ਐੱਸ. ਆਈ. ਟੀ. ’ਤੇ ਆਏ ਹਾਈਕੋਰਟ ਦੇ ਫ਼ੈਸਲੇ ’ਤੇ ਸਿੱਧੂ ਨੇ ਤੋੜੀ ਚੁੱਪ, ਬਾਦਲਾਂ ਵਿਰੁੱਧ ਆਖੀ ਵੱਡੀ ਗੱਲ

Sunday, Apr 25, 2021 - 06:25 PM (IST)

ਐੱਸ. ਆਈ. ਟੀ. ’ਤੇ ਆਏ ਹਾਈਕੋਰਟ ਦੇ ਫ਼ੈਸਲੇ ’ਤੇ ਸਿੱਧੂ ਨੇ ਤੋੜੀ ਚੁੱਪ, ਬਾਦਲਾਂ ਵਿਰੁੱਧ ਆਖੀ ਵੱਡੀ ਗੱਲ

ਚੰਡੀਗੜ੍ਹ : ਬੇਅਦਬੀ ਗੋਲ਼ੀ ਕਾਂਡ ਦੀ ਐੱਸ. ਆਈ. ਟੀ. ’ਤੇ ਹਾਈਕੋਰਟ ਦੇ ਫੈ਼ਸਲੇ ਪਿੱਛੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਮੁੜ ਬਾਦਲਾਂ ਨੂੰ ਲੰਮੇ ਹੱਥੀਂ ਲਿਆ ਹੈ। ਸੋਸ਼ਲ ਮੀਡੀਆ ’ਤੇ ਬੋਲਦੇ ਹੋਏ ਸਿੱਧੂ ਨੇ ਮੁੜ ਆਖਿਆ ਹੈ ਕਿ ਅਦਾਲਤੀ ਨਿਰਣੇ ਦਾ ਅਰਥ ਇਹ ਨਹੀਂ ਹੈ ਕਿ ਬਾਦਲਾਂ ਵਿਰੁੱਧ ਕੋਈ ਸਬੂਤ ਨਹੀਂ ਹੈ। ਇਸ ਦਾ ਮਤਲਬ ਕੇਵਲ ਇੰਨਾ ਹੈ ਕਿ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ, ਕਿਉਂ ? ਇੰਨਾ ਹੀ ਨਹੀਂ ਅੱਗੇ ਬੋਲਦੇ ਹੋਏ ਸਿੱਧੂ ਨੇ ਆਖਿਆ ਹੈ ਕਿ ਇਹ ਰਾਹਤ ਬਾਦਲਾਂ ਲਈ ਸਿਰਫ਼ ਉਦੋਂ ਤੱਕ ਹੀ ਹੈ ਜਦੋਂ ਤੱਕ ਇਕ ਨਿਰਪੱਖ ਜਾਂਚ ਇਨ੍ਹਾਂ ਨੂੰ ਬਣਦੀ ਸਜ਼ਾ ਤੱਕ ਨਹੀਂ ਲੈ ਜਾਂਦੀ। ਅਜੇ ਖ਼ਲਾਸੀ ਨਹੀਂ ਹੋਈ, ਸਿਰਫ਼ ਕੁੱਝ ਸਮਾਂ ਹੋਰ ਮਿਲਿਆ ਹੈ ਬਸ। ਆਓ ਇਨਸਾਫ਼ ਖ਼ਾਤਰ ਲੜੀਏ।

ਇਹ ਵੀ ਪੜ੍ਹੋ : ਕੈਪਟਨ ਖ਼ਿਲਾਫ਼ ਬੋਲਣ ਵਾਲੇ ਨਵਜੋਤ ਸਿੱਧੂ ’ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ, ਵੇਰਕਾ ਨੇ ਵੀ ਖੋਲ੍ਹਿਆ ਮੋਰਚਾ

