ਹੱਲੋਮਾਜਰਾ ਦੇ ਡਿਲੀਵਰੀ ਬੁਆਏ ਤੋਂ ਨਕਦੀ ਲੁੱਟਣ ਵਾਲੇ ਕਾਬੂ

06/05/2024 5:08:25 PM

ਚੰਡੀਗੜ੍ਹ (ਸੁਸ਼ੀਲ) : ਹੱਲੋਮਾਜਰਾ ਵਿਖੇ ਪਾਰਸਲ ਡਿਲੀਵਰ ਕਰਨ ਗਏ ਨੌਜਵਾਨ ਦੀ ਕੁੱਟਮਾਰ ਕਰਨ ਤੇ ਨਕਦੀ ਖੋਹਣ ਵਾਲੇ ਤਿੰਨ ਬਾਈਕ ਸਵਾਰਾਂ ਨੂੰ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਮਦਰਬਾਰ ਵਾਸੀ ਵਿਨੈ, ਅਮਿਤ ਤੇ ਵਿਨੀਤ ਵਜੋਂ ਹੋਈ। ਪੁਲਸ ਨੇ ਰਕਮ ਬਰਾਮਦ ਕਰ ਲਈ ਹੈ। ਸੈਕਟਰ-31 ਥਾਣੇ ’ਚ ਜਗਦੀਸ਼ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਪੁਲਸ ਮੁਲਜ਼ਮਾਂ ਕੋਲੋਂ ਹੋਰ ਵਾਰਦਾਤਾਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੁੜੈਲ ਵਾਸੀ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਕੋਰੀਅਰ ਡਿਲੀਵਰੀ ਦਾ ਕੰਮ ਕਰਦਾ ਹੈ।

3 ਜੂਨ ਨੂੰ ਪਾਰਸਲ ਦੇਣ ਲਈ ਹੱਲੋਮਾਜਰਾ ਦੇ ਦੀਪ ਕੰਪਲੈਕਸ ਗਿਆ ਸੀ। ਕਰੀਬ 2 ਵਜੇ ਤਿੰਨ ਨੌਜਵਾਨਾਂ ਨੇ ਉਸ ਨੂੰ ਫੜ੍ਹ ਲਿਆ ਤੇ ਕੁੱਟਮਾਰ ਕੀਤੀ। ਜਗਦੀਸ਼ ਨੇ ਚੋਰਾਂ ਦੀ ਬਾਈਕ ਦਾ ਨੰਬਰ ਨੋਟ ਕਰ ਕੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਬਾਈਕ ਨੰਬਰ ਦੀ ਮਦਦ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਨਕਦੀ ਬਰਾਮਦ ਕੀਤੀ ਗਈ।


Babita

Content Editor

Related News