ਲਾਵਾਰਿਸ ਹਾਲਤ ’ਚ ਫਡ਼ੀ ਭੱਠੀ ਤੇ 1 ਹਜ਼ਾਰ ਲਿਟਰ ਅਲਕੋਹਲ

07/24/2018 3:57:36 AM

 ਬਟਾਲਾ,   (ਬੇਰੀ)-  ਅੱਜ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਐਕਸਾਈਜ਼ ਵਿਭਾਗ ਸਰਕਲ ਬਟਾਲਾ ਦੇ ਇੰਸਪੈਕਟਰ ਰਮਨ ਸ਼ਰਮਾ ਨੇ  ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਵੱਲੋਂ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਨਾਜਾਇਜ਼ ਦੇਸੀ ਸ਼ਰਾਬ ਕੱਢਦਾ ਹੈ ਤਾਂ ਉਸ ਵਿਰੁੱਧ ਠੋਸ ਕਾਰਵਾਈ ਕੀਤੀ ਜਾਵੇ। 
ਇੰਸਪੈਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਅੱਜ ਪਿੰਡ ਛਿੱਥ ਵਿਖੇ ਸ਼ਰਾਬ ਦੀ ਇਕ ਲਾਵਾਰਿਸ ਭੱਠੀ ਫਡ਼ੀ ਗਈ ਹੈ, ਜਿਸ ਵਿਚ ਤਿਆਰ ਹੋ ਰਹੀ ਸ਼ਰਾਬ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ ਹੈ ਜਦਕਿ ਬਟਾਲਾ ਦੇ ਬੈਂਕ ਕਾਲੋਨੀ ਏਰੀਆ ਤੋਂ ਲਾਵਾਰਿਸ ਹਾਲਤ ਵਿਚ ਪਈ 1 ਹਜ਼ਾਰ ਲੀਟਰ ਦੇ ਕਰੀਬ ਅਲਕੋਹਲ ਬਰਾਮਦ ਕੀਤੀ ਹੈ ਅਤੇ ਕੁਝ ਵਿਅਕਤੀ ਇਸ ਅਲਕੋਹਲ ਨੂੰ ਪੈਕੇਟਾਂ ਵਿਚ ਭਰ ਕੇ ਸਪਲਾਈ ਕਰਨ ਦੀ ਤਾਂਘ ਵਿਚ ਸਨ ਜਦਕਿ ਇਸ ਅਲਕੋਹਲ ਨੂੰ ਵੀ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਬਟਾਲਾ ਨੇਡ਼ਲੇ ਪਿੰਡਾਂ ਸੁਨੱਈਆ, ਖਤੀਬ, ਹਸਨਪੁਰਾ, ਧਰਮਕੋਟ ਬੱਗਾ, ਮਨੋਹਰਪੁਰ ਅਤੇ ਰੰਗਡ਼ ਨੰਗਲ ਵਿਖੇ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਅਜਿਹੀ ਸ਼ਰਾਬ ਬਣਾਉਣ ਅਤੇ ਕੱਢਣ ਤੋਂ ਪ੍ਰਹੇਜ਼ ਕਰਨ, ਨਹੀਂ ਤਾਂ ਵਿਭਾਗ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਵੇਗਾ। 
 


Related News