ਜਾਅਲੀ ਰਜਿਸਟਰੀਆਂ ਕਰਵਾ ਕੇ ਬੈਂਕ ਤੋਂ ਲੋਨ ਲੈਣ ਵਾਲੇ ਗਿਰੋਹ ਦਾ ਭੱਜਿਆ ਭਾਂਡਾ, ਹੋਏ ਵੱਡੇ ਖ਼ੁਲਾਸੇ

06/13/2024 2:48:11 PM

ਲੁਧਿਆਣਾ (ਬੇਰੀ): ਸਬ ਰਜਿਸਟਰਾਰ (ਸੈਂਟਰਲ) ਵਿਚ ਫ਼ਰਜ਼ੀ ਮਾਲਕ ਤੇ ਗਵਾਹ ਖੜ੍ਹੇ ਕਰ ਕੇ ਜਾਅਲੀ ਰਜਿਸਟਰੀਆਂ ਕਰਵਾਉਣ ਵਾਲੇ ਗਿਰੋਹ ਦਾ ਖ਼ੁਲਾਸਾ ਹੋਇਆ ਹੈ। ਤਹਿਸੀਲਦਾਰ ਨਵਦੀਪ ਸਿੰਘ ਸ਼ੇਰਗਿੱਲ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਇਸ ਦੀ ਜਾਂਚ ਕੀਤੀ ਅਤੇ ਵੱਡਾ ਨੈਕਸਸ ਤੋੜਿਆ ਹੈ। ਇਨ੍ਹਾਂ ਜਾਅਲੀ ਰਜਿਸਟ੍ਰੀਆਂ ਨੂੰ ਬੈਂਕ ਵਿਚ ਰੱਖ ਕੇ ਲੱਖਾਂ ਰੁਪਏ ਦਾ ਲੋਨ ਲੈ ਲੈਂਦੇ ਸਨ। 

ਇਹ ਖ਼ਬਰ ਵੀ ਪੜ੍ਹੋ - ਘਰ ਦੇ ਕਰ ਰਹੇ ਸੀ ਵਿਆਹ ਦੀ ਤਿਆਰੀ! ਮੁੰਡੇ ਨੇ ਨਸ਼ੇ ਦੀ ਹਾਲਤ 'ਚ ਕਰ 'ਤਾ ਕਾਰਾ

ਇਸ ਸਬੰਧੀ ਥਾਣਾ ਸਦਰ ਦੀ ਪੁਲਸ ਨੇ ਮੁੱਖ ਮੁਲਜ਼ਮ ਗੁਰਜੀਤ ਰਾਏ ਦੇ ਨਾਲ-ਨਾਲ ਸਪਨਾ ਢੀਂਗਰਾ, ਗੁਰਸੇਵਕ ਸਿੰਘ, ਸੰਤੋਸ਼ ਕੌਰ, ਮਨਪ੍ਰੀਤ ਸਿੰਘ ਉਰਫ਼ ਸੋਨੂੰ, ਮਹਿੰਦਰ ਸਿੰਘ ਭੰਗੂ, ਵਰਿੰਦਰ ਸਿੰਘ ਸੁਪਰੀਆ, ਪੰਜਾਬ ਐਂਡ ਸਿੰਧ ਬੈਂਕ ਸਿਵਲ ਲਾਈਨ ਦੇ ਮੈਨੇਜਰ ਪ੍ਰਭਜੀਤ ਸਿੰਘ ਚਾਵਲਾ, ਅਜੇ ਕੁਮਾਰ ਢੀਂਗਰਾ, ਮਨਸਾ ਰਾਮ ਤੇ ਅਣਪਛਾਤੇ 'ਤੇ ਧੋਖਾਧੜੀ, ਜਾਅਲੀ ਸਰਕਾਰੀ ਦਸਤਾਵੇਜ਼ ਬਣਾਉਣ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News