ਗੋਲਡੀ ਬਰਾੜ ਨਾਲ ਜੁੜੇ ਲੋਕਾਂ 'ਤੇ NIA ਦੀ ਦਬਿਸ਼! 9 ਥਾਵਾਂ 'ਤੇ ਕੀਤੀ ਛਾਪੇਮਾਰੀ

06/07/2024 11:13:35 AM

ਚੰਡੀਗੜ੍ਹ/ਪਟਿਆਲਾ/ਫਤਹਿਗੜ੍ਹ ਸਾਹਿਬ (ਭਾਸ਼ਾ, ਬਲਜਿੰਦਰ, ਨਿਰਦੋਸ਼, ਸੁਰੇਸ਼)– ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਕੈਨੇਡਾ ਤੋਂ ਕੰਮ ਕਰ ਰਹੇ ਅੱਤਵਾਦੀ ਗੋਲਡੀ ਬਰਾੜ ਦੇ ਸਹਿਯੋਗੀਆਂ ਦੇ ਪੰਜਾਬ ’ਚ ਸਥਿਤ ਵੱਖ-ਵੱਖ ਟਿਕਾਣਿਆਂ ਦੀ ਤਲਾਸ਼ੀ ਲਈ। ‘ਰੰਗਦਾਰੀ ਤੇ ਗੋਲੀਬਾਰੀ ਮਾਮਲੇ’ ਨਾਲ ਜੁੜੀ ਜਾਂਚ ਤਹਿਤ ਇਹ ਕਾਰਵਾਈ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਨਵੀਂ ਨੌਕਰੀ ਦੀ ਪੇਸ਼ਕਸ਼!

ਜਾਣਕਾਰੀ ਮੁਤਾਬਕ ਅੱਤਵਾਦ-ਰੋਕੂ ਏਜੰਸੀ ਨੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਅਤੇ ਉਸ ਦੇ ਗਿਰੋਹ ਨਾਲ ਜੁੜੀ ਜਾਣਕਾਰੀ ਦੇਣ ਸਬੰਧੀ ਲੋਕਾਂ ਨੂੰ ਅਪੀਲ ਕੀਤੀ ਹੈ। ਚੰਡੀਗੜ੍ਹ ’ਚ ਦਰਜ ਰੰਗਦਾਰੀ ਤੇ ਗੋਲੀਬਾਰੀ ਦੇ ਮਾਮਲੇ ’ਚ ਬਰਾੜ ਤੇ ਉਸ ਦੇ ਸਹਿਯੋਗੀਆਂ ਦੇ 9 ਟਿਕਾਣਿਆਂ ਦੀ ਤਲਾਸ਼ੀ ਲਈ ਗਈ। NIA ਦੀ ਇਹ ਕਾਰਵਾਈ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੁੱਗਾਮਾੜੀ ਦੀ ਹੱਤਿਆ ਦੇ ਸਿਲਸਿਲੇ ’ਚ ਬਰਾੜ ਤੇ 11 ਹੋਰਨਾਂ ਖਿਲਾਫ ਦੋਸ਼-ਪੱਤਰ ਦਾਖਲ ਕੀਤੇ ਜਾਣ ਤੋਂ ਇਕ ਦਿਨ ਬਾਅਦ ਸਾਹਮਣੇ ਆਈ ਹੈ। ਗੁੱਗਾਮਾੜੀ ਦੀ ਪਿਛਲੇ ਸਾਲ ਹੱਤਿਆ ਕਰ ਦਿੱਤੀ ਗਈ ਸੀ। NIA ਨੇ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਹਨ ਜਿੱਥੇ ਲੋਕ ਅੱਤਵਾਦੀ ਅਤੇ ਉਸ ਦੇ ਸਹਿਯੋਗੀਆਂ ਬਾਰੇ ਜਾਣਕਾਰੀ ਜਾਂ ਗਿਰੋਹ ਤੋਂ ਆਏ ਕਿਸੇ ਵੀ ਧਮਕੀ ਭਰੇ ਫੋਨ ਦਾ ਵੇਰਵਾ ਸਾਂਝਾ ਕਰ ਸਕਦੇ ਹਨ।

