ਪੰਜਾਬ ਦੇ ਇਤਿਹਾਸਕ ਪਿੰਡ 'ਚ ਪ੍ਰਵਾਸੀਆਂ ਖ਼ਿਲਾਫ ਪੈ ਗਿਆ ਵੱਡਾ ਮਤਾ, ਪਾਬੰਦੀਆਂ ਜਾਣ ਰਹਿ ਜਾਓਗੇ ਹੈਰਾਨ
Tuesday, Sep 23, 2025 - 02:07 PM (IST)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਨਾਲ ਸੰਬੰਧਤ ਇਤਿਹਾਸਿਕ ਪਿੰਡ ਮੂਨਕ ਕਲਾਂ ਦੀ ਪੰਚਾਇਤ ਦੇ ਹੋਏ ਆਮ ਇਜਲਾਸ ਵਿਚ ਪ੍ਰਵਾਸੀ ਮਜ਼ਦੂਰਾਂ ਖਿਲਾਫ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਮੌਕੇ ਸਰਪੰਚ ਮਨਵੀਰ ਸਿੰਘ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਤੇ ਨਗਰ ਨਿਵਾਸੀਆਂ ਦੀ ਸਹਿਮਤੀ ਨਾਲ ਪੰਚਾਇਤ ਵੱਲੋਂ ਪਰਵਾਸੀਆਂ ਖਿਲਾਫ ਅਹਿਮ ਮਤੇ ਪਾਸ ਕੀਤੇ ਗਏ ਹਨ ਜਿਸ ਦੌਰਾਨ ਪਿੰਡ ਵਿਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਆਪਣੀ ਵੈਰੀਫਿਕੇਸ਼ਨ ਕਰਾਉਂਦੇ ਹੋਏ ਮੈਂਬਰ ਪੰਚਾਇਤ ਕੋਲ ਆਪਣੇ ਨਾਂ ਦਰਜ ਕਰਾਉਣ, ਜੇਕਰ ਕੋਈ ਵੀ ਪ੍ਰਵਾਸੀ ਮਜ਼ਦੂਰ ਆਪਣੇ ਨਾਲ ਕਿਸੇ ਹੋਰ ਮਜ਼ਦੂਰ ਨੂੰ ਲੈ ਕੇ ਆਉਂਦਾ ਹੈ ਤਾਂ ਉਪਰੰਤ ਸਭ ਪਹਿਚਾਣ ਪੱਤਰ ਗ੍ਰਾਮ ਪੰਚਾਇਤ ਕੋਲ ਜਮਾਂ ਕਰਾਵੇ। ਰਾਤ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਪ੍ਰਵਾਸੀ ਮਜ਼ਦੂਰਾਂ ਦੇ ਪਿੰਡ ਵਿਚ ਘੁੰਮਣ 'ਤੇ ਰੋਕ ਲਗਾਈ ਗਈ ਹੈ, ਜੇਕਰ ਕੋਈ ਵੀ ਪ੍ਰਵਾਸੀ ਪਿੰਡ ਵਿਚ ਜਾਂ ਆਪਸ ਵਿਚ ਲੜਾਈ ਝਗੜਾ ਕਰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਪਿੰਡੋਂ ਬਾਹਰ ਕੱਢਿਆ ਜਾਵੇਗਾ ਅਤੇ ਕੋਈ ਵੀ ਪਿੰਡ ਵਾਸੀ ਉਨ੍ਹਾਂ ਦੀ ਹਮਾਇਤ ਜਾਂ ਪੈਰਵੀ ਨਹੀਂ ਕਰੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਇਸ ਤੋਂ ਇਲਾਵਾ ਹਰ 6 ਮਹੀਨੇ ਬਾਅਦ ਪਿੰਡ ਵਿਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਪਿੰਡ ਵਿਚ ਕੋਈ ਵੀ ਮੈਂਬਰ ਪੰਚਾਇਤ ਜਾਂ ਲੰਬਰਦਾਰ ਨਿਵਾਸੀਆਂ ਦੇ ਬਣਨ ਵਾਲੇ ਆਧਾਰ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ ਜਾਂ ਹੋਰ ਸਰਟੀਫਿਕੇਟ ਤਸਦੀਕ ਨਹੀਂ ਕਰੇਗਾ। ਪ੍ਰਵਾਸੀ ਨੂੰ ਪਿੰਡ ਜਾਂ ਇਸ ਦੇ ਆਸ ਪਾਸ ਜ਼ਮੀਨ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ। ਪਿੰਡ ਵਿਚ ਕਿਸੇ ਵੀ ਪ੍ਰਵਾਸੀ ਦੀ ਵੋਟ ਨਹੀਂ ਬਣਾਈ ਜਾਵੇਗੀ ਅਤੇ ਜੋ ਵੋਟਾਂ ਬਣੀਆਂ ਹਨ ਉਸ ਨੂੰ ਤੁਰੰਤ ਹੀ ਰੱਦ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਹੁਸ਼ਿਆਰਪੁਰ ਵਰਗੀਆਂ ਘਟਨਾਵਾਂ ਤੋਂ ਬਚਣਾ ਤਾਂ ਹੈ ਤਾਂ ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਸਖਤੀ ਵਰਤਣੀ ਪਵੇਗੀ। ਜੇਕਰ ਪਿੰਡ ਦਾ ਕੋਈ ਵਿਅਕਤੀ ਮਤਿਆਂ ਦੀ ਉਲੰਘਣਾ ਕਰੇਗਾ ਤਾਂ ਪੰਚਾਇਤ ਵੱਲੋਂ ਉਸ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨਾਲ ਮੁਲਾਕਾਤ ਕਰਨ ਨਾਭਾ ਜੇਲ੍ਹ ਪਹੁੰਚੇ ਡੇਰਾ ਬਿਆਸ ਮੁਖੀ
ਇਸ ਮੌਕੇ ਸਰਪੰਚ ਮਨਵੀਰ ਸਿੰਘ ਖਾਲਸਾ ਸਣੇ ਪੰਚ ਰੁਪਿੰਦਰ ਸਿੰਘ ਬੰਟੂ, ਪੰਚ ਗੁਰਪ੍ਰੀਤ ਸਿੰਘ ਰਿੰਕੂ, ਪੰਚ ਕੁਲਵਿੰਦਰ ਕੌਰ, ਪੰਚ ਰਾਜ ਰਾਣੀ, ਪੰਚ ਸੁਖਵਿੰਦਰਪਾਲ ਸਿੰਘ, ਪੰਚ ਬੀਬੀ ਧਰਮ ਕੌਰ ਅਤੇ ਮੈਂਬਰ ਪੰਚ ਬੀਬੀ ਬਿਮਲਾ ਦੇਵੀ ਤੋਂ ਇਲਾਵਾ ਪਿੰਡ ਦੇ ਮੋਹਤਵਰ ਵਿਅਕਤੀ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਗੋਲਡੀ, ਜਥੇਦਾਰ ਦਵਿੰਦਰ ਸਿੰਘ ਮੂਨਕਾ, ਬਲਵੀਰ ਸਿੰਘ ਬੀਟਾ, ਨਿਰਮਲ ਸਿੰਘ ਰੋਡੀ, ਪ੍ਰਦੀਪ ਸਿੰਘ, ਜਥੇਦਾਰ ਤਰਲੋਚਨ ਸਿੰਘ, ਬਾਬਾ ਚਰਨਜੀਤ ਸਿੰਘ ਲੱਕੀ, ਅਮਰੀਕ ਸਿੰਘ ਭੇਲਾ, ਲਵਪ੍ਰੀਤ ਸਿੰਘ ਗੁਰਮੁਖ ਸਿੰਘ, ਚੰਦਨ ਮੂਨਕਾ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਪਾਵਰਕਾਮ ਨੇ ਸ਼ੁਰੂ ਕੀਤੀ ਕਾਰਵਾਈ, ਇਨ੍ਹਾਂ ਕੁਨੈਕਸ਼ਨਾਂ ਵਾਲਿਆਂ ਦੀ ਆਈ ਸ਼ਾਮਤ, ਗੁਆਂਢੀ ਵੀ ਨਹੀਂ ਬਖਸ਼ੇ ਜਾਣਗੇ ਜੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e