ਪੰਜਾਬ 'ਚ ਤੜਕਸਾਰ ਭਿਆਨਕ ਹਾਦਸਾ! ਨੈਸ਼ਨਲ ਹਾਈਵੇਅ 'ਤੇ ਲੱਗਾ ਜਾਮ (ਵੀਡੀਓ)

Wednesday, Sep 25, 2024 - 11:59 AM (IST)

ਭੂੰਗਾ (ਭਟੋਆ)- ਅੱਜ ਤੜਕਸਾਰ ਹੁਸ਼ਿਆਰਪੁਰ ਦੇ ਕਸਬਾ ਭੂੰਗਾ ਵਿਖੇ ਭਿਆਨਕ ਹਾਦਸਾ ਵਾਪਰ ਗਿਆ ਹੈ। ਇਹ ਹਾਦਸਾ ਹੁਸ਼ਿਆਰਪੁਰ ਤੋਂ ਜੰਮੂ ਹਾਈਵੇਅ 'ਤੇ ਵਾਪਰਿਆ ਜਿਸ ਵਿਚ ਇਕ ਟਰਾਲੀ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਉੱਥੇ ਹੀ ਇਸ ਹਾਦਸੇ ਕਾਰਨ ਹਾਈਵੇਅ 'ਤੇ ਲੰਬਾ ਜਾਮ ਲੱਗ ਗਿਆ ਹੈ। ਸੇਬਾਂ ਨਾਲ ਭਰਿਆ ਟਰੱਕ ਜੋ ਕਿ ਦਸੂਹਾ ਵੱਲੋਂ ਹੁਸ਼ਿਆਰਪੁਰ ਨੂੰ ਆ ਰਿਹਾ ਸੀ। ਲੱਕੜਾਂ ਨਾਲ ਲੱਦੀ ਹੋਈ ਟਰਾਲੀ ਅਤੇ ਸੇਬਾਂ ਨਾਲ ਭਰੇ ਟਰੱਕ ਦੀ ਟੱਕਰ ਹੋ ਗਈ। ਟਰੱਕ ਇਸ ਟਰਾਲੀ ਉੱਪਰ ਪਲਟ ਗਿਆ, ਜਿਸ ਕਾਰਨ ਟਰੈਕਟਰ ਟਰਾਲੀ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰੱਕ ਸੜਕ ਦੇ ਵਿਚਕਾਰ ਪਲਟਣ ਕਾਰਨ ਹੁਸ਼ਿਆਰਪੁਰ ਤੋਂ ਜੰਮੂ ਹਾਈਵੇਅ 'ਤੇ ਲੰਬਾ ਜਾਮ ਲੱਗ ਗਿਆ। ਜੇ.ਸੀ.ਬੀ. ਬੁਲਾ ਕੇ ਟਰੱਕ ਨੂੰ ਸਾਈਡ 'ਤੇ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ ਨੇੜੇ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ

ਜਾਣਕਾਰੀ ਮੁਤਾਬਕ ਅੱਜ ਸਵੇਰੇ ਤਕਰੀਬਨ ਤਕਰੀਬਨ 6 ਕੁ ਵਜੇ ਕਬੀਰਪੁਰ ਮੋੜ ਦੇ ਉੱਪਰ ਗੁਰਦਿਆਲ ਸਿੰਘ ਪੁੱਤਰ ਜੋਗਿੰਦਰ ਸਿੰਘ ਉਮਰ 41 ਸਾਲ ਪਿੰਡ ਸੋਤਲਾ ਡਾਕਖਾਨਾ ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਆਪਣੇ ਟਰੈਕਟਰ ਦੇ ਉੱਪਰ ਲੱਕੜਾਂ ਲੈ ਕੇ ਹੁਸ਼ਿਆਰਪੁਰ ਵੱਲ ਨੂੰ ਜਾ ਰਿਹਾ ਸੀ। ਕਬੀਰਪੁਰ ਪਹੁੰਚਣ 'ਤੇ ਪਿੱਛੋਂ ਜੰਮੂ ਵੱਲੋਂ ਟਰੱਕ ਆ ਰਿਹਾ ਸੀ ਜੋ ਕਿ ਸੇਬਾਂ ਨਾਲ ਲੱਦਿਆ ਹੋਇਆ ਸੀ। ਉਸ ਨੇ ਪਿੱਛਿਓਂ ਦੀ ਆ ਕੇ ਟਰੈਕਟਰ ਨੂੰ ਟੱਕਰ ਮਾਰੀ ਅਤੇ ਤਕਰੀਬਨ ਅੱਧਾ ਕਿਲੋਮੀਟਰ ਟਰੈਕਟਰ ਨੂੰ ਘੜੀਸਦਾ ਹੋਇਆ ਲੈ ਕੇ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ, ਨੋਟੀਫ਼ਿਕੇਸ਼ਨ ਜਾਰੀ

ਇਸ ਦੌਰਾਨ ਗੁਰਦਿਆਲ ਸਿੰਘ ਪੁੱਤਰ ਜੋਗਿੰਦਰ ਸਿੰਘ ਟਰੱਕ ਦੇ ਥੱਲੇ ਆ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਨੂੰ ਇਲਾਕਾ ਨਿਵਾਸੀਆਂ ਨੇ ਜੇ.ਸੀ.ਬੀ. ਦੀ ਮਦਦ ਨਾਲ ਥੱਲਿਓਂ ਕੱਢਿਆ। ਫਿਰ ਭੁੰਗੇ ਹਸਪਤਾਲ ਪਹੁੰਚਾ ਦਿੱਤਾ। ਗੁਰਦਿਆਲ ਸਿੰਘ ਆਪਣੇ ਪਿੱਛੇ ਪਤਨੀ ਤੇ 10 ਸਾਲ ਦੀ ਬੱਚੀ ਅਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ। ਅਗਲੀ ਕਾਰਵਾਈ ਲਈ ਭੂੰਗਾ ਚੌਂਕੀ ਨੂੰ ਇਤਲਾਹ ਦੇ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News