Train 'ਚ ਸਫ਼ਰ ਕਰਨ ਵਾਲੇ ਪੰਜਾਬ ਦੇ ਯਾਤਰੀਆਂ ਲਈ ਅਹਿਮ ਖ਼ਬਰ, ਇਹ ਰੇਲਾਂ ਅੱਜ ਰਹਿਣਗੀਆਂ ਰੱਦ

Thursday, Apr 25, 2024 - 01:52 PM (IST)

Train 'ਚ ਸਫ਼ਰ ਕਰਨ ਵਾਲੇ ਪੰਜਾਬ ਦੇ ਯਾਤਰੀਆਂ ਲਈ ਅਹਿਮ ਖ਼ਬਰ, ਇਹ ਰੇਲਾਂ ਅੱਜ ਰਹਿਣਗੀਆਂ ਰੱਦ

ਚੰਡੀਗੜ੍ਹ (ਲਲਨ): ਮੰਗਾਂ ਨੂੰ ਲੈ ਕੇ ਕਿਸਾਨਾਂ ਵਲੋਂ ਕੀਤੇ ਟਰੈਕ ਜਾਮ ਕਾਰਨ ਵੀਰਵਾਰ ਨੂੰ ਵੀ ਅੰਬਾਲਾ ਮੰਡਲ ਤੋਂ ਚੱਲਣ ਵਾਲੀਆਂ ਕਰੀਬ 35 ਰੇਲਾਂ ਰੱਦ ਰਹਿਣਗੀਆਂ। ਇਸ ਵਿਚ ਚੰਡੀਗੜ੍ਹ ਤੋਂ ਚੱਲਣ ਵਾਲੀਆਂ 9 ਰੇਲਾਂ ਵੀ ਸ਼ਾਮਲ ਹਨ। ਨਾਲ ਹੀ 17 ਤੋਂ ਵੱਧ ਰੇਲਾਂ ਨੂੰ ਡਾਇਵਰਟ ਕਰ ਕੇ ਵਾਇਆ ਚੰਡੀਗੜ੍ਹ ਚਲਾਇਆ ਜਾ ਰਿਹਾ ਹੈ। ਇਹ ਰੇਲ ਗੱਡੀ ਸਾਹਨੇਵਾਲ, ਨਿਊ ਮੋਰਿੰਡਾ ਦੇ ਰਸਤੇ ਚੰਡੀਗੜ੍ਹ ਆਵੇਗੀ। ਇਸ ਤੋਂ ਬਾਅਦ ਅੰਬਾਲਾ ਦੇ ਰਸਤੇ ਕੁਰੂਕਸ਼ੇਤਰ, ਕਰਨਾਲ ਅਤੇ ਪਾਣੀਪਤ ਤੋਂ ਹੁੰਦੀ ਹੋਈ ਦਿੱਲੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ...ਆਖ਼ਿਰ ਕਦੋਂ ਲੀਹ 'ਤੇ ਪਰਤੇਗੀ ਜ਼ਿੰਦਗੀ? ਧਰਨੇ ਕਾਰਨ ਕਿਸਾਨਾਂ ਦੇ ਨਾਲ-ਨਾਲ ਯਾਤਰੀ ਵੀ ਹੋ ਰਹੇ ਪਰੇਸ਼ਾਨ

