ਗਰਮੀ ਦਾ ਕਹਿਰ ਵਧਿਆ, ਨੌਜਵਾਨ ਬੇਹੋਸ਼ ਹੋ ਕੇ ਸਡ਼ਕ ’ਤੇ ਡਿੱਗਾ

Tuesday, Jul 24, 2018 - 02:56 AM (IST)

ਗਰਮੀ ਦਾ ਕਹਿਰ ਵਧਿਆ, ਨੌਜਵਾਨ ਬੇਹੋਸ਼ ਹੋ ਕੇ ਸਡ਼ਕ ’ਤੇ ਡਿੱਗਾ

ਬਟਾਲਾ,  (ਮਠਾਰੂ)–  ਅੱਤ ਦੀ ਪੈ ਰਹੀ ਗਰਮੀ  ਕਾਰਨ ਅੱਜ ਦੁਪਹਿਰ ਸਮੇਂ ਗਰਮੀ ਕਾਰਨ ਇਕ ਨੌਜਵਾਨ ਬੇਹੋਸ਼ ਹੋ ਕੇ ਗਾਂਧੀ ਚੌਕ ਨੇਡ਼ੇ ਸਡ਼ਕ ’ਤੇ ਡਿੱਗ ਪਿਆ। ਆਸ-ਪਾਸ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਉਕਤ ਨੌਜਵਾਨ ਨੇਡ਼ੇ ਦੀ ਦੁਕਾਨ ਵਿਚੋਂ ਬਾਹਰ ਨਿਕਲ ਕੇ ਜਦੋਂ  ਗਾਂਧੀ ਚੌਕ ਵਾਲੇ ਪਾਸੇ ਜਾ ਰਿਹਾ ਸੀ ਤਾਂ ਅਚਾਨਕ ਬੇਹੋਸ਼ ਹੋ ਕੇ ਸਡ਼ਕ ’ਤੇ ਡਿੱਗ ਪਿਆ। ਉਨ੍ਹਾਂ ਕਿਹਾ ਕਿ ਨੌਜਵਾਨ ਨੂੰ ਹੋਸ਼ ਵਿਚ ਲਿਆਉਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਉਪਰੰਤ ਉਸ ਦੇ ਸਾਥੀ ਉਸ ਨੂੰ ਦੁਕਾਨ ਅੰਦਰ ਲੈ ਗਏ ਅਤੇ ਮੁੱਢਲੀ ਡਾਕਟਰੀ ਸਹਾਇਤਾ ਵੀ ਦਿੱਤੀ ਗਈ।    
 


Related News