ਘੱਟ ਫੀਸ ਦੇ ਇੰਤਜ਼ਾਰ ''ਚ ਲੋਕਾਂ ਨੇ ਪ੍ਰਾਪਰਟੀ ਦੀ ਖਰੀਦਦਾਰੀ ਘਟਾਈ, ਰਜਿਸਟਰੀਆਂ ''ਚ ਆਈ 50 ਫੀਸਦੀ ਕਮੀ

Thursday, Jul 06, 2017 - 03:53 PM (IST)

ਜਲੰਧਰ— ਸਟਾਂਪ ਡਿਊਟੀ ਵਿੱਚ ਤਿੰਨ ਫੀਸਦੀ ਕਟੌਤੀ ਦੇ ਇੰਤਜ਼ਾਰ 'ਚ ਲੋਕਾਂ ਨੇ ਪ੍ਰਾਪਰਟੀ ਦੀ ਖਰੀਦਦਾਰੀ ਘੱਟ ਕਰ ਦਿੱਤੀ ਹੈ। ਪਿਛਲੇ 20 ਦਿਨਾਂ ਵਿੱਚ ਪ੍ਰਾਪਰਟੀ ਰਜਿਸਟਰੇਸ਼ਨ 'ਚ 50 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। 20 ਜੂਨ ਤੋਂ ਲੈ ਕੇ 5 ਜੁਲਾਈ ਤੱਕ ਕਰੀਬ 3 ਕਰੋੜ ਰੁਪਏ ਦਾ ਰੈਵੇਨਿਊ ਲਾਸ ਹੋਇਆ ਹੈ। ਰੋਜ਼ਾਨਾ ਲਗਭਗ 20 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਤਹਿਸੀਲਾਂ 'ਚ ਸਨਾਟਾ ਛਾਇਆ ਹੋਇਆ ਹੈ। ਸਰਕਾਰ ਨੇ ਆਮ ਬਜਟ 'ਚ ਸਟਾਂਪ ਡਿਊਟੀ 'ਚ 3 ਫੀਸਦੀ ਛੋਟ ਦਾ ਐਲਾਨ ਕੀਤਾ ਸੀ। ਜੋ ਲੋਕ ਪ੍ਰਾਪਰਟੀ ਦੇ ਸੌਦੇ ਕਰ ਚੁੱਕੇ ਸਨ, ਉਨ੍ਹਾਂ ਨੇ ਰਜਿਸਟਰੀ ਹੋਲਡ ਕਰਵਾ ਲਈ ਹੈ। 
ਮਹਿੰਗੀ ਪ੍ਰਾਪਰਟੀ ਖਰੀਦਣ ਵਾਲੇ ਫੀਸ ਬਚਾਉਣ ਦੇ ਚੱਕਰ 'ਚ 
ਛੋਟ ਤੋਂ ਬਾਅਦ 20 ਲੱਖ ਰੁਪਏ ਕੀਮਤ ਦਾ ਘਰ ਖਰੀਦਣ 'ਤੇ 60 ਹਜ਼ਾਰ ਦਾ ਫਾਇਦਾ ਹੋਵੇਗਾ। ਔਰਤਾਂ ਦੇ ਨਾਂ 'ਤੇ ਖਰੀਦਦਾਰੀ ਕਰਨ 'ਤੇ 80 ਹਜ਼ਾਰ ਰੁਪਏ ਦਾ ਲਾਭ ਮਿਲੇਗਾ। ਫਿਲਹਾਲ 20 ਲੱਖ ਰੁਪਏ ਦੀ ਸਟਾਂਪ ਡਿਊਟੀ ਦੇਣੀ ਹੋਵੇਗੀ। ਇਸ ਲਈ ਲੋਕ ਨੋਟੀਫਿਕੇਸ਼ਨ ਦਾ ਇੰਤਜ਼ਾਰ ਕਰ ਰਹੇ ਹਨ। ਲੋਕਾਂ ਨੇ ਬਿਆਨਿਆਂ ਦੀ ਤਰੀਕ ਅੱਗੇ ਐਕਸਟੈਂਡ ਕਰਵਾ ਲਈ ਹੈ। ਸਾਲ 2016-17 'ਚ ਸਰਕਾਰ ਨੂੰ 63.86 ਕਰੋੜ ਰੁਪਏ ਦਾ ਰੈਵੇਨਿਊ ਲਾਸ ਹੋਇਆ ਸੀ।


Related News