ਮੁੜ ਸੁਰਖੀਆਂ ''ਚ ਨੰਗਲ ''ਚ ਹੋਏ ਹਿੰਦੂ ਆਗੂ ਵਿਕਾਸ ਬੱਗਾ ਦਾ ਕਤਲ ਕਾਂਡ, NIA ਨੇ ਵਧਾਈ ਜਾਂਚ, ਹੋਣਗੇ ਵੱਡੇ ਖ਼ੁਲਾਸੇ

06/10/2024 6:58:56 PM

ਨੰਗਲ (ਚੋਵੇਸ਼ ਲਟਾਵਾ)- ਨੰਗਲ ਵਿਚ ਹੋਏ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਵਿਕਾਸ ਬੱਗਾ ਦੇ ਕਤਲ ਦਾ ਮਾਮਲਾ ਮੁੜ ਸੁਰਖੀਆਂ ਵਿਚ ਆ ਗਿਆ ਹੈ। ਇਸ ਕਤਲ ਕੇਸ ਵਿਚ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਦੇ ਦਾਇਰੇ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਅੱਜ ਐੱਨ. ਆਈ. ਏ. ਦੀ ਟੀਮ ਨੇ ਜਿਸ ਜਗ੍ਹਾ 'ਤੇ ਦੁਕਾਨ ਵਿੱਚ ਵਿਕਾਸ ਬੱਗਾ ਦਾ ਕਤਲ ਕੀਤਾ ਗਿਆ ਸੀ, ਉੱਥੇ ਹਿਰਾਸਤ ਵਿੱਚ ਲਏ ਹੋਏ ਕਾਤਲਾਂ ਨੂੰ ਨਾਲ ਲੈ ਕੇ ਉਸੇ ਜਗ੍ਹਾ 'ਤੇ ਪਹੁੰਚੇ, ਜਿਸ ਜਗ੍ਹਾ 'ਤੇ ਇਨ੍ਹਾਂ ਦੋਸ਼ੀਆਂ ਵੱਲੋਂ ਵਿਕਾਸ ਬੱਗਾ 'ਤੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਵਿਕਾਸ ਬੱਗਾ ਦੇ ਕਤਲ ਦੇ ਸਮੇਂ ਹੋਈ ਪੂਰੀ ਘਟਨਾ ਨੂੰ ਤਰਤੀਬ ਨਾਲ ਮੁੜ ਬਣਾ ਜਾਂਚਿਆ ਗਿਆ ਕਿਉਂਕਿ ਜਾਂਚ ਵਿੱਚ ਪਾਇਆ ਗਿਆ ਸੀ ਕਿ ਇਸ ਦੇ ਤਾਰ ਪੁਰਤਗਾਲ ਤੱਕ ਜੁੜੇ ਹਨ। ਜਿਸ ਜਗ੍ਹਾ ਤੋਂ ਇਨ੍ਹਾਂ ਕਾਤਲਾਂ ਨੂੰ ਵਿਕਾਸ ਬੱਗਾ ਦੇ ਕਤਲ ਲਈ ਸੁਪਾਰੀ ਦਿੱਤੀ ਗਈ ਸੀ। 

PunjabKesari

ਇਹ ਵੀ ਪੜ੍ਹੋ- ਪਿੰਡ ਨਰੰਗਪੁਰ 'ਚ ਛਾਇਆ ਮਾਤਮ, ਅਮਰੀਕਾ 'ਚ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਪਿੱਛੋਂ ਕੀਤੀ ਖ਼ੁਦਕੁਸ਼ੀ

ਇਸ ਮੌਕੇ ਉਨ੍ਹਾਂ ਦੇ ਨਾਲ ਨੰਗਲ ਥਾਣਾ ਮੁਖੀ ਆਪਣੇ ਮੁਲਾਜ਼ਮਾਂ ਦੇ ਨਾਲ ਐੱਨ. ਆਈ. ਏ. ਦੀ ਟੀਮ ਦੀ ਜਾਂਚ ਵਿੱਚ ਸਹਿਯੋਗ ਕਰਨ ਲਈ ਪਹੁੰਚੇ ਹੋਏ ਸਨ। ਤੁਹਾਨੂੰ ਇਥੇ ਦੱਸ ਦਈਏ ਕਿ ਵਿਕਾਸ ਬੱਗਾ ਦੇ ਕਤਲ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਭਰ ਵਿੱਚ ਇਨਸਾਫ਼ ਦੀ ਮੰਗ ਕਰਦੇ ਹੋਏ ਹਿੰਦੂ ਸੰਗਠਨਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਸਨ ਉੱਥੇ ਹੀ ਇਸ ਕਤਲ ਨਾਲ ਜੁੜੇ ਹੋਏ ਤਾਰਾਂ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਸੀ।

PunjabKesari

ਇਸੇ ਨੂੰ ਲੈ ਕੇ ਐੱਨ. ਆਈ. ਏ. ਦੀ ਟੀਮ ਵੱਲੋਂ ਇਸ ਕਤਲ ਕਾਂਡ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਜਦੋਂ ਇਸ ਸਬੰਧ ਵਿੱਚ ਮੌਕੇ 'ਤੇ ਪਹੁੰਚੀ ਐੱਨ. ਆਈ. ਏ. ਦੀ ਟੀਮ ਦੇ ਅਫ਼ਸਰਾਂ ਨਾਲ ਸਾਡੇ ਵੱਲੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕੈਮਰੇ ਦੇ ਸਾਹਮਣੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ। ਐੱਨ. ਆਈ. ਏ.  ਦੀ ਟੀਮ ਇਸ ਕਤਲ ਕਾਂਡ ਨੂੰ ਲੈ ਕੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਹੋ ਸਕਦਾ ਹੈ ਕਿ ਇਸ ਜਾਂਚ ਦੇ ਦਾਇਰੇ ਵਿੱਚ ਟੀਮ ਨੂੰ ਦੋਬਾਰਾ ਫਿਰ ਇਸ ਸਪੋਰਟ 'ਤੇ ਦੋਬਾਰਾ ਜਾਂਚ ਲਈ ਆਉਣਾ ਪਵੇ।

ਜ਼ਿਕਰਯੋਗ ਹੈ ਕਿ ਨੰਗਲ ਦੇ ਰੇਲਵੇ ਰੋਡ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਪ੍ਰਭਾਕਰ 'ਤੇ ਦਿਨ-ਦਿਹਾੜੇ 13 ਅਪ੍ਰੈਲ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਨੰਗਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। 

ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਘਟਨਾ, 8ਵੀਂ ਜਮਾਤ 'ਚ ਪੜ੍ਹਦੀ ਕੁੜੀ ਨਾਲ ਨੌਜਵਾਨ ਵੱਲੋਂ ਜਬਰ-ਜ਼ਿਨਾਹ, ਬਣਾਈ ਅਸ਼ਲੀਲ ਵੀਡੀਓ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News