'ਆਪ' ਆਗੂ ਆਤਿਸ਼ੀ ਦਾ ਵੱਡਾ ਬਿਆਨ, ਕਿਹਾ- CM ਕੇਜਰੀਵਾਲ ਨੂੰ ਜੇਲ੍ਹ 'ਚ ਮਾਰਨ ਦੀ ਰਚੀ ਜਾ ਰਹੀ ਸਾਜ਼ਿਸ਼

Thursday, Apr 18, 2024 - 08:32 PM (IST)

'ਆਪ' ਆਗੂ ਆਤਿਸ਼ੀ ਦਾ ਵੱਡਾ ਬਿਆਨ, ਕਿਹਾ- CM ਕੇਜਰੀਵਾਲ ਨੂੰ ਜੇਲ੍ਹ 'ਚ ਮਾਰਨ ਦੀ ਰਚੀ ਜਾ ਰਹੀ ਸਾਜ਼ਿਸ਼

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਨੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਤਿਹਾੜ ਜੇਲ੍ਹ 'ਚ ਅਰਵਿੰਦ ਕੇਜਰੀਵਾਲ ਨੂੰ ਇਨਸੁਲਿਨ ਨਹੀਂ ਦਿੱਤੀ ਜਾ ਰਹੀ ਹੈ। ਜੇਲ੍ਹ ਵਿੱਚ ਉਨ੍ਹਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਿਹਾੜ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਹੈ। ਕੇਜਰੀਵਾਲ ਦੇ ਘਰ ਦਾ ਖਾਣਾ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਈ.ਡੀ. ਨੇ ਝੂਠ ਬੋਲਿਆ ਹੈ ਕਿ ਅਰਵਿੰਦ ਕੇਜਰੀਵਾਲ ਮਿੱਠੀ ਚਾਹ ਪੀ ਰਹੇ ਹਨ ਅਤੇ ਮਠਿਆਈਆਂ ਖਾ ਰਹੇ ਹਨ।

ਆਤਿਸ਼ੀ ਨੇ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਡਾਕਟਰ ਦੇ ਦੱਸੇ ਅਨੁਸਾਰ ਸਿਰਫ ਘੱਟ ਕੈਲੋਰੀ ਵਾਲਾ ਸਵੀਟਨਰ ਦਿੱਤਾ ਜਾ ਰਿਹਾ ਹੈ। ਭਾਜਪਾ ਦੇ ਕਿਸੇ ਵੀ ਸ਼ੂਗਰ ਦੇ ਡਾਕਟਰ ਨੂੰ ਪੁੱਛੋ ਕਿ ਕੀ ਮਰੀਜ਼ ਨੂੰ ਕੇਲਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜਾਂ ਟੌਫੀ? ਈ.ਡੀ. ਝੂਠ ਬੋਲ ਰਹੀ ਹੈ ਕਿ ਉਹ ਆਲੂ-ਪੂੜੀ ਖਾ ਰਹੇ ਹਨ। ਉਨ੍ਹਾਂ ਨੇ ਨਵਰਾਤਰੀ ਵਾਲੇ ਦਿਨ ਹੀ ਆਲੂ-ਪੂੜੀ ਦਾ ਪ੍ਰਸ਼ਾਦ ਖਾਧਾ ਸੀ। ਆਤਿਸ਼ੀ ਨੇ ਅੱਗੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਨਵਰਾਤਰੀ ਦੇ ਪਹਿਲੇ ਦਿਨ ਆਲੂ-ਪੂੜੀ ਖਾਧੀ ਸੀ। ਕੀ ਤੁਸੀਂ ਸਾਨੂੰ ਪ੍ਰਸ਼ਾਦ ਵੀ ਨਹੀਂ ਖਾਣ ਦਿਓਗੇ? ਅਰਵਿੰਦ ਕੇਜਰੀਵਾਲ 54 ਯੂਨਿਟ ਇਨਸੁਲਿਨ ਲੈਂਦੇ ਹਨ।

ਕੇਜਰੀਵਾਲ ਖ਼ਿਲਾਫ਼ ਅਫਵਾਹ

ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਇਨਸੁਲਿਨ ਰਿਵਰਸਲ ਪ੍ਰੋਗਰਾਮ ਤਹਿਤ ਖਾਸ ਖੁਰਾਕ ਲੈ ਰਹੇ ਸਨ ਪਰ ਇਨਸੁਲਿਨ ਰਿਵਰਸਲ ਪ੍ਰੋਗਰਾਮ 21 ਮਾਰਚ ਤੋਂ ਬੰਦ ਹੋ ਗਿਆ ਹੈ। ਉਨ੍ਹਾਂ ਦਾ ਸ਼ੂਗਰ ਲੈਵਲ 300 ਤੋਂ ਉਪਰ ਰਹਿੰਦਾ ਹੈ। ਉਹ ਜੇਲ੍ਹ ਤੋਂ ਇਨਸੁਲਿਨ ਦੀ ਮੰਗ ਕਰ ਰਿਹਾ ਹੈ ਪਰ ਉਨ੍ਹਾਂ ਨੂੰ ਇਨਸੁਲਿਨ ਨਹੀਂ ਦਿੱਤੀ ਜਾ ਰਹੀ ਹੈ। ਈ.ਡੀ. ਅਤੇ ਤਿਹਾੜ ਜੇਲ੍ਹ ਵੱਲੋਂ ਕੇਜਰੀਵਾਲ ਨੂੰ ਡਾਕਟਰ ਨਾਲ ਵੀਡੀਓ ਕਾਨਫਰੰਸ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