ਇਹ ਰੇਲਾਂ ਰਹਿਣਗੀਆਂ ਰੱਦ

-04569-70 ਕਾਲਕਾ-ਅੰਬਾਲਾ ਪੈਸੇਂਜਰ

-14629-30 ਚੰਡੀਗੜ੍ਹ-ਫਿਰੋਜ਼ਪੁਰ ਸੁਪਰਫ਼ਾਸਟ

-06997-98 ਅੰਬਾਲਾ-ਦੌਲਤਪੁਰ

-12241 ਚੰਡੀਗੜ੍ਹ-ਅੰਮ੍ਰਿਤਸਰ ਸੁਪਰਫ਼ਾਸਟ

-12411-12 ਚੰਡੀਗੜ੍ਹ-ਅੰਮ੍ਰਿਤਸਰ ਐਕਸਪ੍ਰੈਸ

ਇਹ ਵਾਇਆ ਚੰਡੀਗੜ੍ਹ ਹੋ ਕੇ ਜਾਣਗੀਆਂ ਅੰਬਾਲਾ

ਅੰਮ੍ਰਿਤਸਰ ਅਤੇ ਲੁਧਿਆਣਾ ਜਾਣ ਵਾਲੀਆਂ ਕੁਝ ਰੇਲਾਂ ਨੂੰ ਸਾਹਨੇਵਾਲ, ਨਿਊ ਮੋਰਿੰਡਾ ਰਸਤੇ ਵਾਇਆ ਚੰਡੀਗੜ੍ਹ ਚਲਾਇਆ ਜਾ ਰਿਹਾ ਹੈ। ਇਸ ਤਹਿਤ ਵੀਰਵਾਰ ਨੂੰ ਇਹ ਰੇਲਾਂ ਚੰਡੀਗੜ੍ਹ ਤੋਂ ਹੋ ਕੇ ਜਾਣਗੀਆਂ।

-18237-38 ਅੰਮ੍ਰਿਤਸਰ-ਵਾਰਾਨਸੀ

-22439-40 ਨਵੀਂ ਦਿੱਲੀ-ਮਾਤਾ ਵੈਸ਼ਨੋ ਦੇਵੀ ਕਟੜਾ

-22487-88 ਅੰਮ੍ਰਿਤਸਰ-ਦਿੱਲੀ

-22477-78 ਨਵੀਂ ਦਿੱਲੀ-ਮਾਤਾ ਵੈਸ਼ਨੋ ਦੇਵੀ ਕਟੜਾ

-14674 ਅੰਮ੍ਰਿਤਸਰ-ਜੈਨਗਰ

-12013-14 ਅੰਮ੍ਰਿਤਸਰ-ਦਿੱਲੀ ਸ਼ਤਾਬਦੀ

-12031-32 ਅੰਮ੍ਰਿਤਸਰ-ਦਿੱਲੀ ਸ਼ਤਾਬਦੀ

-12237-38 ਵਾਰਾਣਸੀ-ਜੰਮੂ ਤਵੀ

-12718 ਅੰਮ੍ਰਿਤਸਰ-ਨਦੇੜ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਨਸ਼ੇੜੀਆਂ ਦੀ 'ਯਾਰੀ'! ਓਵਰਡੋਜ਼ ਨਾਲ ਹੋਈ ਸਾਥੀ ਦੀ ਮੌਤ ਤਾਂ ਰੇਹੜੀ 'ਤੇ ਲੱਦ ਕੇ ਨਾਲੇ 'ਚ ਸੁੱਟ 'ਤੀ ਲਾਸ਼

ਚੰਡੀਗੜ੍ਹ ਤੋਂ ਯਾਤਰੀਆਂ ਦੀ ਗਿਣਤੀ 'ਚ 15 ਫ਼ੀਸਦੀ ਦਾ ਵਾਧਾ

ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਭਾਵੇਂ ਕੁਝ ਰੇਲਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਯਾਤਰੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੰਬਾਲਾ ਮੰਡਲ ਦੇ ਅਧਿਕਾਰੀ ਨੇ ਦੱਸਿਆ ਕਿ ਅੰਬਾਲਾ ਰੇਲਵੇ ਸਟੇਸ਼ਨ ਤੋਂ ਗੋਰਖਪੁਰ, ਬਿਹਾਰ ਜਾਣ ਵਾਲੀਆਂ ਗੱਡੀਆਂ ਦੇ ਯਾਤਰੀ ਹੁਣ ਚੰਡੀਗੜ੍ਹ ਤੋਂ ਹੀ ਸਫ਼ਰ ਕਰ ਰਹੇ ਹਨ। ਅਜਿਹੇ ''ਚ ਯਾਤਰੀਆਂ ਅਤੇ ਪਲੇਟਫਾਰਮ ਟਿਕਟਾਂ ਦੀ ਗਿਣਤੀ 'ਚ ਕਰੀਬ 15 ਫ਼ੀਸਦੀ ਦਾ ਵਾਧਾ ਹੋਇਆ ਹੈ। ਇੰਨਾ ਹੀ ਨਹੀਂ ਇਨ੍ਹੀਂ ਦਿਨੀਂ ਪਲੇਟਫਾਰਮ 'ਤੇ ਭੀੜ ਨੂੰ ਕਾਬੂ ਕਰਨ ਲਈ ਆਰ.ਪੀ.ਐੱਫ. ਅਤੇ ਜੀ.ਆਰ.ਪੀ. ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News