ਥਰਡ ਪਾਰਟੀ ਜਾਂਚ ਨਾਲ ਖੁੱਲ੍ਹ ਰਹੀ ਹੈ ਨਿਗਮ ਦੇ ਠੇਕੇਦਾਰਾਂ ਦੀ ਪੋਲ, ਰੋਕ ਦਿੱਤੇ ਗਏ ਕਰੋੜਾਂ ਰੁਪਏ ਦੇ ਵਿਕਾਸ ਕਾਰਜ

06/08/2024 3:41:52 PM

ਜਲੰਧਰ (ਖੁਰਾਣਾ)–ਜਲੰਧਰ ਨਗਰ ਨਿਗਮ ਵਿਚ ਲੰਮੇ ਸਮੇਂ ਤੋਂ ਠੇਕੇਦਾਰਾਂ ਅਤੇ ਨਿਗਮ ਅਧਿਕਾਰੀਆਂ ਵਿਚਕਾਰ ਇਕ ਨੈਕਸਸ ਜਿਹਾ ਬਣਿਆ ਹੋਇਆ ਹੈ। ਪਹਿਲਾਂ ਅਕਾਲੀ-ਭਾਜਪਾ ਸਰਕਾਰ ਅਤੇ ਉਸ ਤੋਂ ਬਾਅਦ ਆਈ ਕਾਂਗਰਸ ਸਰਕਾਰ ਦੌਰਾਨ ਇਹ ਨੈਕਸਸ ਜਾਰੀ ਰਿਹਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਵੀ ਇਹ ਨੈਕਸਸ ਟੁੱਟਣ ਦਾ ਨਾਂ ਨਹੀਂ ਲੈ ਰਿਹਾ। ਇਸ ਨੈਕਸਸ ਨੂੰ ਤੋੜਨ ਲਈ ਪੰਜਾਬ ਸਰਕਾਰ ਨੇ ਕੁਝ ਸਮਾਂ ਪਹਿਲਾਂ ਨਗਰ ਨਿਗਮ ਵਿਚ 10 ਲੱਖ ਰੁਪਏ ਤੋਂ ਜ਼ਿਆਦਾ ਦੇ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਜਾਂਚ ਦੇ ਘੇਰੇ ਵਿਚ ਲਿਆਉਂਦੇ ਹੋਏ ਥਰਡ ਪਾਰਟੀ ਜਾਂਚ ਏਜੰਸੀ ਦੇ ਰੂਪ ਵਿਚ ਮਹਾਰਾਸ਼ਟਰ ਦੀ ਕੰਪਨੀ ਸ਼੍ਰੀਖੰਡੇ ਨੂੰ ਨਿਯੁਕਤ ਕੀਤਾ ਹੈ।

ਸ਼੍ਰੀਖੰਡੇ ਕੰਪਨੀ ਦੀ ਟੀਮ ਨੇ ਸ਼ਹਿਰ ਵਿਚ ਜਗ੍ਹਾ-ਜਗ੍ਹਾ ਚੱਲ ਰਹੇ ਵਿਕਾਸ ਕਾਰਜਾਂ ਦੀ ਚੈਕਿੰਗ ਦਾ ਸਿਲਸਿਲਾ ਤਾਂ ਸ਼ੁਰੂ ਕਰ ਦਿੱਤਾ ਹੈ ਪਰ ਕੰਪਨੀ ਨੂੰ ਸਮੱਸਿਆ ਆ ਰਹੀ ਹੈ ਕਿ ਨਿਗਮ ਦੇ ਠੇਕੇਦਾਰ ਕੰਮ ਸ਼ੁਰੂ ਹੀ ਨਹੀਂ ਕਰ ਰਹੇ ਹਨ। ਪਤਾ ਲੱਗਾ ਹੈ ਕਿ ਨਵੀਂ ਥਰਡ ਪਾਰਟੀ ਏਜੰਸੀ ਨੂੰ ਦੇਖਦੇ ਹੋਏ ਨਗਰ ਨਿਗਮ ਦੇ ਠੇਕੇਦਾਰਾਂ ਨੇ ਸ਼ਹਿਰ ਵਿਚ ਕੋਈ ਨਵਾਂ ਵਿਕਾਸ ਕਾਰਜ ਸ਼ੁਰੂ ਨਾ ਕਰਨ ਦਾ ਫੈਸਲਾ ਲੈ ਲਿਆ ਹੈ, ਜਿਸ ਕਾਰਨ ਕਰੋੜਾਂ ਰੁਪਏ ਦੇ ਕੰਮਾਂ ’ਤੇ ਬ੍ਰੇਕ ਲੱਗ ਗਈ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਠੇਕੇਦਾਰਾਂ ਦੇ ਵ੍ਹਟਸਐਪ ਗਰੁੱਪ ’ਤੇ ਤਾਂ ਚਰਚਾ ਚੱਲ ਹੀ ਰਹੀ ਹੈ, ਠੇਕੇਦਾਰਾ ਦੀਆਂ ਹੰਗਾਮੀ ਮੀਟਿੰਗਾਂ ਤਕ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਇਸ ਗੱਲ ’ਤੇ ਚਰਚਾ ਹੋਈ ਕਿ ਅਜੇ ਕੰਮ ਸ਼ੁਰੂ ਕਰਨ ਦਾ ਮਾਹੌਲ ਨਹੀਂ ਹੈ, ਇਸ ਲਈ ਕੋਈ ਠੇਕੇਦਾਰ ਨਵਾਂ ਕੰਮ ਸ਼ੁਰੂ ਨਾ ਕਰੇ।

