ਵਿਧਾਇਕ ਗਿਲਜੀਆਂ ਨੇ ਹਲਕੇ ਦੇ 505 ਹੋਰ ਕਿਸਾਨਾਂ ਨੂੰ ਵੰਡੇ ਕਰਜ਼ਾ ਮੁਆਫੀ ਦੇ ਸਰਟੀਫਿਕੇਟ

Friday, Feb 01, 2019 - 09:19 AM (IST)

ਵਿਧਾਇਕ ਗਿਲਜੀਆਂ ਨੇ ਹਲਕੇ ਦੇ 505 ਹੋਰ ਕਿਸਾਨਾਂ ਨੂੰ ਵੰਡੇ ਕਰਜ਼ਾ ਮੁਆਫੀ ਦੇ ਸਰਟੀਫਿਕੇਟ
ਹੁਸ਼ਿਆਰਪੁਰ (ਪੰਡਿਤ, ਸ਼ਰਮਾ, ਪੱਪੂ, ਮੋਮੀ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਦੇ ਕਿਸਾਨਾਂ ਦੀ ਦਸ਼ਾ ਸੁਧਾਰਨ ਲਈ ਸ਼ੁਰੂ ਕਰਜ਼ਾ ਮੁਆਫੀ ਮੁਹਿੰਮ ਦੇ ਤੀਜੇ ਪਡ਼ਾਅ ਲਈ ਕਰਜ਼ਾ ਮੁਆਫੀ ਸਮਾਗਮ ਕਰਵਾਇਆ ਗਿਆ। ਦਾਣਾ ਮੰਡੀ ਟਾਂਡਾ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ, ਦੀ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਜ਼ਿਲਾ ਮੈਨੇਜਰ ਰਜੀਵ ਸ਼ਰਮਾ, ਡਿਪਟੀ ਰਜਿਸਟਰਾਰ ਗੁਰਪ੍ਰੀਤ ਸਿੰਘ, ਮੈਨੇਜਰ ਸੰਜੀਵ ਸ਼ਰਮਾ ਦੀ ਅਗਵਾਈ ਵਿਚ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਹਲਕੇ ਦੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ। ਵਿਧਾਇਕ ਗਿਲਜੀਆਂ ਨੇ ਇਸ ਦੌਰਾਨ ਹਲਕਾ ਉਡ਼ਮੁਡ਼ ਨਾਲ ਸਬੰਧਤ 505 ਛੋਟੇ ਕਿਸਾਨਾਂ ਦੇ ਲੱਗਭਗ 4 ਕਰੋਡ਼ 40 ਲੱਖ 89 ਹਜ਼ਾਰ ਰੁਪਏ ਦੇ ਕਰਜ਼ੇ ਮੁਆਫੀ ਦੇ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਵਿਧਾਇਕ ਗਿਲਜੀਆਂ ਨੇ ਆਪਣੇ ਸਬੋਧਨ ਵਿਚ ਕਿਹਾ ਕਿ ਕੈਪਟਨ ਸਰਕਾਰ ਨੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਸੋਚ ’ਤੇ ਪਹਿਰਾ ਦਿੰਦੇ ਹੋਏ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਤਬਾਹ ਕੀਤੀ ਕਿਸਾਨੀ ਅਤੇ ਕਿਸਾਨਾਂ ਦੀ ਬਾਂਹ ਫਡ਼ੀ ਹੈ। ਸੂਬੇ ਵਿਚ ਕਿਸਾਨ ਕਰਜ਼ ਮੁਆਫੀ ਦਾ ਇਤਿਹਾਸਕ ਕੰਮ ਕਾਂਗਰਸ ਸਰਕਾਰ ਨੇ ਕਰਦੇ ਹੋਏ ਸੂਬੇ ਦੀ ਤਰ੍ਹਾਂ ਹਲਕਾ ਉਡ਼ਮੁਡ਼ ਦੇ ਕਿਸਾਨਾਂ ਦੀ ਮੱਦਦ ਲਈ ਅੱਜ ਤੋਂ ਪਹਿਲਾਂ 1850 ਛੋਟੇ ਕਿਸਾਨਾਂ ਦੇ ਲੱਗਭਗ 18 ਕਰੋਡ਼ 22 ਲੱਖ ਦੇ ਕਰਜ਼ੇ ਮੁਆਫ ਕੀਤੇ ਹਨ, ਰਹਿੰਦੇ ਕਿਸਾਨਾਂ ਦੇ ਵੀ ਕਰਜ਼ੇ ਮੁਆਫ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੀ ਸਰਕਾਰ ਵੱਲੋਂ ਤਬਾਹ ਕੀਤੀ ਸੂਬੇ ਦੀ ਆਰਥਿਕਤਾ ਨੂੰ ਲੀਹੇ ਲਿਆਉਣ ਦੇ ਨਾਲ-ਨਾਲ ਵਿਕਾਸ ਦੇ ਕੰਮ ਸ਼ੁਰੂ ਕੀਤੇ ਹਨ ਜਿਸ ਦੇ ਤਹਿਤ ਹਲਕਾ ਉਡ਼ਮੁਡ਼ ਵਿਚ 64 