ਕੀ ਹੈ ਪੂਰਾ ਮਾਮਲਾ
ਹਾਈਕੋਰਟ ਦੇ ਜਸਟਿਸ ਰਾਜਬੀਰ ਸ਼ੇਖਾਵਤ ਦੇ 90 ਸਫਿਆਂ ਦੇ ਹੁਕਮਾਂ ਵਿਚ ਐੱਸ.ਆਈ.ਟੀ. ਦੇ ਪ੍ਰਮੁੱਖ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਮ ਕੇ ਖਿਚਾਈ ਕੀਤੀ ਸੀ। ਹੁਕਮਾਂ ਵਿਚ ਇੱਥੋਂ ਤੱਕ ਕਿਹਾ ਗਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਲਪਨਾਵਾਂ ਵਿਚ ਬਹਿ ਕੇ ਅਕਸ਼ੇ ਕੁਮਾਰ ਬਣ ਕੇ ਫਿਲਮ ਸਿੰਘ ਇਜ਼ ਬਲਿੰਗ ਵਾਲੀ ਕਥਨੀ ਨੂੰ ਪੰਜਾਬ ਵਿਚ ਜੀਵੰਤ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਰਾਜਨੀਤਕ ਏਜੰਡੇ ਤਹਿਤ ਐੱਸ.ਆਈ.ਟੀ. ਦੀ ਆੜ ਵਿਚ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ। ਹੁਕਮਾਂ ਵਿਚ ਸਾਫ ਕਿਹਾ ਗਿਆ ਕਿ ਉਕਤ ਐੱਸ.ਆਈ.ਟੀ. ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਅਕਸ ਨੂੰ ਧੁੰਦਲਾ ਕਰ ਕੇ ਵਿਧਾਨ ਸਭਾ ਚੋਣਾਂ ਵਿਚ ਇਕ ਰਾਜਨੀਤਕ ਪਾਰਟੀ ਨੂੰ ਲਾਭ ਪਹੁੰਚਾਉਣ ਦਾ ਕੰਮ ਕੀਤਾ ਅਤੇ ਚੋਣਾਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਚਾਰਜਸ਼ੀਟ ਤੋਂ ਬਹਾਰ ਕਰ ਦਿੱਤਾ ਗਿਆ ਜੋਕਿ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਕੋਰਟ ਨੇ ਪਟੀਸ਼ਨਰ ਅਤੇ ਕੋਟਕਪੂਰਾ ਗੋਲੀਕਾਂਡ ਦੇ ਸ਼ਿਕਾਇਤਕਰਤਾ ਇੰਸਪੈਕਟਰ ਗੁਰਦੀਪ ਸਿੰਘ ਨੂੰ ਬਾਅਦ ਵਿਚ ਸਾਲ 2018 ਵਿਚ ਦਰਜ ਐੱਫ.ਆਈ.ਆਰ. ਵਿਚ ਮੁਲਜ਼ਮ ਬਣਾ ਕੇ ਦਿਖਾਏ ਜਾਣ ਨੂੰ ਵੀ ਹੈਰਾਨੀ ਭਰਿਆ ਦੱਸਿਆ ਅਤੇ ਸਵਾਲ ਕੀਤਾ ਕਿ ਜੇਕਰ ਪਟੀਸ਼ਨਰ ਗੋਲੀਬਾਰੀ ਦਾ ਜ਼ਿੰਮੇਵਾਰ ਸੀ ਤਾਂ ਉਸ ਨੂੰ ਗੋਲੀ ਚਲਾਉਣ ਦੇ ਹੁਕਮ ਦੇਣ ਵਾਲੇ ਐੱਸ.ਡੀ.ਐੱਮ. ਨੂੰ ਮੁਲਜ਼ਮ ਕਿਉਂ ਨਹੀਂ ਬਣਾਇਆ ਗਿਆ।

ਇਹ ਵੀ ਪੜ੍ਹੋ : ਚਾਰਜਸ਼ੀਟ ’ਚ ਪ੍ਰਕਾਸ਼ ਤੇ ਸੁਖਬੀਰ ਦਾ ਨਾਮ ਆਉਣ ਦੇ ਦੋ ਸਾਲ ਬਾਅਦ ਵੀ ਕਿਉਂ ਨਹੀਂ ਹੋਇਆ ਚਲਾਨ ਪੇਸ਼ : ਸਿੱਧੂ

ਸਾਲ 2015 ਵਿਚ ਜਦੋਂ ਇਕ ਧਰਮ ਵਿਸ਼ੇਸ਼ ਦੇ ਲੋਕ ਕੋਟਕਪੂਰਾ ਦੀਆਂ ਸੜਕਾਂ ’ਤੇ ਪ੍ਰਦਰਸ਼ਨ ਕਰ ਕੇ ਵਾਹਨ ਸਾੜ ਰਹੇ ਸਨ, ਸੰਪਤੀ ਨੂੰ ਨੁਕਸਾਨ ਪਹੁੰਚਾ ਰਹੇ ਸਨ ਪੁਲਸ ਵਾਲਿਆਂ ਦੇ ਹਥਿਆਰ ਖੋਹ ਰਹੇ ਸਨ ਉਸ ਸਮੇਂ ਐੱਸ.ਡੀ.ਐੱਮ. ਅਤੇ ਕਈ ਵੱਡੇ ਪੁਲਸ ਅਧਿਕਾਰੀ ਮੌਕੇ ’ਤੇ ਸਨ ਖੇਤਰ ਦੇ ਐੱਸ.ਐੱਚ.ਓ. ਗੁਰਦੀਪ ਸਿੰਘ ਨੇ ਮੌਕੇ ’ਤੇ ਐੱਸ.ਡੀ.ਐੱਮ. ਵਲੋਂ ਤਿੰਨ ਵਾਰ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬਲ ਪ੍ਰਯੋਗ ਦੀ ਆਗਿਆ ਲਈ ਸੀ। ਪਹਿਲੀ ਆਗਿਆ ਪਾਣੀ ਦੀਆਂ ਬੌਛਾੜਾਂ ਕਰਨ ਅਤੇ ਹੰਝੂ ਗੈਸ ਦੀ ਸੀ, ਦੂਜੀ ਆਗਿਆ ਲਾਠੀ ਚਾਰਜ ਦੀ ਅਤੇ ਤੀਜੀ ਆਗਿਆ ਗੋਲੀ ਚਲਾਉਣ ਦੀ ਸੀ ਜੋਕਿ ਹਵਾ ਵਿਚ ਚਲਾਈ ਗਈ ਸੀ ਉਕਤ ਸਾਰੇ ਦਸਤਾਵੇਜ ਕੋਰਟ ਰਿਕਾਰਡ ਵਿਚ ਹੈ ਜਦੋਂਕਿ ਕੁੰਵਰ ਵਿਜੈ ਪ੍ਰਤਾਪ ਨੇ ਰਿਪੋਰਟ ਵਿਚ ਕਿਹਾ ਕਿ ਪੁਲਸ ਨੇ ਸ਼ਾਂਤੀ ਨਾਲ ਪਾਠ ਕਰ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ।