ਇਹ ਵੀ ਪੜ੍ਹੋ- ਕੀ ਚੰਨੀ ਤੇ ਰਿੰਕੂ ਪਰਿਵਾਰ ’ਚ ਇਕ ਵਾਰ ਫਿਰ ਹੋਵੇਗਾ ਚੋਣ ਦੰਗਲ, ਕਿਆਸ-ਅਰਾਈਆਂ ਸ਼ੁਰੂ

PunjabKesari

ਕੋਰ ਕਟਿੰਗ ਤਕਨੀਕ ਨਾਲ ਜਲਦ ਫੜੀ ਜਾਂਦੀ ਹੈ ਗੜਬੜੀ
ਜ਼ਿਕਰਯੋਗ ਹੈ ਕਿ ਸ਼੍ਰੀਖੰਡੇ ਦੀ ਟੀਮ ਨੇ ਆਪਣੀ ਜਾਂਚ ਦੇ ਪਹਿਲੇ ਪੜਾਅ ਵਿਚ ਆਦਰਸ਼ ਨਗਰ ਅਤੇ ਨੇੜਲੇ ਇਲਾਕੇ ਵਿਚ ਚੱਲ ਰਹੇ ਲੱਗਭਗ 8 ਵਿਕਾਸ ਕਾਰਜਾਂ ਦੀ ਚੈਕਿੰਗ ਕੀਤੀ ਸੀ। ਇਨ੍ਹਾਂ ਕੰਮਾਂ ਵਿਚ ਸ਼੍ਰੀ ਕੰਵਰਜੀਤ ਪਾਰਕ, ਦੁਸਹਿਰਾ ਪਾਰਕ ਅਤੇ ਚੌਪਾਟੀ ਦੇ ਪਿੱਛੇ ਵਾਲਾ ਪਾਰਕ ਵੀ ਸ਼ਾਮਲ ਸੀ, ਜਿਥੇ ਚਾਰਦੀਵਾਰੀ ਦਾ ਕੰਮ ਚੱਲ ਰਿਹਾ ਸੀ। ਇਸ ਤੋਂ ਇਲਾਵਾ ਸ਼੍ਰੀਖੰਡੇ ਦੀ ਟੀਮ ਨੇ ਸ਼ਹਿਰ ਦੇ ਕਈ ਹੋਰ ਥਾਵਾਂ ’ਤੇ ਵੀ ਜਾ ਕੇ ਵੀ ਵਿਕਾਸ ਕਾਰਜਾਂ ਦੇ ਸੈਂਪਲ ਭਰੇ ਪਰ ਕਿਹਾ ਜਾ ਰਿਹਾ ਹੈ ਕਿ ਅਜੇ ਉਨ੍ਹਾਂ ਕੰਮਾਂ ਦੀ ਰਿਪੋਰਟ ਨਗਰ ਨਿਗਮ ਦੇ ਕਮਿਸ਼ਨਰ ਨੂੰ ਨਹੀਂ ਸੌਂਪੀ ਗਈ ਹੈ। ਵੈਸੇ ਜਾਂਚ ਦੌਰਾਨ ਨਿਗਮ ਦੇ ਠੇਕੇਦਾਰਾਂ ਦੀ ਪੋਲ ਖੁੱਲ੍ਹ ਰਹੀ ਹੈ ਅਤੇ ਕੰਮਾਂ ਵਿਚ ਗੜਬੜੀ ਦੇ ਸੰਕੇਤ ਮਿਲ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਟੀਮ ਨੇ ਜਗ੍ਹਾ-ਜਗ੍ਹਾ ਬਣੀਆਂ ਨਵੀਆਂ ਸੜਕਾਂ ਦੀ ਚੈਕਿੰਗ ਦਾ ਕੰਮ ਕੋਰ ਕਟਿੰਗ ਤਕਨੀਕ ਨਾਲ ਸ਼ੁਰੂ ਕੀਤਾ ਹੋਇਆ ਹੈ, ਜਿਸ ਨਾਲ ਸੜਕ ਦੇ ਨਿਰਮਾਣ ਵਿਚ ਹੋਈ ਗੜਬੜੀ ਅਾਸਾਨੀ ਨਾਲ ਫੜੀ ਜਾਂਦੀ ਹੈ। ਇਸ ਤਕਨੀਕ ਜ਼ਰੀਏ ਨਵੀਂ ਬਣੀ ਸੜਕ ਦੇ ਗੋਲ ਹਿੱਸੇ ਨੂੰ ਇਕ ਮਸ਼ੀਨ ਜ਼ਰੀਏ ਕੱਢ ਲਿਆ ਜਾਂਦਾ ਹੈ, ਜਿਸ ਨਾਲ ਸੜਕ ਦੇ ਉਪਰਲੇ ਅਤੇ ਅੰਦਰੂਨੀ ਮਟੀਰੀਅਲ ਦਾ ਪੂਰਾ ਹਿੱਸਾ ਸੈਂਪਲ ਦੇ ਰੂਪ ਵਿਚ ਆ ਜਾਂਦਾ ਹੈ। ਪਿਛਲੇ ਦਿਨੀਂ ਥਰਡ ਪਾਰਟੀ ਟੀਮ ਨੇ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਦੇ ਘਰ ਨੂੰ ਜਾਂਦੀ ਸੜਕ ਨਕੋਦਰ ਰੋਡ, ਜਿਸ ਨੂੰ ਹਾਲ ਹੀ ਵਿਚ ਨਗਰ ਨਿਗਮ ਵੱਲੋਂ ਨਵਾਂ ਬਣਾਇਆ ਗਿਆ ਹੈ, ਦੀ ਚੈਕਿੰਗ ਵੀ ਕੋਰ ਕਟਿੰਗ ਤਕਨੀਕ ਨਾਲ ਕੀਤੀ ਪਰ ਅਜੇ ਤਕ ਉਸਦੀ ਵੀ ਰਿਪੋਰਟ ਨਹੀਂ ਦਿੱਤੀ ਗਈ।

