ਹਫ਼ਤੇ ’ਚ 5 ਦਿਨ ਖੁੱਲ੍ਹੇਗੀ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਦੀ ਸੜਕ, ਹਾਈਕੋਰਟ ਨੇ ਜਾਰੀ ਕੀਤੇ ਹੁਕਮ

Tuesday, Apr 23, 2024 - 11:47 AM (IST)

ਹਫ਼ਤੇ ’ਚ 5 ਦਿਨ ਖੁੱਲ੍ਹੇਗੀ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਦੀ ਸੜਕ, ਹਾਈਕੋਰਟ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ (ਗੰਭੀਰ) : ਸੁਰੱਖਿਆ ਕਾਰਨਾਂ ਕਰ ਕੇ ਸਾਲਾਂ ਤੋਂ ਬੰਦ ਪੰਜਾਬ ਦੀ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਵਾਲੀ ਸੜਕ ਆਖ਼ਰਕਾਰ ਆਮ ਲੋਕਾਂ ਲਈ ਖੁੱਲ੍ਹਣ ਜਾ ਰਹੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਦੇ ਡੀ. ਜੀ. ਪੀ. ਤੇ ਐੱਸ. ਐੱਸ. ਪੀ. ਨੂੰ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਹੈ ਕਿ 1 ਮਈ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸੜਕ ਆਮ ਲੋਕਾਂ ਲਈ ਖੋਲ੍ਹਣ। ਹਾਲਾਂਕਿ ਸ਼ਨੀਵਾਰ ਤੇ ਐਤਵਾਰ ਨੂੰ ਸੜਕ ਬੰਦ ਰਹੇਗੀ। ਫਿਲਹਾਲ ਇਹ ਟ੍ਰਾਇਲ ਦੇ ਤੌਰ ’ਤੇ ਕੀਤਾ ਜਾਵੇਗਾ।

ਨਾਲ ਹੀ ਹਾਈਕੋਰਟ ਨੇ ਪੁਲਸ ਪ੍ਰਸ਼ਾਸਨ ਤੋਂ ਯੋਜਨਾ ’ਤੇ ਪ੍ਰਸਤਾਵ ਮੰਗਿਆ ਹੈ। ਹਾਈਕੋਰਟ ਨੇ ਮਾਮਲੇ ਦਾ ਖ਼ੁਦ ਨੋਟਿਸ ਲੈਂਦਿਆਂ ਚੰਡੀਗੜ੍ਹ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਸੁਣਵਾਈ ਸ਼ੁਰੂ ਕਰ ਦਿੱਤੀ ਸੀ। ਹਾਈਕੋਰਟ ਨੇ ਪੁੱਛਿਆ ਸੀ ਕਿ ਜਦੋਂ ਹਰਿਆਣਾ ਦੀ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਸੜਕ ਤੋਂ ਆਮ ਲੋਕ ਲੰਘਦੇ ਹਨ ਤਾਂ ਪੰਜਾਬ ਦੀ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਵਾਲੀ ਸੜਕ ਨੂੰ ਕਿਉਂ ਬੰਦ ਕੀਤਾ ਗਿਆ ਹੈ। ਪੁਲਸ ਵਲੋਂ ਸੁਰੱਖਿਆ ਕਾਰਨਾਂ ਦੀ ਦਲੀਲ ਦਿੱਤੀ ਗਈ ਸੀ। ਇਸ ਮਾਮਲੇ ’ਤੇ ਲੰਬੀ ਸੁਣਵਾਈ ਤੋਂ ਬਾਅਦ ਆਖ਼ਰਕਾਰ ਅਦਾਲਤ ਨੇ 5 ਦਿਨਾਂ ਲਈ ਸੜਕ ਨੂੰ ਆਮ ਲੋਕਾਂ ਲਈ ਖੋਲ੍ਹਣ ਦੇ ਹੁਕਮ ਦਿੱਤੇ ਹਨ।


author

Babita

Content Editor

Related News