ਜਾਣਕਾਰੀ ਲੈਂਡਲਾਈਨ ਨੰਬਰ 0172-2682901 ਜਾਂ ਮੋਬਾਈਲ ਨੰ. 7743002947 (ਟੈਲੀਗ੍ਰਾਮ/ਵ੍ਹਟਸਐਪ) ’ਤੇ ਸਾਂਝੀ ਕੀਤੀ ਜਾ ਸਕਦੀ ਹੈ। ਵੀਰਵਾਰ ਨੂੰ ਕੀਤੀ ਗਈ ਇਹ ਕਾਰਵਾਈ ਚੰਡੀਗੜ੍ਹ ’ਚ ਇਕ ਪੀੜਤ ਦੇ ਘਰ ’ਚ ਜਬਰੀ ਵਸੂਲੀ ਦੀ ਮੰਗ ਅਤੇ ਗੋਲੀਬਾਰੀ ਨਾਲ ਸਬੰਧਤ ਮਾਮਲੇ ’ਚ NIA ਦੀ ਜਾਂਚ ਦਾ ਹਿੱਸਾ ਸੀ। ਇਹ ਮਾਮਲਾ ਸ਼ੁਰੂ ’ਚ ਸਥਾਨਕ ਪੁਲਸ ਵੱਲੋਂ ਇਸ ਸਾਲ 20 ਜਨਵਰੀ ਨੂੰ ਦਰਜ ਕੀਤਾ ਗਿਆ ਸੀ ਅਤੇ NIA ਨੇ 18 ਮਾਰਚ ਨੂੰ ਜਾਂਚ ਆਪਣੇ ਹੱਥਾਂ ਵਿਚ ਲੈ ਲਈ ਸੀ। ਏਜੰਸੀ ਨੇ ਦੱਸਿਆ,‘‘ਅੱਜ ਮੋਹਾਲੀ, ਪਟਿਆਲਾ, ਹੁਸ਼ਿਆਰਪੁਰ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਵਿਚ ਸਥਿਤ ਟਿਕਾਣਿਆਂ ’ਤੇ ਤਲਾਸ਼ੀ ਲਈ ਗਈ, ਜਿਸ ਦੌਰਾਨ ਡਿਜੀਟਲ ਉਪਕਰਣਾਂ ਸਮੇਤ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ।’’

ਇਹ ਖ਼ਬਰ ਵੀ ਪੜ੍ਹੋ - ਬੀਤੀ ਰਾਤ ਆਈ ਤੇਜ਼ ਹਨੇਰੀ ਜਲੰਧਰ ਦੇ ਨੌਜਵਾਨ ਲਈ ਬਣੀ ਕਾਲ! ਹੋਈ ਦਰਦਨਾਕ ਮੌਤ

ਜ਼ਿਲਾ ਫਤਹਿਗੜ੍ਹ ਸਾਹਿਬ ਦੇ ਐੱਸ. ਪੀ. (ਆਈ.) ਰਾਕੇਸ਼ ਯਾਦਵ ਨੇ ਦੱਸਿਆ ਕਿ NIA ਦੀ ਟੀਮ ਨੇ ਜ਼ਿਲ੍ਹੇ ਦੇ ਪਿੰਡ ਵਜੀਰਨਗਰ ’ਚ ਇਕ ਮਹੰਤ ਤੋਂ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਸਰਹਿੰਦ ’ਚ 3 ਨੌਜਵਾਨਾਂ ਦੇ ਮੋਬਾਈਲ ਤੇ ਸੋਸ਼ਲ ਮੀਡੀਆ ਅਕਾਊਂਟ ਚੈੱਕ ਕੀਤੇ ਅਤੇ ਉਨ੍ਹਾਂ ਪਾਸੋਂ ਪੁੱਛਗਿੱਛ ਕੀਤੀ। ਏਜੰਸੀ ਨੇ ਸੇਵਾਮੁਕਤ ਫੌਜੀ ਦੇ ਲੜਕੇ ਅਤੇ ਇਕ ਹੋਰ ਸੇਵਾਮੁਕਤ ਪੁਲਸ ਅਧਿਕਾਰੀ ਦੇ ਲੜਕੇ ਤੋਂ ਵੀ ਪੁੱਛਗਿੱਛ ਕੀਤੀ। NIA ਨੇ ਦੱਸਿਆ ਕਿ ਜਾਂਚ ਵਿਚ ਖੁਲਾਸਾ ਹੋਇਆ ਕਿ ਬਰਾੜ ਅਤੇ ਪੰਜਾਬ ਦੇ ਰਾਜਪੁਰ ਦੇ ਵਾਸੀ ਗੋਲਡੀ ਨੇ ਪੈਸੇ ਇਕੱਠੇ ਕਰਨ ਲਈ ਪੰਜਾਬ, ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕਿਆਂ ਦੇ ਕਾਰੋਬਾਰੀਆਂ ਤੋਂ ਰੰਗਦਾਰੀ ਵਸੂਲਣ ਦੀ ਸਾਜ਼ਿਸ਼ ਰਚੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News