Fact Check: ਬੀਬੀ ਹਰਸਿਮਰਤ ਕੌਰ ਬਾਦਲ ਦੀ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਣੋ ਕੀ ਹੈ ਸੱਚਾਈ

05/25/2024 6:49:37 PM

Fact Check By newschecker

ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।  ਇਸ ਤਸਵੀਰ ਵਿਚ ਉਨ੍ਹਾਂ ਨੂੰ ਦੇਸ਼ ਦੀ ਪਾਰਲੀਮੈਂਟ ਅੰਦਰ ਹੱਥ ਦੇ ਵਿੱਚ ਇਕ ਕਾਰਡ ਫੜ੍ਹਿਆ ਵੇਖਿਆ ਜਾ ਸਕਦਾ ਹੈ। ਇਸ ਕਾਰਡ ਉੱਤੇ ਲਿਖਿਆ ਹੈ, “ਕਿਸਾਨ ਹਨ ਖੇਤੀ ਬਿੱਲ ਦੇ ਵਿਰੋਧ ‘ਚ, ਮੈਂ ਨਹੀਂ : ਹਰਸਿਮਰਤ ਬਾਦਲ। ਇਸ ਤਸਵੀਰ ਨੂੰ ਅਸਲ ਦੱਸਦਿਆਂ ਖ਼ੂਬ ਵਾਇਰਲ ਕੀਤਾ ਜਾ ਰਿਹਾ ਹੈ।

ਫੇਸਬੁੱਕ ਯੂਜ਼ਰ ‘ਲਖਵੀਰ ਸਿੰਘ’ ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਹਰਸਿਮਰਤ ਬਾਦਲ ‘ਤੇ ਨਿਸ਼ਾਨੇ ਸਾਧੇ। ਵਾਇਰਲ ਇਹ ਪੋਸਟ ਹੇਠਾਂ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

PunjabKesari

ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ ਅਤੇ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਅਸਲ ਤਸਵੀਰ ਮੀਡਿਆ ਅਦਾਰਾ PTC News ਵੱਲੋਂ 30 ਜੁਲਾਈ 2021 ਨੂੰ ਪ੍ਰਕਾਸ਼ਿਤ ਖ਼ਬਰ ਦੇ ਵਿਚ ਅਪਲੋਡ ਮਿਲੀ। ਪੀ. ਟੀ. ਸੀ. ਨਿਊਜ਼ ਖ਼ਬਰ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਬਾਦਲ ਨੇ ਦੇਸ਼ ਦੀ ਪਾਰਲੀਮੈਂਟ ਵਿਖੇ ਕਿਸਾਨਾਂ ਦੇ ਹੱਕ ‘ਚ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ ਅਤੇ ਬਿਆਨ ਦਿੱਤਾ ਸੀ ਕਿ ਜਦੋਂ ਤਕ ਕਾਨੂੰਨ ਵਾਪਸ ਨਹੀਂ ਹੁੰਦੇ ਓਦੋਂ ਤੱਕ ਅਕਾਲੀ ਦਲ ਹਾਰ ਨਹੀਂ ਮੰਨੇਗਾ।

PunjabKesari

ਅਕਾਲੀ ਦਲ ਦੀ ਆਗੂ ਹਰਸਿਮਰਤ ਬਾਦਲ ਨੇ 30 ਜੁਲਾਈ 2021 ਨੂੰ ਇਸ ਤਸਵੀਰ ਨੂੰ ਆਪਣੇ ਐਕਸ (ਪਹਿਲਾ ਟਵਿੱਟਰ) 'ਤੇ ਵੀ ਸਾਂਝਾ ਕੀਤਾ ਸੀ। ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਇਹ ਤਸਵੀਰ ਐਡੀਟਡ ਹੈ। ਅਸਲ ਤਸਵੀਰ ਸਾਲ 2021 ਦੀ ਹੈ, ਜਦੋਂ ਹਰਸਿਮਰਤ ਕੌਰ ਬਾਦਲ ਨੇ ਦੇਸ਼ ਦੀ ਪਾਰਲੀਮੈਂਟ ਵਿਚ 3 ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ।

PunjabKesari

 

(Disclaimer: ਇਹ ਫੈਕਟ ਮੂਲ ਤੌਰ 'ਤੇ newschecker ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)

 


shivani attri

Content Editor

Related News