ਦਾਊਦ ਨੂੰ ਫੜਣ ਦੀ ਗੱਲ ਹੋ ਰਹੀ ਸੀ, ਫੜ੍ਹੀ ਇੰਨਾ ਕੋਲੋਂ ਹਨੀਪ੍ਰੀਤ ਵੀ ਨਹੀਂ ਜਾ ਰਹੀ

09/23/2017 4:25:19 PM

ਨਵੀਂ ਦਿੱਲੀ — ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਫਰਾਰ ਹੈ। ਇਸ ਕਾਰਨ ਸੋਸ਼ਲ ਮੀਡੀਆ 'ਤੇ ਮੋਦੀ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਲੈ ਕੇ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ। ਫੇਸਬੁੱਕ,ਟਵਿੱਟਰ ਅਤੇ ਵਾਟਸਐਪ 'ਤੇ ਕਿਹਾ ਜਾ ਰਿਹਾ ਹੈ ਕਿ ਇਹ ਲੋਕ ਦਾਊਦ ਨੂੰ ਕੀ ਫੜਣਗੇ, ਜਿਹੜੇ ਹਨੀਪ੍ਰੀਤ ਨੂੰ ਹੀ ਨਹੀਂ ਫੜ ਸਕਦੇ। ਹਨੀਪ੍ਰੀਤ ਅਤੇ ਪੁਲਸ ਪ੍ਰਸ਼ਾਸਨ ਨੂੰ ਟਵਿੱਟਰ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਮੀਡੀਆ ਦਾ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ। ਟੀ.ਵੀ. ਵਾਲੇ ਵੀ ਹਨੀਪ੍ਰੀਤ ਦੇ ਇਲਾਵਾ ਕੁਝ ਨਹੀਂ ਦਿਖਾ ਰਹੇ। ਲੋਕ ਕਹਿ ਰਹੇ ਹਨ ਕਿ ਆਜਮ ਖਾਨ ਦੀਆਂ ਭੈਸਾਂ ਦੀ ਤਰ੍ਹਾਂ ਹਨੀਪ੍ਰੀਤ ਨੂੰ ਲੱਭਿਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਰਾਮ ਰਹੀਮ ਅਤੇ ਹਨੀਪ੍ਰੀਤ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ।


ਕਿਸਨੇ ਕੀ ਕਿਹਾ
ਦਾਊਦ ਨੂੰ ਫੜਣ ਦੀ ਗੱਲ ਹੋ ਰਹੀ ਸੀ, ਫੜੀ ਇਨ੍ਹਾਂ ਕੋਲੋਂ ਹਨੀਪ੍ਰੀਤ ਵੀ ਨਹੀਂ ਜਾ ਰਹੀ
ਰਾਹੁਲ ਸ਼ਰਮਾ

ਹਨੀਪ੍ਰ੍ਰੀਤ ਜੇਕਰ ਲੰਡਨ ਭੱਜਦੀ ਤਾਂ ਵਿਜੈ ਮਾਲਿਆ ਉਸਨੂੰ ਪਾਪਾ ਦੀ ਕਮੀ ਨਾ ਮਹਿਸੂਸ ਹੋਣ ਦਿੰਦੇ।
ਰੀਗਲ ਸਿੰਘ

ਪੁਲਸ ਹਨੀਪ੍ਰੀਤ ਦਾ ਉਨ੍ਹਾਂ ਬੱਚਿਆਂ ਦੀ ਤਰ੍ਹਾਂ ਇੰਤਜ਼ਾਰ ਕਰ ਰਹੀ ਹੈ, ਜਿਵੇਂ ਰਿਸ਼ਤੇਦਾਰ ਨਾਸ਼ਤਾ ਕਰ ਰਹੇ ਹੋਣ ਅਤੇ ਘਰ ਦੇ ਸਾਰੇ ਬੱਚੇ ਉਨ੍ਹਾਂ ਦੇ ਜਾਣ ਦਾ ਇੰਤਜ਼ਾਰ ਕਰ ਰਹੇ ਹੋਣ। ਕਦੋਂ ਉਹ ਜਾਣ ਅਤੇ ਕਦੋਂ ਉਹ ਨਮਕੀਨ ਬਿਸਕੁੱਟਾਂ 'ਤੇ ਟੁੱਟ ਪੈਣ।
ਜੈ ਵਿਜੈ

