ਬੋਰੀ ''ਚ ਲੁਕੋ ਕੇ ਸ਼ਰਾਬ ਦੀਆਂ 60 ਬੋਤਲਾਂ ਲਿਜਾ ਰਿਹਾ ਗ੍ਰਿਫਤਾਰ (ਵੀਡੀਓ)

Tuesday, Jun 13, 2017 - 05:30 AM (IST)

ਜਲੰਧਰ— ਜਲੰਧਰ ਪੁਲਸ ਨੇ ਸ਼ਰਾਬ ਦੀਆਂ 60 ਬੋਤਲਾਂ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਰਿਸ਼ੀ ਕੁਮਾਰ ਵਾਸੀ ਖੁਰਲਾ ਕਿੰਗਰਾ ਦੇ ਤੌਰ 'ਤੇ ਹੋਈ ਹੈ। ਦਰਅਸਲ ਤਿਲਕ ਨਗਰ ਨੇੜੇ ਨਾਕੇਬੰਦੀ ਦੌਰਾਨ ਸ਼ੱਕ ਹੋਣ 'ਤੇ ਜਦੋਂ ਰਿਸ਼ੀ ਕੁਮਾਰ ਨੂੰ ਰੋਕਿਆ ਤਾਂ ਉਸ ਕੋਲੋਂ ਬੋਰੀਆਂ 'ਚ ਲੱਦੀਆਂ ਬੋਤਲਾਂ ਬਰਾਮਦ ਹੋਈਆਂ। ਮਾਮਲਾ ਦਰਜ ਕਰ ਪੁਲਸ ਕਾਰਵਾਈ 'ਚ ਜੁਟ ਗਈ ਹੈ।
ਫਿਲਹਾਲ ਪੁਲਸ ਰਿਸ਼ੀ ਕੁਮਾਰ ਤੋਂ ਪੁੱਛਗਿੱਛ ਕਰਕੇ ਇਸ ਧੰਦੇ 'ਚ ਸ਼ਾਮਲ ਹੋਰ ਵਿਅਕਤੀਆਂ ਦਾ ਪਤਾ ਲਗਾਉਣ 'ਚ ਜੁਟ ਗਈ ਹੈ।


Related News