ਹਸਪਤਾਲ ''ਚ ਬੱਚੇ ਦਾ ਸਹੀ ਇਲਾਜ ਨਾ ਹੋਣ ''ਤੇ ਲੋਕਾਂ ਨੇ ਕੀਤਾ ਹੰਗਾਮਾ

Sunday, Apr 21, 2019 - 04:23 PM (IST)

ਹਸਪਤਾਲ ''ਚ ਬੱਚੇ ਦਾ ਸਹੀ ਇਲਾਜ ਨਾ ਹੋਣ ''ਤੇ ਲੋਕਾਂ ਨੇ ਕੀਤਾ ਹੰਗਾਮਾ

ਜਗਰਾਓਂ (ਰਾਜ ਬੱਬਰ)—ਜਗਰਾਓ ਦੇ ਝਾਂਸੀ ਰਾਣੀ ਚੌਕ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਬੱਚੇ ਦਾ ਨਿੱਜੀ ਹਸਪਤਾਲ 'ਚ ਸਹੀ ਇਲਾਜ ਨਹੀਂ ਹੋ ਰਿਹਾ ਸੀ। ਜਾਣਕਾਰੀ ਮੁਤਾਬਕ ਉਕਤ ਬੱਚੇ ਦੇ ਦੋਵੇਂ ਗੁਰਦਿਆਂ 'ਚ ਸਮੱਸਿਆ ਹੋਣ ਦੇ ਕਾਰਨ ਉਸ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ, ਜਿਸ ਕਾਰਨ ਉਸ ਦੇ ਮਾਤਾ-ਪਿਤਾ ਬੀਤੇ ਦਿਨ ਦਾਖਲ ਕਰਵਾਉਣ ਲਈ ਹਸਪਤਾਲ ਲੈ ਕੇ ਆਏ ਸਨ। ਇਸ ਦੌਰਾਨ ਹਸਪਤਾਲ ਦੇ ਡਾਕਟਰ ਨੇ ਬੱਚੀ ਦੇ ਇਲਾਜ ਲਈ ਪਰਿਵਾਰ ਨੂੰ ਪਹਿਲਾਂ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ, ਪਰ ਪੈਸੇ ਜਮ੍ਹਾ ਹੋਣ ਦੇ ਬਾਵਜੂਦ ਬੱਚੇ ਦਾ ਇਲਾਜ  ਸਹੀ ਢੰਗ ਨਾਲ ਨਹੀਂ ਹੋਇਆ। ਜਿਸ ਤੋਂ ਪਰੇਸ਼ਾਨ ਹੋ ਕੇ ਪਰਿਵਾਰ ਵਾਲਿਆਂ ਨੇ ਮਦਦ ਲਈ ਫਿਰੋਜ਼ਪੁਰ ਦੀ ਇਕ ਐੱਨ.ਜੀ.ਓ. ਹੈੱਡ ਸੰਸਥਾ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨਾਲ ਸੰਪਰਕ ਕੀਤਾ। ਜਿਨ੍ਹਾਂ ਨੇ  ਡਾਕਟਰ 'ਤੇ ਬੱਚੀ ਦੇ ਇਲਾਜ ਲਈ ਪੈਸੇ ਲੈ ਕੇ ਸਹੀ ਇਲਾਜ ਨਾ ਕਰਨ ਦੇ ਦੋਸ਼ ਲਗਾਏ ਅਤੇ ਮੌਕੇ 'ਤੇ ਹੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਬੱਚੇ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ।


author

Shyna

Content Editor

Related News