ਵਿਆਹ ਦੇ 8 ਮਹੀਨੇ ਬਾਅਦ ਪਤੀ ਦੀ ਸੱਚਾਈ ਜਾਣ ਖਿਸਕੀ ਪੈਰਾਂ ਹੇਠੋਂ ਜ਼ਮੀਨ

09/28/2018 9:31:14 AM

ਲੁਧਿਆਣਾ : ਵਿਆਹ ਦੇ 8 ਮਹੀਨਿਆਂ ਬਾਅਦ ਜਦੋਂ ਵਿਆਹੁਤਾ ਨੂੰ ਪਤਾ ਲੱਗਿਆ ਕਿ ਉਸ ਦਾ ਪਤੀ ਐੱਚ. ਆਈ. ਵੀ. ਪਾਜ਼ੀਵਿਟ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਫਿਲਹਾਲ ਪੀੜਤਾ ਵਲੋਂ ਦਾਜ ਦੇ ਲਾਲਚੀ ਸਹੁਰਿਆਂ ਤੇ ਪਤੀ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਪੀੜਤ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਡਾਬਾ ਰੋਡ ਦੇ ਫਤਿਹ ਨਗਰ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਪਟਿਆਲਾ ਦੇ ਪਿੰਡ ਬਾਬੀਪੁਰ ਦੇ ਰਹਿਣ ਵਾਲੇ ਨੌਜਵਾਨ ਨਾਲ ਇਸੇ ਸਾਲ ਜਨਵਰੀ 'ਚ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਸਹੁਰੇ ਉਸ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨ ਲੱਗ ਪਏ।

ਪੀੜਤਾ ਕਿਸੇ ਤਰ੍ਹਾਂ ਆਪਣਾ ਘਰ ਬਚਾਉਂਦੀ ਰਹੀ ਪਰ ਉਸ ਸਮੇਂ ਉਸ ਦੇ ਹੋਸ਼ ਉੱਡ ਗਏ, ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਪਤੀ ਐੱਚ. ਆਈ. ਵੀ. ਪਾਜ਼ੀਟਿਵ ਹੈ। ਪੀੜਤ ਔਰਤ ਦਾ ਕਹਿਣਾ ਹੈ ਕਿ ਇਸ ਗੱਲ ਦਾ ਉਸ ਦੇ ਸਹੁਰੇ ਨੂੰ ਵੀ ਪਤਾ ਸੀ ਪਰ ਉਸ ਨੇ ਧੋਖੇ ਨਾਲ ਵਿਆਹ ਕਰ ਦਿੱਤਾ। ਇਸ ਤੋਂ ਬਾਅਦ ਪੀੜਤਾ ਨੇ ਇਸ ਦੀ ਸਾਰੀ ਜਾਣਕਾਰੀ ਆਪਣੇ ਘਰਦਿਆਂ ਨੂੰ ਦਿੱਤੀ, ਜਿਸ ਤੋਂ ਬਾਅਦ ਪਤੀ ਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News