ਕਰਿਆਨਾ ਯੂਨੀਅਨ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸ਼ਹਿਰ ਦੀ ਸਫਾਈ ਲਈ ਕਰੇਗੀ ਮੁਹਿੰਮ ਸ਼ੁਰੂ

Monday, Jan 21, 2019 - 09:48 AM (IST)

ਕਰਿਆਨਾ ਯੂਨੀਅਨ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸ਼ਹਿਰ ਦੀ ਸਫਾਈ ਲਈ ਕਰੇਗੀ ਮੁਹਿੰਮ ਸ਼ੁਰੂ
ਹੁਸ਼ਿਆਰਪੁਰ (ਸ਼ਰਮਾ)-ਕਰਿਆਨਾ ਯੂਨੀਅਨ ਟਾਂਡਾ ਉਡ਼ਮੁਡ਼ ਦੀ ਬੈਠਕ ਮਹਾਂਦੇਵ ਮੰਦਰ ਟਾਂਡਾ ਵਿਖੇ ਯੂਨੀਅਨ ਪ੍ਰਧਾਨ ਸੋਮਦੱਤ ਸੰਗਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਸਰਬਸੰਮਤੀ ਨਾਲ ਸਰਕਾਰ ਨੂੰ ਜੀ.ਐੱਸ.ਟੀ. ਦਾਅਰੇ ਅੰਦਰ ਆਉਂਦੇ ਦੁਕਾਨਦਾਰਾਂ ਲਈ ਮੁਫ਼ਤ ਬੀਮਾ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ। ਯੂਨੀਅਨ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਗਿਆ ਤੇ ਦੁਕਾਨਦਾਰਾਂ ਨੂੰ ਪਲਾਸਾਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਜੋਗਿੰਦਰ ਸਿੰਘ ਨੇ ਯੂਨੀਅਨ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ। ਇਸ ਸਮੇਂ ਕੇਵਲ ਬਤਰਾ, ਜਤਿੰਦਰ ਨਰੂਲਾ, ਬੌਬੀ ਸੋਂਧੀ, ਸਤੀਸ਼ ਕੁਮਾਰ, ਨਰੇਸ਼ ਕੁਮਾਰ, ਡਿੰਪਲ, ਭੰਡਾਰੀ, ਦਰਸ਼ਨ ਆਦਿ ਹਾਜ਼ਰ ਸਨ।

Related News