ਨਵਰਾਤਰੀ ਦੌਰਾਨ ਆਂਡੇ ਖਾਣ ਦੇ ਭਾਜਪਾ ਦੇ ਦੋਸ਼ਾਂ 'ਤੇ ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਖੁਰਾਕ ਉਨ੍ਹਾਂ ਦੀ ਸ਼ੂਗਰ ਨੂੰ ਘੱਟ ਕਰਨ ਲਈ ਧਿਆਨ ਨਾਲ ਤਿਆਰ ਕੀਤੀ ਗਈ ਖੁਰਾਕ ਹੈ। ਇਸ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਚਰਬੀ ਦਾ ਸੰਤੁਲਨ ਹੁੰਦਾ ਹੈ। ਕੇਜਰੀਵਾਲ ਘਰ 'ਚ ਆਪਣੀ ਖੁਰਾਕ ਮੁਤਾਬਕ ਖਾਣਾ ਖਾਂਦੇ ਸਨ। ਤਿਹਾੜ 'ਚ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ ਉੱਤੇ-ਥੱਲੇ ਹੋ ਰਿਹਾ ਹੈ। ਭਾਜਪਾ ਵੱਲੋਂ ਅਰਵਿੰਦ ਕੇਜਰੀਵਾਲ ਵਿਰੁੱਧ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਹੈ।

ਈ.ਡੀ. ਨੇ ਕੋਰਟ 'ਚ ਕੀ ਕਿਹਾ

ਈ.ਡੀ. ਨੇ ਕਿਹਾ ਕਿ ਅਦਾਲਤ ਨੇ ਉਨ੍ਹਾਂ ਨੂੰ ਘਰ ਦਾ ਖਾਣਾ ਖਾਣ ਦੀ ਇਜਾਜ਼ਤ ਦੇ ਦਿੱਤੀ ਹੈ। ਜੇਲ੍ਹ ਡੀ.ਜੀ. ਨੇ ਸਾਨੂੰ ਕੇਜਰੀਵਾਲ ਦੀ ਡਾਈਟ ਭੇਜੀ ਹੈ। ਉਨ੍ਹਾਂ ਨੂੰ ਬੀ.ਪੀ. ਦੀ ਸਮੱਸਿਆ ਹੈ ਪਰ ਦੇਖੋ ਕਿ ਉਹ ਕੀ ਖਾ ਰਹੇ ਹਨ- ਆਲੂ-ਪੂੜੀ, ਕੇਲਾ, ਅੰਬ ਅਤੇ ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ।

ਈ.ਡੀ. ਨੇ ਕਿਹਾ ਕਿ ਅਸੀਂ ਕਦੇ ਨਹੀਂ ਸੁਣਿਆ ਕਿ ਟਾਈਪ-2 ਡਾਇਬਟੀਜ਼ ਤੋਂ ਪੀੜਤ ਵਿਅਕਤੀ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਂਦਾ ਹੈ ਪਰ ਉਹ ਹਰ ਰੋਜ਼ ਆਲੂ-ਪੂੜੀਆਂ, ਅੰਬ ਅਤੇ ਮਠਿਆਈਆਂ ਖਾ ਰਹੇ ਹਨ। ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਜ਼ਮਾਨਤ ਮਿਲ ਸਕੇ। ਇਸ 'ਤੇ ਅਦਾਲਤ ਨੇ ਕੇਜਰੀਵਾਲ ਦੇ ਵਕੀਲ ਨੂੰ ਕਿਹਾ ਕਿ ਅਸੀਂ ਇਸ ਬਾਰੇ ਜੇਲ੍ਹ ਤੋਂ ਰਿਪੋਰਟ ਮੰਗਾਂਗੇ ਅਤੇ ਤੁਸੀਂ ਮੈਨੂੰ ਉਨ੍ਹਾਂ ਦਾ ਪੂਰਾ ਡਾਈਟ ਪਲਾਨ ਦਿਓ। ਹੁਣ ਇਸ 'ਤੇ ਭਲਕੇ ਸੁਣਵਾਈ ਹੋਵੇਗੀ। 


author

Rakesh

Content Editor

Related News