ਘਰੋਂ ਨਕਦੀ ਤੇ ਸਿਲੰਡਰ ਚੋਰੀ

02/13/2018 10:32:53 AM

ਸ੍ਰੀਹਰਗੋਬਿੰਦਪੁਰ/ਘੁਮਾਣ (ਰਮੇਸ਼) - ਸ੍ਰੀ ਹਰਗੋਬਿੰਦਪੁਰ ਦੀ ਤਲਵਾੜਾ ਕਾਲੋਨੀ 'ਚ ਚੋਰਾਂ ਨੇ ਘਰ ਦੇ ਦਰਵਾਜ਼ੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।
ਇਸ ਸੰਬੰਧੀ ਘਰ ਦੀ ਮਾਲਕਣ ਸੰਦੀਪ ਕੌਰ ਨੇ ਦੱਸਿਆ ਕਿ ਉਹ ਆਪਣੇ ਦੋਵੇਂ ਬੱਚਿਆਂ ਨਾਲ ਤਲਵਾੜਾ ਕਾਲੋਨੀ 'ਚ ਰਹਿੰਦੀ ਹੈ ਪਰ ਬੀਤੀ ਰਾਤ ਪੇਕੇ ਘਰ ਪਿੰਡ ਮਾੜੀ ਪੰਨਵਾਂ ਗਈ ਹੋਈ ਸੀ ਕਿ ਚੋਰਾਂ ਵੱਲੋਂ ਉਸ ਦੇ ਘਰ ਦੇ ਤਾਲੇ ਤੋੜ ਕੇ ਚੋਰੀ ਕਰ ਲਈ ਗਈ। ਉਸ ਦਾ ਭਰਾ ਜੋਬਨਜੀਤ ਸਿੰਘ ਉਨ੍ਹਾਂ ਦੇ ਗੁਆਂਢੀਆਂ ਦੇ ਘਰ ਦੁੱਧ ਦੇਣ ਆਉਂਦਾ ਹੈ, ਜਿਸ ਨੇ ਸਾਡੇ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਦੇਖਿਆ ਤੇ ਤੁਰੰਤ ਮੈਨੂੰ ਇਸ ਬਾਰੇ ਦੱਸਿਆ ਤੇ ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਰਸੋਈ 'ਚੋਂ 3 ਸਿਲੰਡਰ ਤੇ ਅਲਮਾਰੀ 'ਚੋਂ 30 ਹਜ਼ਾਰ ਰੁਪਏ ਗਾਇਬ ਸਨ। ਇਸ ਸੰਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।  


Related News