ਠੇਕੇਦਾਰਾਂ ਨੇ ਜ਼ਿਆਦਾ ਡਿਸਕਾਊਂਟ ’ਤੇ ਲਏ ਹੋਏ ਹਨ ਕੰਮ, ਹੁਣ ਮੁਸ਼ਕਲ ਆਉਣ ਲੱਗੀ
ਥਰਡ ਪਾਰਟੀ ਦੀ ਸਖ਼ਤ ਚੈਕਿੰਗ ਨਾਲ ਨਗਰ ਨਿਗਮ ਦੇ ਉਹ ਠੇਕੇਦਾਰ ਜ਼ਿਆਦਾ ਘਬਰਾ ਰਹੇ ਹਨ, ਜਿਨ੍ਹਾਂ ਨੇ ਜ਼ਿਆਦਾ ਡਿਸਕਾਊਂਟ ਭਰ ਕੇ ਟੈਂਡਰ ਲਏ ਹੋਏ ਹਨ। ਪਿਛਲੇ ਸਾਲ ਜਦੋਂ ਮੁੱਖ ਮੰਤਰੀ ਦੀ ਗ੍ਰਾਂਟ ਨਾਲ ਜਲੰਧਰ ਵਿਚ ਲੱਗਭਗ 50 ਕਰੋੜ ਰੁਪਏ ਦੇ ਕੰਮ ਕਰਵਾਏ ਗਏ ਸਨ, ਉਸ ਦੌਰਾਨ ਵੀ ਕਈ ਠੇਕੇਦਾਰਾਂ ਨੇ ਬਹੁਤ ਜ਼ਿਆਦਾ ਡਿਸਕਾਊਂਟ ਦੇ ਕੇ ਕੰਮ ਲਏ ਸਨ। ਹੁਣ ਨਗਰ ਨਿਗਮ ਦੇ ਲੱਗਭਗ ਸਾਰੇ ਠੇਕੇਦਾਰ ਨਵੇਂ ਜਾਂਚ ਏਜੰਸੀ ਸ਼੍ਰੀਖੰਡੇ ਦੇ ਰੁਖ਼ ਕਾਰਨ ਕਾਫੀ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹਨ ਅਤੇ ਕੰਮ ਸ਼ੁਰੂ ਨਹੀਂ ਕਰ ਰਹੇ। ਮੰਨਿਆ ਜਾ ਿਰਹਾ ਹੈ ਕਿ ਹੁਣ ਚੋਣਾਂ ਦਾ ਮਾਹੌਲ ਖਤਮ ਹੋ ਚੁੱਕਾ ਹੈ, ਜਿਸ ਕਾਰਨ ‘ਆਪ’ ਆਗੂ ਨਗਰ ਨਿਗਮ ਵੱਲ ਧਿਆਨ ਕਰ ਸਕਦੇ ਹਨ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿਚ ਸੱਤਾ ਧਿਰ ਨੂੰ ਫਿਰ ਮਾਯੂਸੀ ਝੱਲਣੀ ਪਵੇਗੀ।

