ਅਮਰਨਾਥ ਯਾਤਰਾ ''ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ''ਚ ਹਿੰਦੂ ਸੰਗਠਨਾਂ ਨੇ ਕੀਤਾ ਚੱਕਾ ਜਾਮ

Wednesday, Jul 12, 2017 - 04:02 PM (IST)

ਜਲੰਧਰ(ਸੋਨੂੰ)— ਅਮਰਨਾਥ ਯਾਤਰਾ 'ਚ ਹਿੰਦੂਆਂ 'ਤੇ ਹੋਏ ਅੱਤਵਾਦੀ ਹਮਲੇ ਕਰਕੇ ਦੇਸ਼ ਭਰ 'ਚ ਹਿੰਦੂ ਭੜਕ ਉੱਠੇ ਹਨ। ਦੇਸ਼ ਭਰ ਦੇ ਹਿੰਦੂ ਸੰਗਠਨ ਅੱਤਵਾਦੀਆਂ ਵੱਲੋਂ ਕੀਤੇ ਗਏ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਵਿਰੋਧ ਕਰ ਰਹੇ ਹਨ। ਵੱਖ-ਵੱਖ ਸੰਗਠਨਾਂ ਦੇ ਵਰਕਰਾਂ ਅਤੇ ਨੇਤਾਵਾਂ ਨੇ ਦੇਸ਼ ਧ੍ਰੋਹੀ ਅਤੇ ਧਰਮ ਵਿਰੋਧੀ ਤਾਕਤਾਂ ਖਿਲਾਫ ਜੰਮ ਕੇ ਭੜਾਸ ਕੱਢੀ। ਸਾਰੇ ਹਿੰਦੂ ਸੰਗਠਨਾਂ ਨੇ ਰੇਰੂ ਚੌਕ ਦੇ ਬਾਹਰ ਇਕੱਠੇ ਹੋ ਕੇ ਜਾਮ ਲਗਾਇਆ। ਹਿੰਦੂ ਸੰਗਠਨਾਂ ਦੇ ਮੈਂਬਰਾਂ ਨੇ ਕਿਹਾ ਕਿ ਬੇਕਸੂਰ ਹਿੰਦੂਆਂ 'ਤੇ ਹਮਲਾ ਕਰਕੇ ਅੱਤਵਾਦੀ ਇਹ ਨਾ ਸੋਚਣ ਕਿ ਹਿੰਦੂ ਅਮਰਨਾਥ ਯਾਤਰਾ 'ਤੇ ਜਾਣਾ ਬੰਦ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਹਿੰਦੂ ਕੁਰਬਾਨ ਹੋ ਜਾਵੇਗਾ ਪਰ ਆਪਣੀ ਸੰਸਕ੍ਰਿਤੀ ਅਤੇ ਸੰਗਠਨ ਨੂੰ ਖਤਮ ਨਹੀਂ ਹੋਣ ਦੇਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਹਿੰਦੂ ਨੇਤਾਵਾਂ ਨੂੰ ਨਜ਼ਰਬੰਦ ਕਰਨ, ਹਿੰਦੂਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਨਤੀਜਾ ਖਤਰਨਾਕ ਹੋਵੇਗਾ।  


Related News