀ ਨੇ ਲਾਹੀਆਂ
ਇਸੇ ਦੌਰਾਨ ਹੀ ਵੱਖ-ਵੱਖ ਹੋਟਲ ਮਾਲਕਾਂ ਦਾ ਕਹਿਣਾ ਹੈ ਕਿ ਉਹ ਬਿਨਾਂ ਪਛਾਣ ਪੱਤਰ ਕਿਸੇ ਨੂੰ ਕਮਰਾ ਨਹੀਂ ਦਿੰਦੇ ਅਤੇ ਇਹ ਕਮਰੇ ਸਿਰਫ ਬਾਲਗ ਉਮਰ ਦੇ ਨੌਜਵਾਨਾਂ ਨੂੰ ਦਿੱਤੇ ਜਾਂਦੇ ਹਨ। ਹੋਟਲ ਸੰਚਾਲਕਾਂ ਨੇ ਕਿਹਾ ਕਿ ਪੁਲਸ ਕੁਝ ਮਹੀਨਿਆਂ ਬਾਅਦ ਇਸ ਤਰ੍ਹਾਂ ਧੱਕੇਸ਼ਾਹੀ ਕਰਦੀ ਹੈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰੇਡ ਸਮੇਂ ਪੁਲਸ ਕਰਮਚਾਰੀ ਡੀ. ਵੀ. ਆਰ. ਵੀ ਨਾਲ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੈਮਰੇ ਦੀ ਡੀ. ਵੀ. ਆਰ. ਦੀ ਜਾਂਚ ਕੀਤੀ ਜਾਵੇ ਤਾਂ ਸੱਚ ਸਾਹਮਣੇ ਆ ਸਕਦਾ ਹੈ। ਪਤਾ ਲੱਗਾ ਹੈ ਕਿ ਇਸ ਸਬੰਧੀ ਹੋਟਲ ਮਾਲਕ ਮਾਨਯੋਗ ਕੋਰਟ ਦਾ ਰੁੱਖ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ :   ਕਰਜ਼ੇ ਦੇ ਦੈਂਤ ਨੇ ਨਿਗਲਿਆ ਪੰਜਾਬ ਹੋਮਗਾਰਡ ਦਾ ਸਬ ਇੰਸਪੈਕਟਰ, ਨਹਿਰ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ

ਇਨ੍ਹਾਂ ਹੋਟਲ ਮਾਲਕਾਂ ’ਤੇ ਮੈਨੇਜਰ ਵਿਰੁੱਧ ਦਰਜ ਕੀਤੇ ਮਾਮਲੇ
ਇਸੇ ਦੌਰਾਨ ਮੋਗਾ ਦੇ ਸੰਨੀ ਟਾਵਰ ਵਿਖੇ ਸਥਿਤ ਹੋਟਲ ਨੂਰ ਮਹਿਲ ਦੇ ਮੈਨੇਜਰ ਮਨਜੀਤ ਸਿੰਘ ਨਿਵਾਸੀ ਨਾਨਕ ਨਗਰੀ ਮੋਗਾ ਵਿਰੁੱਧ ਥਾਣਾ ਸਿਟੀ ਮੋਗਾ ਵਿਖੇ ਮਾਮਲਾ ਦਰਜ ਕੀਤਾ ਹੈ, ਜਦੋਂਕਿ ਰੂਪ ਮਿਲਨ ਜੋ ਸੰਚਾਲਕ ਦਾ ਠੇਕੇ ’ਤੇ ਲਿਆ ਹੋਇਆ ਹੈ, ਦੇ ਗੁਰਪ੍ਰੀਤ ਸਿੰਘ ਨਿਵਾਸੀ ਸਲੀਣਾ ਅਤੇ ਲਾਡੀ ਮੈਨੇਜਰ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਦੋਂਕਿ ਬੁੱਘੀਪੁਰਾ ਚੌਂਕ ਨੇੜੇ ਗ੍ਰੈਡ ਵਿਲਾ ਦੇ ਰਣਜੀਤ ਸਿੰਘ ਨਿਵਾਸੀ ਡਬਰਾ (ਉਤਰਾਖੰਡ) ਵਿਰੁੱਧ ਥਾਣਾ ਮਹਿਣਾ ਵਿਖੇ ਮਾਮਲਾ ਦਰਜ ਕੀਤਾ ਹੈ, ਇਸ ਤੋਂ 22 ਗ੍ਰਾਮ ਭੁੱਕੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਥਾਣਾ ਮਹਿਣਾ ਅਧੀਨ ਪੈਂਦੇ ਹੋਟਲ ਲੈਡ ਮਾਰਕ ਦੇ ਗੁਰਸੇਵਕ ਸਿੰਘ ਨਿਵਾਸੀ ਸ਼ਹੀਦ ਭਗਤ ਸਿੰਘ ਨਗਰ ਮੋਗਾ ਤੋਂ ਇਲਾਵਾ 5 ਹੋਰਨਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : 13 ਸਾਲਾ ਧੀ ਨਾਲ ਜੇ.ਈ. ਕਰਦਾ ਸੀ ਅਸ਼ਲੀਲ ਹਰਕਤਾਂ, ਸ਼ਰਮਿੰਦਗੀ 'ਚ ਪਿਓ ਨੇ ਲਿਆ ਫਾਹਾ


Shyna

Content Editor

Related News