ਬਚਪਨ 'ਚ ਮਾਂ ਡਰਾਂਦੀ ਸੀ ਕਿ ਬਾਬਾ ਫੜ ਕੇ ਲੈ ਜਾਵੇਗਾ, ਸਾਲਾ ਬਾਬਾ ਹੀ ਫੜਿਆ ਗਿਆ
ਅੰਜੂ

ਡੀਜੀਪੀ ਜਾਏ ਭਾੜ 'ਚ ਅਸੀਂ ਤਾਂ ਹਨੀਪ੍ਰੀਤ ਨੂੰ ਦਿਖਾਵਾਂਗੇ।
ਦੀਕਸ਼ਾ

ਵਿਜੈ ਮਾਲਿਆ ਭੱਜ ਗਿਆ, ਹਨੀਪ੍ਰੀਤ ਵੀ ਭੱਜ ਗਈ। ਇਸੇ ਤਰ੍ਹਾਂ ਦੇ ਹਾਲਾਤ ਰਹੇ ਤਾਂ ਅੱਤਵਾਦੀ ਵੀ ਵਾਰਦਾਤ ਕਰ ਕੇ ਭੱਜ ਜਾਣਗੇ। ਇਹ ਕਿਸ ਤਰ੍ਹਾਂ ਦਾ ਚੌਕੀਦਾਰ ਰੱਖਿਆ ਹੈ।
ਹਿਮਾਂਸ਼ੂ

ਜਦੋਂ ਦੀ ਇਹ ਖਬਰ ਆਈ ਹੈ ਕਿ ਹਨੀਪ੍ਰੀਤ ਡੇਰੇ ਦੀ ਮੁਖੀ ਬਣੇਗੀ ਅਤੇ ਗੁਫਾ 'ਚ ਬੁਲਾ ਕੇ ਮਾਫੀ ਦਿਆ ਕਰੇਗੀ, ਮੇਰੇ ਕੁਝ ਦੋਸਤ ਵੀ ਡੇਰਾ ਪ੍ਰੇਮੀ ਬਣਨ ਲਈ ਉਤਾਵਲੇ ਹੋ ਰਹੇ ਹਨ।
ਪ੍ਰਸ਼ਾਂਤ

ਪੁਲਸ ਹਨੀ ਨੂੰ ਲੱਭ ਰਹੀ ਹੈ ਪਰ ਅਸਲੀ ਹਨੀ ਤਾਂ ਬਾਬਾ ਰਾਮ ਦੇਵ ਦੇ ਕੋਲ ਹੈ।
ਅਨਿਤਾ

ਸੋਨਮ ਗੁਪਤਾ ਤਾਂ ਖਾਹਮਖਾਹ ਬਦਨਾਮ ਸੀ ਬੇਵਫਾ ਤਾਂ ਹਨੀਪ੍ਰੀਤ ਨਿਕਲੀ
ਰਾਏ ਸਾਹਿਬ

ਆਜਮ ਖਾਨ ਦੀ ਭੈਸਾਂ ਤੋਂ ਬਾਅਦ ਹਨੀਪ੍ਰੀਤ ਹੀ ਹੈ ਜਿਸ ਨੂੰ ਇੰਨੀ ਸਖਤੀ ਨਾਲ ਲੱਭਿਆ ਜਾ ਰਿਹਾ ਹੈ।
ਲਲਿਤਾ

ਇੰਨੀ ਤਾਂ ਹੀਰ ਰਾਂਝੇ ਦੀ ਜੋੜ੍ਹੀ ਮਸ਼ਹੂਰ ਨਹੀਂ ਹੋਈ ਜਿੰਨੀ ਰਾਮ ਰਹੀਮ ਅਤੇ ਹਨੀਪ੍ਰੀਤ ਦੀ ਹੋ ਗਈ ਹੈ।
ਇਰਫਾਨ

ਕੁਝ ਲੋਕ ਆਪਣੇ ਦੋਸਤਾਂ ਨੂੰ ਮੁਸੀਬਤ 'ਚ ਦੇਖ ਕੇ ਇਸ ਤਰ੍ਹਾਂ ਭੱਜਦੇ ਹਨ ਜਿਵੇਂ ਰਾਮ ਰਹੀਮ ਨੂੰ ਛੱਡ ਕੇ ਹਨੀਪ੍ਰੀਤ ।
ਮੋਹਨ

ਕੱਲ੍ਹ ਸ਼ਾਮ ਟਵਿੱਟਰ 'ਤੇ ਨਹੀਂ ਆਇਆ ਤਾਂ ਦੋਸਤਾਂ ਨੇ ਅਫਵਾਹ ਫੈਲਾ ਦਿੱਤੀ ਕਿ ਮੈਂ ਹਨੀਪ੍ਰੀਤ ਨੂੰ ਲੈ ਕੇ ਫਰਾਰ ਹੋ ਗਿਆ
ਮਾਨਵ


Related News