ਯਾਦਵਿੰਦਰ ਨੇ ਬਤੌਰ ਥਾਣਾ ਮੁਖੀ ਚਾਰਜ ਸੰਭਾਲਿਆ
Friday, Feb 01, 2019 - 09:20 AM (IST)

ਹੁਸ਼ਿਆਰਪੁਰ (ਝਾਵਰ)-ਨਵੇਂ ਥਾਣਾ ਮੁਖੀ ਦਸੂਹਾ ਯਾਦਵਿੰਦਰ ਸਿੰਘ ਬਰਾਡ਼ ਨੇ ਆਪਣਾ ਚਾਰਜ ਸੰਭਾਲ ਲਿਆ। ਉਨ੍ਹਾਂ ਚਾਰਜ ਸੰਭਾਲਣ ਤੋਂ ਬਾਅਦ ਥਾਣੇ ਦੇ ਸਮੂਹ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਈਮਾਨਦਾਰੀ ਨਾਲ ਕੰਮ ਕਰਨ ਲਈ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾਖੋਰਾਂ ਨਾਲ ਪੁਲਸ ਸਖ਼ਤ ਨਾਲ ਪੇਸ਼ ਆਵੇਗੀ।