ਖਿਡੌਣਾ ਪਿਸਤੌਲ ਦੀ ਨੋਕ ’ਤੇ ਨਕਦੀ ਤੇ ਸੋਨੇ ਦੀ ਚੇਨ ਖੋਹਣ ਵਾਲੇ 2 ਕਾਬੂ
Friday, Jun 14, 2024 - 01:24 PM (IST)
ਅੰਮ੍ਰਿਤਸਰ (ਸੰਜੀਵ)- ਥਾਣਾ ਸਦਰ ਦੀ ਪੁਲਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬੌਬੀ ਅਤੇ ਉਸ ਦੇ ਸਾਥੀ ਵਿਸ਼ਾਲ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ’ਚੋਂ ਇਕ ਸੋਨੇ ਦੀ ਚੇਨ, ਵਾਰਦਾਤ ’ਚ ਵਰਤੀ ਗਈ ਐਕਟਿਵਾ ਅਤੇ ਇਕ ਖਿਡੌਣਾ ਪਿਸਤੌਲ ਬਰਾਮਦ ਹੋਇਆ ਹੈ। ਇਸ ਗੱਲ ਦਾ ਪ੍ਰਗਟਾਵਾ ਏ. ਸੀ. ਪੀ. ਵਰਿੰਦਰ ਖੋਸਾ ਨੇ ਕਾਨਫਰੰਸ ਦੌਰਾਨ ਇਕ ਪੱਤਰ ਰਾਹੀਂ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ 65 ਸਾਲਾਂ ਤੋਂ ਬਾਅਦ ਰਿਕਾਰਡ ਤੋੜ ਗਰਮੀ, ਮੌਸਮ ਵਿਭਾਗ ਵਲੋਂ ਅਗਲੇ 5 ਦਿਨਾਂ ਲਈ ਅਲਰਟ ਜਾਰੀ
ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਉਕਤ ਮੁਲਜ਼ਮਾਂ ਨੇ ਖਿਡੌਣਾ ਪਿਸਤੌਲ ਦੀ ਮਦਦ ਨਾਲ ਇਕ ਨੌਜਵਾਨ ਤੋਂ ਸੋਨੇ ਦੀ ਚੇਨ, ਇਕ ਮੁੰਦਰੀ ਅਤੇ 7 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਸੀ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਲੁੱਟਿਆ ਸਾਮਾਨ ਬਰਾਮਦ ਕਰ ਲਿਆ। ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ
ਗ੍ਰਿਫ਼ਤਾਰ ਬੌਬੀ ਖਿਲਾਫ ਦਰਜ ਮਾਮਲੇ
- ਜੂਨ 2024 ਵਿਚ ਸਿਵਲ ਲਾਈਨ ਥਾਣੇ ਵੱਲੋਂ ਲੁੱਟ ਦਾ ਕੇਸ।
- ਜੂਨ 2024 ਵਿਚ ਥਾਣਾ ਸਦਰ ਵੱਲੋਂ ਲੁੱਟ ਦਾ ਮਾਮਲਾ ਅਤੇ ਰਣਜੀਤ ਐਵੇਨਿਊ ਥਾਣੇ ਦੀ ਪੁਲਸ ਵੱਲੋਂ 2024 ਵਿਚ ਹੋਈ ਲੜਾਈ ਦਾ ਮਾਮਲਾ।
- 2022 ਵਿਚ ਥਾਣਾ ਫਤਿਹਗੜ੍ਹ ਚੂੜੀਆਂ ਵੱਲੋਂ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ।
- ਮਾਰਚ 2021 ਵਿਚ ਫਤਿਹਗੜ੍ਹ ਚੂੜੀਆਂ ਥਾਣੇ ਵੱਲੋਂ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ
- ਮਾਰਚ 2020 ਵਿਚ ਥਾਣਾ ਮਜੀਠਾ ਰੋਡ ਵੱਲੋਂ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ।
- ਜੁਲਾਈ 2019 ਵਿਚ ਥਾਣਾ ਫਤਿਹਗੜ੍ਹ ਚੂੜੀਆਂ ਵੱਲੋਂ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਦਰਜ ਕੀਤਾ ਗਿਆ ਸੀ।
ਵਿਸ਼ਾਲ ਖਿਲਾਫ ਦਰਜ ਮਾਮਲੇ
–2016 ਵਿਚ ਥਾਣਾ ਫਤਿਹਗੜ੍ਹ ਚੂੜੀਆਂ ਵੱਲੋਂ ਚੋਰੀ ਦਾ ਮਾਮਲਾ ਦਰਜ।
–2016 ਵਿਚ ਥਾਣਾ ਸਿਵਲ ਲਾਈਨ ਪੁਲਸ ਵੱਲੋਂ ਐੱਨ. ਡੀ. ਪੀ. ਐੱਸ. ਦਾ ਕੇਸ।
–2019 ਵਿਚ ਥਾਣਾ ਫਤਿਹਗੜ੍ਹ ਚੂੜੀਆਂ ਵੱਲੋਂ ਅਸਲਾ ਐਕਟ ਦਾ ਕੇਸ
–2022 ਵਿਚ ਥਾਣਾ ਫਤਿਹਗੜ੍ਹ ਚੂੜੀਆਂ ਵੱਲੋਂ ਐੱਨ. ਡੀ. ਪੀ. ਐੱਸ. ਦਾ ਕੇਸ।
–2022 ਵਿਚ ਥਾਣਾ ਫਤਿਹਗੜ੍ਹ ਚੂੜੀਆਂ ਵੱਲੋਂ ਚੋਰੀ ਅਤੇ ਬਰਾਮਦਗੀ ਦਾ ਮਾਮਲਾ।
–ਜਨਵਰੀ 2023 ਵਿਚ ਰਣਜੀਤ ਐਵੇਨਿਊ ਥਾਣੇ ਵਿਚ ਚੋਰੀ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲਸ ਵੱਲੋਂ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8