'ਬੁਲਟ ਪਰੂਫ' ਨਹੀਂ ਸੀ ਹਮਲੇ 'ਚ ਜਾਨ ਗੁਆਉਣ ਵਾਲੇ ਚੀਨੀ ਇੰਜੀਨੀਅਰਾਂ ਨੂੰ ਲਿਜਾ ਰਹੀ ਬੱਸ : ਪੁਲਸ ਰਿਪੋਰਟ
Sunday, Apr 07, 2024 - 07:00 PM (IST)
ਪੇਸ਼ਾਵਰ (ਭਾਸ਼ਾ)- ਪਿਛਲੇ ਮਹੀਨੇ ਉੱਤਰ-ਪੱਛਮੀ ਪਾਕਿਸਤਾਨ ਵਿਚ ਹੋਏ ਆਤਮਘਾਤੀ ਹਮਲੇ ਵਿਚ ਜਾਨ ਗਵਾਉਣ ਵਾਲੇ ਚੀਨੀ ਇੰਜੀਨੀਅਰਾਂ ਨੂੰ ਲੈ ਕੇ ਜਾਣ ਵਾਲੀ ਬੱਸ ਨਾ ਤਾਂ ‘ਬੁਲਟ ਪਰੂਫ’ ਸੀ ਅਤੇ ਨਾ ਹੀ ‘ਬੰਬ ਪਰੂਫ’। ਇਹ ਗੱਲ ਪੁਲਸ ਰਿਪੋਰਟ ਵਿੱਚ ਕਹੀ ਗਈ ਹੈ। 26 ਮਾਰਚ ਨੂੰ, ਇੱਕ ਆਤਮਘਾਤੀ ਹਮਲਾਵਰ ਨੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਦੂਰ-ਦੁਰਾਡੇ ਬੇਸ਼ਾਮ ਖੇਤਰ ਵਿੱਚ ਚੀਨੀ ਇੰਜੀਨੀਅਰਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਸੀ। ਇਨ੍ਹਾਂ ਇੰਜਨੀਅਰਾਂ ਨੂੰ ਬੱਸ ਰਾਹੀਂ ਉਸੇ ਸੂਬੇ ਦੇ ਕੋਹਿਸਤਾਨ ਜ਼ਿਲ੍ਹੇ ਵਿੱਚ ਦਾਸੂ ਹਾਈਡ੍ਰੋਇਲੈਕਟ੍ਰਿਕ ਪਾਵਰ ਸਟੇਸ਼ਨ ਦੀ ਉਸਾਰੀ ਵਾਲੀ ਥਾਂ ’ਤੇ ਲਿਜਾਇਆ ਜਾ ਰਿਹਾ ਸੀ।
ਇਸ ਹਮਲੇ ਵਿੱਚ 5 ਚੀਨੀ ਨਾਗਰਿਕ ਅਤੇ ਉਨ੍ਹਾਂ ਦੇ ਪਾਕਿਸਤਾਨੀ ਡਰਾਈਵਰ ਦੀ ਮੌਤ ਹੋ ਗਈ ਸੀ। ਜੀਓ ਨਿਊਜ਼ ਨੇ ਐਤਵਾਰ ਨੂੰ ਦੱਸਿਆ ਕਿ ਪੁਲਸ ਨੇ ਇਸ ਸਬੰਧ ਵਿਚ ਇਕ ਰਿਪੋਰਟ ਫੈਡਰਲ ਸਰਕਾਰ ਨੂੰ ਭੇਜ ਦਿੱਤੀ ਹੈ ਅਤੇ ਕਿਹਾ ਗਿਆ ਹੈ ਕਿ ਇਸ ਹਮਲੇ ਵਿਚ ਜਿਸ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਹ ਕਾਰਾਕੋਰਮ ਹਾਈਵੇਅ 'ਤੇ ਇਕ ਹੋਰ ਬੱਸ ਤੋਂ 15 ਫੁੱਟ ਦੀ ਦੂਰੀ 'ਤੇ ਦਾ ਰਹੀ ਸੀ ਅਤੇ ਇਕ ਆਤਮਘਾਤੀ ਹਮਲਾਵਰ ਵੱਲੋਂ ਵਿਸਫੋਟਕਾਂ ਨਾਲ ਭਰੇ ਵਾਹਨ ਨੂੰ ਚੀਨੀ ਇੰਜੀਨੀਅਰਾਂ ਨੂੰ ਲੈ ਕੇ ਜਾ ਰਹੀ ਬੱਸ ਨਾਲ ਟਕਰਾ ਦੇਣ ਕਾਰਨ ਉਹ 300 ਫੁੱਟ ਡੂੰਘੀ ਖੱਡ 'ਚ ਡਿੱਗ ਗਈ।
