ਪੰਜਾਬ ਦੇ ਡਰੱਗ ਅਤੇ ਹਵਾਲਾ ਰੈਕਟ ਮਾਮਲੇ ''ਚ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ

10/07/2015 3:15:13 PM

ਚੰਡੀਗੜ੍ਹ (ਵਿਸ਼ਾਲ/ ਵਿਵੇਕ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਗਦੀਸ਼ ਭੋਲਾ ਦੇ ਪਿਤਾ ਬਲਛਿੰਦਰ ਸਿੰਘ ਅਤੇ ਇਕ ਹੋਰ ਦੋਸ਼ੀ ਜਗਜੀਤ ਸਿੰਘ ਚਾਹਲ ਵਲੋਂ ਦਾਇਰ ਕੀਤੀ ਉਸ ਪਟੀਸ਼ਨ ਨੂੰ ਬੁੱਧਵਾਰ ਨੂੰ ਰੱਦ ਕਰ ਦਿੱਤਾ, ਜਿਸ ''ਚ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਗੱਲ ਕਹੀ ਗਈ ਸੀ। 
ਅਸਲ ''ਚ ਅਦਾਲਤ ''ਚ ਦਾਇਰ ਕੀਤੀ ਗਈ ਪਟੀਸ਼ਨ ''ਚ ਕਿਹਾ ਗਿਆ ਸੀ ਕਿ ਡਰੱਗ ਤਸਕਰੀ ਮਾਮਲੇ ''ਚ ਕਈ ਸਿਆਸੀ ਨੇਤਾਵਾਂ, ਬਿਜ਼ਨੈੱਸਮੈਨਾਂ ਅਤੇ ਵੱਡੀਆਂ ਹਸਤੀਆਂ ਦੇ ਨਾਂ ਸਾਹਮਣੇ ਆ ਰਹੇ ਹਨ, ਇਸ ਲਈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਨੂੰ ਸੀ. ਬੀ. ਆਈ. ਨੂੰ ਸੌਂਪ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਪੁਲਸ ਇਸ ਦੀ ਨਿਰਪੱਖ ਜਾਂਚ ਨਹੀਂ ਕਰ ਸਕੇਗੀ। 
ਹਾਈਕੋਰਟ ਨੇ ਇਸ ਮਾਮਲੇ ''ਚ 3 ਆਈ. ਪੀ. ਐੱਸ. ਅਫਸਰਾਂ ਦੀ ਟੀਮ ਬਣਾ ਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਨਾਲ ਹੀ ਪਰਮਜੀਤ ਸਿੰਘ ਚਾਹਲ ਅਤੇ ਬਿੱਟੂ ਔਲਖ ਨੂੰ ਝਟਕਾ ਦਿੰਦੇ ਹੋਏ ਉਨ੍ਹਾਂ ਦੀ ਜ਼ਮਾਨਤ ਨੂੰ ਰੱਦ ਕਰ ਦਿੱਤਾ ਹੈ। ਜਗਜੀਤ ਚਾਹਲ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਜ਼ਮਾਨਤ ਬਰਕਰਾਰ ਰੱਖੀ ਗਈ ਹੈ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

News Editor

Related News