ਦਵਾਈ ਲੈਣ ਗਏ ਨੌਜਵਾਨ ਤੋਂ ਮੋਬਾਇਲ ਲੈ ਉਡਿਆ ਸਨੈਚਰ

07/31/2020 4:57:13 PM

ਲੁਧਿਆਣਾ (ਰਿਸ਼ੀ) : ਪੁਰਾਣੇ ਡੀ.ਐਮ.ਸੀ. ਹਸਪਤਾਲ ਦੇ ਕੋਲੋਂ ਦਵਾਈ ਲੈਣ ਪੈਦਲ ਜਾ ਰਹੇ ਇਕ ਨੌਜਵਾਨ ਨੇ ਬਿਨਆਾਂ ਨੰਬਰ ਪਲੇਟ ਲੱਗੀ ਐਕਟਿਵਾ 'ਤੇ ਆਇਆ ਸਨੈਚਰ ਮੋਬਾਇਲ ਫੋਨ ਲੈ ਉੜਿਆ। ਡਿਵੀਜ਼ਨ ਨੰ. 8 ਦੀ ਪੁਲਸ ਨੇ ਅਣਪਛਾਤੇ ਸਨੈਚਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਰਮਜੀਤ ਸਿੰਘ ਨਿਵਾਸੀ ਅਮਨ ਪਾਰਕ ਦੇ ਦੱਸਿਆ ਕਿ ਵੀਰਵਾਰ ਦੁਪਹਿਰ 2 ਵਜੇ ਦਵਾਈ ਲੈਣ ਜਾ ਰਿਹਾ ਸੀ। ਜਦੋਂ ਦੰਡੀ ਸੁਆਮੀ ਰੋਡ 'ਤੇ ਪੀਰਾਂ ਦੀ ਦਰਗਾਹ ਕੋਲੋਂ ਗੁਜ਼ਰ ਰਿਹਾ ਸੀ ਤਾਂ ਸਨੈਚਰ ਮੋਬਾਇਲ ਝੱਪਟ ਕੇ ਲੈ ਗਿਆ। 

ਪੁਲਸ ਨੇ ਨੌਜਵਾਨ ਦੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਮੋਬਾਇਲ ਸਨੈਚਿੰਗ ਦੀ ਘਟਨਾ ਇਹ ਕੋਈ ਪਹਿਲੀ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਰ ਬਿਨਾਂ ਨੰਬਰ ਸ਼ਹਿਰ 'ਚ ਘੁੰਮ ਰਹੇ ਵਾਹਨ ਪੁਲਸ ਦੀ ਕਾਰਜਪ੍ਰਣਾਲੀ 'ਤੇ ਸਵਾਲ ਖ਼ੜ੍ਹੇ ਕਰਦੇ ਹਨ।


Gurminder Singh

Content Editor

Related News