NIA ਦੀ ਵੱਡੀ ਕਾਰਵਾਈ, ਕਰਣੀ ਸੈਨਾ ਮੁਖੀ ਦੇ ਕਤਲ ਸਬੰਧੀ ਗੋਲਡੀ ਬਰਾੜ ਸਣੇ 12 ਖ਼ਿਲਾਫ਼ ਚਾਰਜਸ਼ੀਟ ਦਾਇਰ
Wednesday, Jun 05, 2024 - 09:48 PM (IST)
 
            
            ਨਵੀਂ ਦਿੱਲੀ - ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਬੀਤੇ ਸਾਲ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਦੀ ਹੱਤਿਆ ’ਚ ਕਥਿਤ ਸ਼ਮੂਲੀਅਤ ਲਈ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ 11 ਹੋਰਾਂ ਖਿਲਾਫ ਬੁੱਧਵਾਰ ਨੂੰ ਚਾਰਜਸ਼ੀਟ ਦਾਇਰ ਕੀਤੀ।
ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ’ਚ ਦਿੱਤੀ ਗਈ। ਬਰਾੜ ਨੂੰ ਸਰਕਾਰ ਨੇ ਅੱਤਵਾਦ ਵਿਰੋਧੀ ਕਾਨੂੰਨ ਅਧੀਨ ਅੱਤਵਾਦੀ ਐਲਾਨਿਆ ਹੈ। ਉਹ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਉੱਚ ਦਰਜੇ ਦੇ ਹਥਿਆਰਾਂ, ਗੋਲਾ ਬਾਰੂਦ ਅਤੇ ਧਮਾਕਾਖੇਜ਼ ਸਮੱਗਰੀ ਦੀ ਸਮੱਗਲਿੰਗ ਕਰਨ, ਉਨ੍ਹਾਂ ਦੀ ਸਪਲਾਈ ਕਰਨ ਅਤੇ ਹੱਤਿਆਵਾਂ ਲਈ ਸ਼ਾਰਪ ਸ਼ੂਟਰ ਮੁਹੱਈਆ ਕਰਨ ’ਚ ਸ਼ਾਮਲ ਰਿਹਾ ਹੈ।’
ਇਹ ਵੀ ਪੜ੍ਹੋ- ਸ਼ੂਗਰ ਮਿੱਲ ਪਨਿਆੜ ਵਿਖੇ ਅਚਾਨਕ ਲੱਗੀ ਭਿਆਨਕ ਅੱਗ, ਮਚੀ ਹਫੜਾ ਦਫੜੀ
ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਰਵਤਾਰਾਮ ਸਵਾਮੀ ਉਰਫ਼ ਰੋਹਿਤ ਗੋਦਾਰਾ ਹੀ ਮਾਸਟਰਮਾਈਂਡ ਸੀ, ਜਿਸ ਨੇ ਮੁਲਜ਼ਮ ਵਰਿੰਦਰ ਚਰਨ, ਸਤਵਿੰਦਰ ਸਿੰਘ ਉਰਫ਼ ਗੋਲਡੀ ਬਰਾੜ ਅਤੇ ਹੋਰਾਂ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ ਸੀ। ਕਤਲ ਤੋਂ ਬਾਅਦ ਮੁਲਜ਼ਮ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਨੇ ਕਤਲ ਦੀ ਜ਼ਿੰਮੇਵਾਰੀ ਕਬੂਲ ਕੀਤੀ ਅਤੇ ਇਸ ਦੀ ਵਰਤੋਂ ਹੋਰ ਵਿਅਕਤੀਆਂ ਤੋਂ ਧਮਕੀਆਂ ਦੇਣ ਅਤੇ ਪੈਸੇ ਵਸੂਲਣ ਲਈ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            