ਇਹ ਵੀ ਪੜ੍ਹੋ- ਬਿਧੀਪੁਰ ਫਾਟਕ ਨੇੜੇ ਹੋਏ ਦੋਹਰੇ ਕਤਲ ਕਾਂਡ 'ਚ ਜ਼ੋਮੈਟੋ ਦੇ 4 ਲੜਕੇ ਗ੍ਰਿਫ਼ਤਾਰ, ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ

ਵਿਕਾਸ ਦੇ ਸਾਰੇ ਕੰਮ ਰੁਕਣ ਦਾ ਨੁਕਸਾਨ ‘ਆਪ’ ਉਮੀਦਵਾਰ ਟੀਨੂੰ ਨੂੰ ਹੋਇਆ
ਕੁਝ ਦਿਨ ਪਹਿਲਾਂ ਸਮਾਪਤ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਟੀਨੂੰ ਤੀਜੇ ਸਥਾਨ ’ਤੇ ਰਹੇ, ਜਦੋਂ ਕਿ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਹ ਸੀਟ ਵਧੀਆ ਮਾਰਜਨ ਨਾਲ ਜਿੱਤੀ ਸੀ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ‘ਆਪ’ ਉਮੀਦਵਾਰ ਨੂੰ ਇਕ ਲੱਖ ਦੇ ਲੱਗਭਗ ਵੋਟਾਂ ਘੱਟ ਮਿਲੀਆਂ, ਜਿਸ ਦਾ ਸਿੱਧਾ ਕਾਰਨ ਇਹੀ ਮੰਨਿਆ ਜਾ ਰਿਹਾ ਹੈ ਕਿ ਸ਼ਹਿਰੀ ਹਲਕੇ ਦੇ ਲੋਕ ਨਗਰ ਨਿਗਮ ਵਰਗੀਆਂ ਸਰਕਾਰੀ ਸੰਸਥਾਵਾਂ ਵੀ ਪ੍ਰੋਫਾਰਮੈਂਸ ਤੋਂ ਹੀ ਖੁਸ਼ ਨਹੀਂ ਸਨ। ਇਨ੍ਹੀਂ ਦਿਨੀਂ ਜਿਸ ਤਰ੍ਹਾਂ ਨਗਰ ਨਿਗਮ ਜਲੰਧਰ ਦੇ ਸਾਰੇ ਠੇਕੇਦਾਰਾਂ ਨੇ ਸ਼ਹਿਰ ਵਿਚ ਹੋਣ ਵਾਲੇ ਵਿਕਾਸ ਦੇ ਸਾਰੇ ਕੰਮ ਰੋਕੇ ਹੋਏ ਹਨ, ਉਸ ਨਾਲ ਵੀ ਸ਼ਹਿਰ ਨਿਵਾਸੀਆ ਂ ਵਿਚ ਬਹੁਤ ਰੋਸ ਫੈਲਿਆ ਹੋਇਆ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ- ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ’ਚ ਮਚੇਗਾ ਘਮਸਾਨ, ਕਈ ਆਗੂਆਂ ਨੇ ਖਿੱਚੀ ਤਿਆਰੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News