ਕਰੋਡ਼ ਦੀ ਲਾਗਤ ਨਾਲ ਲੱਗਭਗ 400 ਕਿਲੋਮੀਟਰ ਸਡ਼ਕਾਂ ਬਣਾਈਆਂ ਜਾ ਰਹੀਆਂ ਹਨ। ਟਾਂਡਾ ਨਗਰ ਅਤੇ ਪਿੰਡਾਂ ਦੇ ਵਿਕਾਸ ਲਈ ਕਰੋਡ਼ਾਂ ਦੀ ਗ੍ਰਾਂਟ ਹਲਕੇ ਲਈ ਆਈ ਹੈ। ਇਸਦੇ ਨਾਲ ਹੀ ਸਰਕਾਰੀ ਕਾਲਜ ਟਾਂਡਾ ਵਿਚ ਸਟੇਡੀਅਮ ਦਾ ਨਿਰਮਾਣ ਵੀ ਜਲਦ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਆਗੂ ਜੋਗਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਜਿੱਥੇ ਕਾਂਗਰਸ ਸਰਕਾਰ ਇਕ ਇਕ ਕਰਕੇ ਆਪਣੇ ਵਾਅਦੇ ਪੂਰੇ ਕਰ ਰਹੀ ਹੈ ਉੱਥੇ ਮੋਦੀ ਸਰਕਾਰ ਜੁਮਲੇਬਾਜ਼ੀ ਦੀ ਸਰਕਾਰ ਸਾਬਤ ਹੋਈ ਹੈ। ਇਸ ਸਮੇਂ ਬੈਂਕ ਅਧਿਕਾਰੀਆਂ ਵੱਲੋਂ ਵਿਧਾਇਕ ਗਿਲਜੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿਚ ਮੈਨੇਜਰ ਕੇ. ਐੱਸ. ਭੱਲਾ ਨੇ ਮੰਚ ਦਾ ਸੰਚਾਲਨ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਤਹਿਸੀਲਦਾਰ ਤਰਸੇਮ ਸਿੰਘ, ਨਾਇਬ ਤਹਿਸੀਲਦਾਰ ਓਂਕਾਰ ਸਿੰਘ, ਸਕੱਤਰ ਮਾਰਕੀਟ ਕਮੇਟੀ ਗੁਰਕ੍ਰਿਪਾਲ ਸਿੰਘ, ਵਰਿਆਮ ਸਿੰਘ, ਐੱਮ. ਡੀ. ਅਮਨਪ੍ਰੀਤ ਸਿੰਘ ਬਰਾਡ਼, ਮੈਨੇਜਰ ਸੰਜੀਵ ਕੁਮਾਰ ਸ਼ਰਮਾ, ਬ੍ਰਾਂਚ ਮੈਨੇਜਰ ਵਿਸ਼ਾਲਦੀਪ ਸਿੰਘ, ਜ਼ਿਲਾ ਪ੍ਰੀਸ਼ਦ ਮੈਂਬਰ ਰਵਿੰਦਰਪਾਲ ਸਿੰਘ ਗੋਰਾ, ਗੁਲਸ਼ਨ ਭਗਤ, ਨਗਰ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਸੁਖਵਿੰਦਰ ਜੀਤ ਸਿੰਘ ਝਾਵਰ, ਜਰਨੈਲ ਜਾਜਾ, ਸੁਖਵਿੰਦਰ ਜੀਤ ਸਿੰਘ ਬੀਰਾ, ਅਵਤਾਰ ਬਲਡ਼ਾ, ਜਗਜੀਵਨ ਜੱਗੀ, ਦਰਸ਼ਨ ਸਿੰਘ ਗੁੱਗੂ, ਗੋਲਡੀ ਕਲਿਆਣਪੁਰ, ਅਵਤਾਰ ਸਿੰਘ ਖੋਖਰ, ਸਿਮਰਨ ਸੈਣੀ, ਲਖਵੀਰ ਸਿੰਘ ਲੱਖੀ, ਸਰਪੰਚ ਜੋਗਿੰਦਰ ਸਿੰਘ ਫੌਜੀ ਕਲੋਨੀ, ਦਵਿੰਦਰਜੀਤ ਸਿੰਘ ਬੁੱਢੀਪਿੰਡ, ਸਰਪੰਚ ਸਤਪਾਲ ਸਿੰਘ ਸੱਤੀ, ਸੁਰਿੰਦਰਜੀਤ ਸਿੰਘ ਬਿੱਲੂ, ਸੁਖਰਾਜ ਸਿੱਧੂ, ਪੁਸ਼ਪਿੰਦਰ ਸਿੰਘ, ਕੁਲਦੀਪ ਸਿੰਘ ਬੱਬੂ, ਸਰਪੰਚ ਵਿਜੇ ਪਾਲ ਬੈਂਚਾਂ, ਰਾਵਿਸਨ, ਰਣਜੀਤ ਸਿੰਘ ਕੱਕਡ਼, ਮੇਜਰ ਸਿੰਘ, ਅਮਰੀਕ ਸਿੰਘ ਇਬ੍ਰਹਿਮਪੁਰ, ਦਰਸ਼ਨ ਸਿੰਘ, ਕੁਲਵੰਤ ਸਿੰਘ, ਮੈਨੇਜਰ ਮਹਿੰਦਰ ਸਿੰਘ ਲਾਡੀ, ਅਨਿਲ ਪਿੰਕਾ, ਮਹਾਂਵੀਰ ਸਿੰਘ ਮਸੀਤੀ, ਡਾਕਟਰ ਸਤਨਾਮ ਸਿੰਘ, ਡਾ. ਹਰਪ੍ਰੀਤ ਸਿੰਘ, ਅਨਿਲ ਪਿੰਕਾ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰ, ਪ੍ਰਧਾਨ ਅਤੇ ਕਮੇਟੀ ਮੈਂਬਰ ਆਦਿ ਮੌਜੂਦ ਸਨ।

Related News