ਇਹ ਵੀ ਪੜ੍ਹੋ: ਮੈਕਸੀਕੋ ਨੇ ਆਪਣੇ ਦੂਤਘਰ 'ਚ ਪੁਲਸ ਦੇ ਦਾਖ਼ਲ ਹੋਣ 'ਤੇ ਇਕਵਾਡੋਰ ਨਾਲ ਕੂਟਨੀਤਕ ਸਬੰਧ ਤੋੜੇ
ਪੁਲਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਹ ਬੱਸ ਨਾ ਤਾਂ ‘ਬੁਲਟ ਪਰੂਫ਼’ ਸੀ ਅਤੇ ਨਾ ਹੀ ‘ਬੰਬ ਪਰੂਫ਼’। ਇਸ ਵਿਚ ਕਿਹਾ ਗਿਆ ਹੈ ਕਿ ਚੀਨੀ ਨਾਗਰਿਕਾਂ ਨੂੰ ਲੈ ਕੇ ਜਾਣ ਵਾਲੀਆਂ ਬੱਸਾਂ ਵਿਚ ਸੀ.ਸੀ.ਟੀ.ਵੀ. ਲੱਗੇ ਸਨ। ਪੁਲਸ ਦੀ ਇਸ ਤਰ੍ਹਾਂ ਦੀ ਇਹ ਦੂਜੀ ਰਿਪੋਰਟ ਹੈ। ਇੱਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਘਟਨਾ ਦੀ ਇਕ ਜਾਂਚ ਰਿਪੋਰਟ ਦੀ ਵਿੱਚ 'ਲਾਪਰਵਾਹੀ' ਨੂੰ ਲੈ ਕੇ ਸੀਨੀਅਰ ਪੁਲਸ ਅਧਿਕਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੇ ਹੁਕਮ ਦਿੱਤੇ ਸਨ।
ਇਹ ਵੀ ਪੜ੍ਹੋ : ਇਜ਼ਰਾਈਲ-ਹਮਾਸ ਸੰਘਰਸ਼ ਨੂੰ 'ਮਨੁੱਖੀ ਆਧਾਰ 'ਤੇ ਰੋਕਿਆ' ਜਾਣਾ ਚਾਹੀਦੈ: ਸੁਨਕ
ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਕਿਹਾ, “ਪ੍ਰਧਾਨ ਮੰਤਰੀ ਨੇ ਹਾਜ਼ਰਾ ਡਿਵੀਜ਼ਨ ਦੇ ਖੇਤਰੀ ਪੁਲਸ ਅਧਿਕਾਰੀ, ਅੱਪਰ ਕੋਹਿਸਤਾਨ ਅਤੇ ਹੇਠਲੇ ਕੋਹਿਸਤਾਨ ਦੇ ਜ਼ਿਲ੍ਹਾ ਪੁਲਸ ਅਧਿਕਾਰੀ, ਦਾਸੂ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦੇ ਸੁਰੱਖਿਆ ਨਿਰਦੇਸ਼ਕ, ਖੈਬਰਪਖਤੂਨਖਵਾ ਦੀ ਵਿਸ਼ੇਸ਼ ਸੁਰੱਖਿਆ ਯੂਨਿਟ ਦੇ ਕਮਾਂਡੈਂਟ ਵਿਰੁੱਧ 15 ਦਿਨਾਂ ਦੇ ਅੰਦਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ।'' ਸ਼ੁੱਕਰਵਾਰ ਨੂੰ ਸ਼ਰੀਫ ਨੇ ਸਾਰੀਆਂ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੂੰ ਦੇਸ਼ 'ਚ ਵੱਖ-ਵੱਖ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਚੀਨੀ ਨਾਗਰਿਕਾਂ ਲਈ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।