ਇਹ ਵੀ ਪੜ੍ਹੋ : ਬੇਅਦਬੀ ਗੋਲ਼ੀ ਕਾਂਡ ਮਾਮਲੇ ’ਚ ਹਾਈਕੋਰਟ ਦੀ ਜਜਮੈਂਟ ਰਿਪੋਰਟ ’ਤੇ ਢੀਂਡਸਾ ਦਾ ਵੱਡਾ ਬਿਆਨ

ਹੁਕਮਾਂ ਵਿਚ ਜਸਟਿਸ ਸ਼ੇਖਾਵਤ ਨੇ ਕਿਹਾ ਕਿ ਐੱਸ.ਆਈ.ਟੀ. ਦੀ ਰਿਪੋਰਟ ਵਿਚ ਸਾਰਾ ਦਿ੍ਰਸ਼ ਹੀ ਬਦਲ ਦਿੱਤਾ ਗਿਆ। ਜਿਨ੍ਹਾਂ ਪੁਲਸ ਵਾਲਿਆਂ ਨੇ ਸਾਲ 2015 ਵਿਚ ਦਰਜ ਐੱਫ.ਆਈ.ਆਰ. ਵਿਚ ਬਿਆਨ ਦਿੱਤੇ ਸਨ ਕਿ ਪ੍ਰਦਰਸ਼ਨ ਕਾਰਜਾਂ ਨੇ ਦੰਗਾ ਮਚਾਇਆ ਉਨ੍ਹਾਂ ਪੁਲਸ ਵਾਲਿਆਂ ਦੇ ਬਿਆਨ ਸਾਲ 2018 ਵਿਚ ਦਰਜ ਹੋਈ ਨਵੀਂ ਐੱਫ.ਆਈ.ਆਰ. ਵਿਚ ਬਦਲ ਗਏ ਜੋਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦਰਜ ਕਰਵਾਏ। ਹੁਕਮਾਂ ਵਿਚ ਐੱਸ.ਆਈ. ਬਲਜੀਤ ਸਿੰਘ ਈਸਾਈ ਜਗਜੀਤ ਸਿੰਘ ਹੈੱਡ ਕਾਂਸਟੇਬਲ ਜੰਗ ਸਿੰਘ ਅਤੇ ਗੁਰਵਿੰਦਰ ਸਿੰਘ ਦੇ ਨਾਮ ਵੀ ਦਰਜ ਹਨ। ਜੇਕਰ ਸ਼ਾਂਤੀ ਨਾਲ ਬੈਠੇ ਲੋਕਾਂ ’ਤੇ ਪੁਲਸ ਨੇ ਗੋਲੀਆਂ ਚਲਾਈਆਂ ਸਨ ਤਾਂ ਉਸ ਦੀ ਜਿੰਮੇਵਾਰੀ ਕੁਝ ਚੁਣੇ ਹੋਏ ਪੁਲਸ ਅਫਸਰਾਂ ਜਾਂ ਸਿਆਸਤਦਾਨਾਂ ਦੀ ਹੀ ਕਿਉਂ ਵਿਖਾਈ ਗਈ ਜਦੋਂਕਿ ਉੱਥੇ ਕਈ ਹੋਰ ਪੁਲਸ ਅਫਸਰ ਅਤੇ ਪ੍ਰਬੰਧਕੀ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ : ਹਾਈਕੋਰਟ ਦੀ ਰਿਪੋਰਟ ਤੋਂ ਬਾਅਦ ਅਕਾਲੀ ਦਲ ਨੇ ਖੋਲ੍ਹਿਆ ਮੋਰਚਾ, ਕੈਪਟਨ, ‘ਆਪ’ ਤੇ ਕੁੰਵਰ ਪ੍ਰਤਾਪ ’ਤੇ ਲਗਾਏ ਦੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News